Breaking News
Home / ਭਾਰਤ / ਗੁਲਾਮ ਨਬੀ ਆਜ਼ਾਦ ਨੇ ਬਣਾਈ ਨਵੀਂ ਸਿਆਸੀ ਪਾਰਟੀ

ਗੁਲਾਮ ਨਬੀ ਆਜ਼ਾਦ ਨੇ ਬਣਾਈ ਨਵੀਂ ਸਿਆਸੀ ਪਾਰਟੀ

‘ਡੈਮੋਕ੍ਰੈਟਿਕ ਆਜ਼ਾਦ ਪਾਰਟੀ’ ਰੱਖਿਆ ਨਾਮ
ਜੰਮੂ/ਬਿੳੂਰੋ ਨਿੳੂਜ਼
ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਗੁਲਾਮ ਨਬੀ ਆਜ਼ਾਦ ਨੇ ਕਾਂਗਰਸ ਤੋਂ ਨਾਤਾ ਤੋੜਨ ਦੇ ਇੱਕ ਮਹੀਨੇ ਬਾਅਦ ਅੱਜ ਆਪਣੇ ਨਵੀਂ ਸਿਆਸੀ ਸੰਗਠਨ ‘ਡੈਮੋਕ੍ਰੈਟਿਕ ਆਜ਼ਾਦ ਪਾਰਟੀ’ ਦਾ ਐਲਾਨ ਕੀਤਾ ਹੈ। ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਪਾਰਟੀ ਧਰਮ ਨਿਰਪੱਖ, ਲੋਕਤਾਂਤਰਿਕ ਰਹੇਗੀ ਅਤੇ ਕਿਸੇ ਵੀ ਪ੍ਰਭਾਵ ਤੋਂ ਆਜ਼ਾਦ ਹੋਵੇਗੀ। ਆਜ਼ਾਦ ਨੇ ਜੰਮੂ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਪਾਰਟੀ ਦੇ ਨਾਮ ਦਾ ਐਲਾਨ ਕਰਦਿਆਂ ਪਾਰਟੀ ਦਾ ਝੰਡਾ ਵੀ ਲਾਂਚ ਕੀਤਾ ਜਿਸ ਵਿੱਚ ਪੀਲਾ, ਸਫੈਦ ਅਤੇ ਨੀਲਾ ਤਿੰਨ ਰੰਗ ਹਨ। ਧਿਆਨ ਰਹੇ ਕਿ ਆਜ਼ਾਦ ਨੇ ਕਾਂਗਰਸ ਛੱਡਣ ਮਗਰੋਂ ਜੰਮੂ ਵਿੱਚ ਆਪਣੀ ਪਹਿਲੀ ਰੈਲੀ ਦੌਰਾਨ ਆਪਣੀ ਵੱਖਰੀ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਸੀ, ਜਿਹੜੀ ਪੂਰੀ ਤਰ੍ਹਾਂ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਰਾਜ ਦੇ ਦਰਜੇ ਦੀ ਬਹਾਲੀ ’ਤੇ ਧਿਆਨ ਕੇਂਦਰਤ ਕਰੇਗੀ। ਉਨ੍ਹਾਂ ਕਿਹਾ ਸੀ ਕਿ ਜੰਮੂ-ਕਸ਼ਮੀਰ ਦੇ ਲੋਕ ਪਾਰਟੀ ਦਾ ਨਾਮ ਅਤੇ ਝੰਡਾ ਤੈਅ ਕਰਨਗੇ। ਗੁਲਾਮ ਨਬੀ ਆਜ਼ਾਦ 2005 ਤੋਂ 2008 ਤੱਕ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਰਹੇ ਹਨ। ਸੋਨੀਆ ਗਾਂਧੀ ਨੂੰ ਭੇਜੇ ਅਸਤੀਫ਼ੇ ਵਿੱਚ ਆਜ਼ਾਦ ਨੇ ਪਿਛਲੇ ਲਗਭਗ 9 ਸਾਲਾਂ ਵਿੱਚ ਪਾਰਟੀ ਨੂੰ ਚਲਾਉਣ ਦੇ ਤਰੀਕੇ ਨੂੰ ਲੈ ਕੇ ਪਾਰਟੀ ਲੀਡਰਸ਼ਿਪ ਖਾਸਕਰ ਰਾਹੁਲ ਗਾਂਧੀ ’ਤੇ ਨਿਸ਼ਾਨੇ ਸਾਧੇ ਸਨ।

Check Also

ਹੁਣ ਮਰਦ ਦਰਜੀ ਔਰਤਾਂ ਦਾ ਮਾਪ ਨਹੀਂ ਲੈ ਸਕਣਗੇ

ਯੂਪੀ ਮਹਿਲਾ ਕਮਿਸ਼ਨ ਨੇ ਲਿਆਂਦਾ ਮਤਾ ਲਖਨਊ/ਬਿਊਰੋ ਨਿਊਜ਼ ਉਤਰ ਪ੍ਰਦੇਸ਼ ਦੇ ਮਹਿਲਾ ਕਮਿਸ਼ਨ ਵੱਲੋਂ ਇਕ …