2.5 C
Toronto
Sunday, November 9, 2025
spot_img
Homeਭਾਰਤਬੈਂਗਲੁਰੂ 'ਚ ਲੜਾਕੂ ਜਹਾਜ਼ ਹਾਦਸੇ ਦਾ ਸ਼ਿਕਾਰ

ਬੈਂਗਲੁਰੂ ‘ਚ ਲੜਾਕੂ ਜਹਾਜ਼ ਹਾਦਸੇ ਦਾ ਸ਼ਿਕਾਰ

ਦੋ ਪਾਇਲਟਾਂ ਦੀ ਹੋਈ ਮੌਤ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਲੜਾਕੂ ਜਹਾਜ਼ ਮਿਰਾਜ਼ 2000 ਅੱਜ ਬੈਂਗਲੁਰੂ ਅੱਡੇ ਕੋਲ ਹਾਦਸਾਗ੍ਰਸਤ ਹੋ ਗਿਆ। ਇਸ ਜਹਾਜ਼ ਵਿਚ ਦੋ ਪਾਇਲਟ ਸਵਾਰ ਸਨ। ਜਾਣਕਾਰੀ ਮੁਤਾਬਿਕ ਹਵਾਈ ਅੱਡੇ ‘ਤੇ ਲੈਡਿੰਗ ਦੌਰਾਨ ਜਹਾਜ਼ ਹਾਦਸਾਗ੍ਰਸਤ ਹੋ ਗਿਆ ਤੇ ਇਸ ਹਾਦਸੇ ਵਿਚ ਇਕ ਪਾਇਲਟ ਦੀ ਪਹਿਲਾ ਮੌਤ ਹੋ ਗਈ। ਜਦਕਿ ਬਾਅਦ ਵਿਚ ਦੂਜੇ ਪਾਇਲਟ ਨੇ ਵੀ ਹਸਪਤਾਲ ‘ਚ ਇਲਾਜ ਦੌਰਾਨ ਦਮ ਤੋੜ ਦਿੱਤਾ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਿਛਲੇ ਦਿਨੀਂ ਉਤਰ ਪ੍ਰਦੇਸ਼ ਦੇ ਕੁਸ਼ੀਨਗਰ ਵਿਚ ਏਅਰਫੋਰਸ ਦਾ ਜਗੂਆਰ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਹਾਦਸੇ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਗਈ ਸੀ ਪਰ ਪਾਇਲਟ ਨੇ ਪੈਰਾਸ਼ੂਟ ਜ਼ਰੀਏ ਆਪਣੀ ਜਾਨ ਬਚਾ ਲਈ ਸੀ।

RELATED ARTICLES
POPULAR POSTS