Home / ਭਾਰਤ / ਜੰਮੂ ਕਸ਼ਮੀਰ ਦੇ ਪੁਲਬਾਮਾ ਵਿਚ ਸੁਰੱਖਿਆ ਬਲਾਂ ਨੇ ਜੈਸ਼ ਦੇ ਦੋ ਅੱਤਵਾਦੀ ਮਾਰ ਮੁਕਾਏ

ਜੰਮੂ ਕਸ਼ਮੀਰ ਦੇ ਪੁਲਬਾਮਾ ਵਿਚ ਸੁਰੱਖਿਆ ਬਲਾਂ ਨੇ ਜੈਸ਼ ਦੇ ਦੋ ਅੱਤਵਾਦੀ ਮਾਰ ਮੁਕਾਏ

ਲੰਘੇ ਸਾਲ ਦੌਰਾਨ ਜੰਮੂ ਕਸ਼ਮੀਰ ‘ਚ 257 ਅੱਤਵਾਦੀ ਮਾਰੇ ਗਏ
ਸ੍ਰੀਨਗਰ/ਬਿਊਰੋ ਨਿਊਜ਼
ਜੰਮੂ ਕਸ਼ਮੀਰ ਦੇ ਪੁਲਬਾਮਾ ਵਿਚ ਸੁਰੱਖਿਆ ਬਲਾਂ ਨੇ ਜੈਸ਼ ਏ ਮੁਹੰਮਦ ਦੇ ਦੋ ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ। ਦੋਵੇਂ ਅੱਤਵਾਦੀਆਂ ਦੀ ਪਹਿਚਾਣ ਸ਼ਾਹਿਦ ਅਹਿਮਦ ਬਾਬਾ ਅਤੇ ਇਨਾਇਤ ਅਹਿਮਦ ਜਿਗਰ ਦੇ ਤੌਰ ‘ਤੇ ਕੀਤੀ ਗਈ ਹੈ ਅਤੇ ਇਨ੍ਹਾਂ ਕੋਲੋਂ ਇਕ ਐਸ.ਐਲ.ਆਰ ਰਾਈਫਲ ਅਤੇ ਪਿਸਤੌਲ ਵੀ ਬਰਾਮਦ ਹੋਇਆ ਹੈ। ਸੁਰੱਖਿਆ ਬਲਾਂ ਨੂੰ ਪੁਲਬਾਮਾ ਦੇ ਰਾਜਪੋਰਾ ਵਿਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਸੁਰੱਖਿਆ ਬਲਾਂ ਦੇ ਜਵਾਨਾਂ ਨੇ ਲੰਘੀ ਰਾਤ ਅਪਰੇਸ਼ਨ ਚਲਾਇਆ ਸੀ ਤੇ ਅੱਤਵਾਦੀਆਂ ਨੇ ਆਪਣੇ ਆਪ ਨੂੰ ਘਿਰੇ ਹੋਏ ਦੇਖ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸੁਰੱਖਿਆ ਬਲਾਂ ਵਲੋਂ ਕੀਤੀ ਜਵਾਬੀ ਕਾਰਵਾਈ ਵਿਚ ਜੈਸ਼ ਏ ਮੁਹੰਮਦ ਦੇ ਦੋ ਅੱਤਵਾਦੀ ਮਾਰੇ ਗਏ। ਜ਼ਿਕਰਯੋਗ ਹੈ ਕਿ ਲੰਘੇ ਕੱਲ੍ਹ ਅੱਤਵਾਦੀਆਂ ਨੇ ਇਕ 25 ਸਾਲਾ ਮਹਿਲਾ ਦੀ ਹੱਤਿਆ ਕਰ ਦਿੱਤੀ ਸੀ ਅਤੇ ਇਸ ਘਟਨਾ ਦਾ ਵੀਡੀਓ ਬਣਾ ਕੇ ਅੱਤਵਾਦੀਆਂ ਨੇ ਸ਼ੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤਾ ਸੀ। ਧਿਆਨ ਰਹੇ ਕਿ ਲੰਘੇ ਸਾਲ 2018 ਵਿਚ ਸੁਰੱਖਿਆ ਬਲਾਂ ਨੇ ਜੰਮੂ ਕਸ਼ਮੀਰ ਵਿਚ 257 ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ।

Check Also

ਆਮ ਆਦਮੀ ਪਾਰਟੀ ਗੁਜਰਾਤ ‘ਚ ਸਾਰੀਆਂ ਸੀਟਾਂ ‘ਤੇ ਚੋਣ ਲੜੇਗੀ

ਭਾਜਪਾ ਅਤੇ ਕਾਂਗਰਸ ਵਿਚਕਾਰ ਹੈ ਅੰਦਰਖਾਤੇ ਗੱਠਜੋੜ : ਕੇਜਰੀਵਾਲ ਅਹਿਮਦਾਬਾਦ : ਆਮ ਆਦਮੀ ਪਾਰਟੀ (ਆਪ) …