ਇਸ ਯੋਜਨਾ ਦਾ ਲਾਭ ਦਿੱਲੀ ਦੇ ਪੱਕੇ ਵਸਨੀਕ ਹੀ ਲੈ ਸਕਣਗੇ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਹੁਣ ਬਜ਼ੁਰਗਾਂ ਨੂੰ ਮੁਫਤ ਤੀਰਥ ਯਾਤਰਾ ਕਰਵਾਉਣ ਜਾ ਰਹੀ ਹੈ। ਧਿਆਨ ਰਹੇ ਕਿ ਹਾਲੇ ਪਿਛਲੇ ਦਿਨੀਂ ਹੀ ਕੇਜਰੀਵਾਲ ਨੇ ਬੀਬੀਆਂ ਨੂੰ ਬੱਸ ਅਤੇ ਮੈਟਰੋ ਵਿਚ ਮੁਫਤ ਸਫਰ ਦੀ ਸਹੂਲਤ ਦਾ ਐਲਾਨ ਕੀਤਾ ਸੀ। ਇਸੇ ਜੂਨ ਮਹੀਨੇ ਦੇ ਤੀਜੇ ਹਫ਼ਤੇ ਤਕਰੀਬਨ ਇਕ ਹਜ਼ਾਰ ਬਜ਼ੁਰਗਾਂ ਨੂੰ ਤੀਰਥ ਯਾਤਰਾ ‘ਤੇ ਲਿਜਾਇਆ ਜਾਵੇਗਾ। ਇਸੇ ਤਰ੍ਹਾਂ ਦੀ ਹੀ ਸਕੀਮ ਪੰਜਾਬ ਵਿੱਚ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਵੀ ਸ਼ੁਰੂ ਕੀਤੀ ਸੀ। ਤਿੰਨ ਦਿਨ ਤੇ ਦੋ ਰਾਤਾਂ ਤੱਕ ਲੰਮੀ ਇਹ ਯਾਤਰਾ ਅੰਮ੍ਰਿਤਸਰ-ਵਾਹਗਾ ਤੇ ਸ੍ਰੀ ਅਨੰਦਪੁਰ ਸਾਹਿਬ ਲਈ ਵੀ ਜਾਵੇਗੀ। ਇਸ ਯੋਜਨਾ ਤਹਿਤ ਦਿੱਲੀ ਤੋਂ ਪੰਜ ਰੂਟ ਤੈਅ ਕੀਤੇ ਗਏ ਹਨ। ਇਸ ਯੋਜਨਾ ਦਾ ਲਾਭ ਸਿਰਫ ਦਿੱਲੀ ਦੇ ਪੱਕੇ ਨਿਵਾਸੀ, ਜ਼ਿੰਦਗੀ ਵਿੱਚ ਸਿਰਫ ਇੱਕੋ ਵਾਰ ਲੈ ਸਕਦੇ ਹਨ। ਯਾਤਰਾ ਕਰਨ ਵਾਲੇ ਬਜ਼ੁਰਗ ਦੀ ਸਾਲਾਨਾ ਆਮਦਨ ਤਿੰਨ ਲੱਖ ਰੁਪਏ ਤੋਂ ਘੱਟ ਹੋਣ ਚਾਹੀਦੀ ਹੈ ਅਤੇ ਉਸਦਾ ਇੱਕ ਲੱਖ ਰੁਪਏ ਦਾ ਬੀਮਾ ਵੀ ਕੀਤਾ ਜਾਵੇਗਾ।
Check Also
ਆਈਪੀਐੱਲ ਪ੍ਰੀਮੀਅਰ ਲੀਗ ਲਈ ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਦੀ ਲਗਾਈ 27 ਕਰੋੜ ਰੁਪਏ ਬੋਲੀ
ਸ਼੍ਰੇਅਸ ਅਈਅਰ ’ਤੇ ਲੱਗੀ 26.75 ਕਰੋੜ ਰੁਪਏ ਦੀ ਬੋਲੀ ਸਾਊਦੀ ਅਰਬ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ …