-11 C
Toronto
Wednesday, January 21, 2026
spot_img
HomeਕੈਨੇਡਾFront1 ਜੁਲਾਈ ਤੋਂ ਲਾਗੂ ਹੋਣ ਤਿੰਨ ਨਵੇਂ ਅਪਰਾਧਿਕ ਕਾਨੂੰਨ

1 ਜੁਲਾਈ ਤੋਂ ਲਾਗੂ ਹੋਣ ਤਿੰਨ ਨਵੇਂ ਅਪਰਾਧਿਕ ਕਾਨੂੰਨ

ਧੋਖੇਬਾਜ਼ ਹੁਣ 420 ਨਹੀਂ, 316 ਅਖਵਾਉਣਗੇ


ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਵਿਚ 1 ਜੁਲਾਈ 2024 ਤੋਂ ਤਿੰਨ ਨਵੇਂ ਅਪਰਾਧਿਕ ਕਾਨੂੰਨ ਲਾਗੂ ਹੋ ਜਾਣਗੇ। ਸਰਕਾਰ ਨੇ 24 ਫਰਵਰੀ ਨੂੰ ਇਸ ਨਾਲ ਸਬੰਧੀ ਜਾਣਕਾਰੀ ਜਾਰੀ ਕਰ ਦਿੱਤੀ ਹੈ। ਹੁਣ ਇੰਡੀਅਨ ਪੀਨਲ ਕੋਡ ਦੀ ਜਗ੍ਹਾ ਭਾਰਤੀ ਨਿਆਂ ਕਾਨੂੰਨ, ਕ੍ਰਿਮੀਨਲ ਪ੍ਰੋਸੀਜਰ ਕੋਡ ਦੀ ਜਗ੍ਹਾ ਭਾਰਤੀ ਨਾਗਰਿਕ ਸੁਰੱਖਿਆ ਕਾਨੂੰਨ ਅਤੇ ਐਵੀਡੈਂਸ ਐਕਟ ਦੀ ਜਗ੍ਹਾ ਭਾਰਤੀ ਸਬੂਤ ਐਕਟ ਲਾਗੂ ਹੋ ਜਾਵੇਗਾ। ਨਵੇਂ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਜੋ ਧਾਰਾਵਾਂ ਅਪਰਾਧ ਦੀ ਪਹਿਚਾਣ ਬਣ ਚੁੱਕੀਆਂ ਸਨ, ਹੁਣ ਉਨ੍ਹਾਂ ’ਚ ਵੀ ਬਦਲਾਅ ਹੋਵੇਗਾ। ਜਿਸ ਤਰ੍ਹਾਂ ਹੱਤਿਆ ਦੇ ਲਈ ਲਗਾਈ ਜਾਣ ਵਾਲੀ ਧਾਰਾ 320 ਦੀ ਜਗ੍ਹਾ ਹੁਣ ਧਾਰਾ 101 ਲਗਾਈ ਜਾਵੇਗੀ। ਜਦਕਿ ਠੱਗੀ ਦੇ ਮਾਮਲੇ ’ਚ ਲਗਾਈ ਜਾਣ ਵਾਲੀ ਧਾਰਾ 420 ਦੀ ਜਗ੍ਹਾ ਹੁਣ ਧਾਰਾ 316 ਲਗਾਈ ਜਾਵੇਗੀ। ਹੱਤਿਆ ਦਾ ਯਤਨ ਕਰਨ ਦੇ ਲਈ ਲਗਾਈ ਜਾਣ ਵਾਲੀ ਧਾਰਾ 307 ਦੀ ਜਗ੍ਹਾ ਹੁਣ ਧਾਰਾ 109 ਲਗਾਈ ਜਾਵੇਗੀ ਜਦਕਿ ਬਲਾਤਕਾਰ ਦੇ ਮਾਮਲੇ ’ਚ ਲਗਾਈ ਜਾਣ ਵਾਲੀ ਧਾਰਾ 376 ਦੀ ਜਗ੍ਹਾ ਹੁਣ ਧਾਰਾ 63 ਲਗਾਈ ਜਾਇਆ ਕਰੇਗੀ।

RELATED ARTICLES
POPULAR POSTS