Breaking News
Home / ਭਾਰਤ / ਸੁਪਰੀਮ ਕੋਰਟ ’ਚ ਪਹਿਲੀ ਵਾਰ ਸੰਵਿਧਾਇਕ ਬੈਂਚ ਦੀ ਸੁਣਵਾਈ ਦਾ ਸਿੱਧਾ ਪ੍ਰਸਾਰਣ

ਸੁਪਰੀਮ ਕੋਰਟ ’ਚ ਪਹਿਲੀ ਵਾਰ ਸੰਵਿਧਾਇਕ ਬੈਂਚ ਦੀ ਸੁਣਵਾਈ ਦਾ ਸਿੱਧਾ ਪ੍ਰਸਾਰਣ

ਉਦਵ-ਸ਼ਿੰਦੇ ਕੇਸ ਤੋਂ ਹੋਈ ਸ਼ੁਰੂਆਤ
ਨਵੀਂ ਦਿੱਲੀ/ਬਿੳੂਰੋ ਨਿੳੂਜ਼
ਭਾਰਤ ਦੀ ਸੁਪਰੀਮ ਕੋਰਟ ਲਈ ਅੱਜ ਦਾ ਦਿਨ ਇਤਿਹਾਸਕ ਰਿਹਾ। ਸੰਵਿਧਾਨਕ ਬੈਂਚ ਦੀ ਸੁਣਵਾਈ ਦਾ ਸਿੱਧਾ ਪ੍ਰਸਾਰਣ ਅੱਜ ਯਾਨੀ 27 ਸਤੰਬਰ ਤੋਂ ਸ਼ੁਰੂ ਹੋ ਗਿਆ ਹੈ। ਇਸ ਦੀ ਸ਼ੁਰੂਆਤ ਅੱਜ ਊਧਵ ਬਨਾਮ ਸ਼ਿੰਦੇ ਮਾਮਲੇ ਨਾਲ ਹੋਈ। ਧਿਆਨ ਰਹੇ ਕਿ 27 ਸਤੰਬਰ 2018 ਨੂੰ ਭਾਰਤ ਦੇ ਸਾਬਕਾ ਚੀਫ ਜਸਟਿਸ ਦੀਪਕ ਮਿਸ਼ਰਾ ਨੇ ਸੰਵਿਧਾਨਕ ਮਹੱਤਵ ਦੇ ਮਾਮਲਿਆਂ ’ਚ ਅਹਿਮ ਕਾਰਵਾਈ ਦੇ ਲਾਈਵ ਟੈਲੀਕਾਸਟ ਜਾਂ ਵੈਬਕਾਸਟ ’ਤੇ ਇਤਿਹਾਸਕ ਫੈਸਲਾ ਦਿੱਤਾ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਸੂਰਜ ਦਾ ਪ੍ਰਕਾਸ਼ ਸਭ ਤੋਂ ਵੱਡਾ ਕੀਟਾਣੂ ਨਾਸ਼ਕ ਹੈ। ਇਸੇ ਦੌਰਾਨ ਲੰਘੇ ਕੱਲ੍ਹ ਚੀਫ ਜਸਟਿਸ ਉਦੇ ਉਮੇਸ਼ ਲਲਿਤ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਕਿਹਾ ਸੀ ਕਿ ਸੁਪਰੀਮ ਕੋਰਟ ਕੋਲ ਜਲਦ ਹੀ ਯੂ ਟਿੳੂਬ ਦਾ ਉਪਯੋਗ ਕਰਨ ਦੀ ਬਜਾਏ ਆਪਣੀ ਕਾਰਵਾਈ ਨੂੰ ਲਾਈਵ ਸਟਰੀਮ ਕਰਨ ਲਈ ਆਪਣਾ ਪਲੇਟ ਫਾਰਮ ਹੋਵੇਗਾ। ਚੀਫ ਜਸਟਿਸ ਦੀ ਪ੍ਰਧਾਨਗੀ ’ਚ ਹਾਲ ਹੀ ਵਿਚ ਪੂੁਰੀ ਅਦਾਲਤ ਦੀ ਬੈਠਕ ਵਿਚ ਸਰਬਸੰਮਤੀ ਨਾਲ ਲਏ ਗਏ ਫੈਸਲਿਆਂ ਵਿਚ ਸੁਪਰੀਮ ਕੋਰਟ ਦੇ ਜੱਜ ਦੀਪਕ ਮਿਸ਼ਰਾ ਦੇ ਮਾਰਗ ਦਰਸ਼ਨ ਦੇ ਐਲਾਨ ਤੋਂ ਚਾਰ ਸਾਲ ਬਾਅਦ ਅੱਜ 27 ਸਤੰਬਰ ਤੋਂ ਸਾਰੀਆਂ ਸੰਵਿਧਾਨਕ ਬੈਂਚਾਂ ਦੀਆਂ ਸੁਣਵਾਈਆਂ ਦੀ ਕਾਰਵਾਈ ਨੂੰ ਲਾਈਵ ਟੈਲੀਕਾਸਟ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ।

Check Also

ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ

ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …