ਬੀਐਸਐਫ ਜਵਾਨ ਦੇ ਗੋਲੀਆਂ ਮਾਰਨ ਤੋਂ ਬਾਅਦ ਉਸਦਾ ਗਲਾ ਕੱਟਿਆ
ਸ੍ਰੀਨਗਰ/ਬਿਊਰੋ ਨਿਊਜ਼
ਪਾਕਿਸਤਾਨੀ ਫੌਜੀਆਂ ਨੇ ਇਕ ਵਾਰ ਫਿਰ ਕਰੂਰਤਾ ਕਰਦਿਆਂ ਜੰਮੂ ਦੀ ਅੰਤਰਰਾਸ਼ਟਰੀ ਸਰਹੱਦ ‘ਤੇ ਬੀਐਸਐਫ ਦੇ ਇਕ ਜਵਾਨ ਨੂੰ ਗੋਲੀ ਮਾਰਨ ਤੋਂ ਬਾਅਦ ਉਸਦਾ ਗਲਾ ਵੀ ਕੱਟ ਦਿੱਤਾ। ਇਹ ਕਰੂਰਤਾ ਭਰੀ ਹਰਕਤ ਲੰਘੇ ਕੱਲ੍ਹ ਰਾਮਗੜ੍ਹ ਸੈਕਟਰ ਵਿਚ ਹੋਈ, ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਸਰਹੱਦ ‘ਤੇ ਅਲਰਟ ਜਾਰੀ ਕਰ ਦਿੱਤਾ ਹੈ। ਇਸ ਘਟਨਾ ਨਾਲ ਭਾਰਤ ਅਤੇ ਪਾਕਿਸਤਾਨ ਦਰਮਿਆਨ ਫਿਰ ਤੋਂ ਟਕਰਾਅ ਵਾਲਾ ਮਾਹੌਲ ਬਣ ਸਕਦਾ ਹੈ। ਬੀਐਸਐਫ ਨੇ ਪਾਕਿ ਰੇਂਜਰਜ਼ ਕੋਲ ਵੀ ਇਹ ਮਾਮਲਾ ਸਖਤੀ ਨਾਲ ਉਠਾਇਆ ਹੈ। ਜਾਣਕਾਰੀ ਮੁਤਾਬਕ ਹੈਡ ਕਾਂਸਟੇਬਲ ਨਰਿੰਦਰ ਕੁਮਾਰ ਦੇ ਸਰੀਰ ‘ਤੇ ਗੋਲੀਆਂ ਦੇ ਤਿੰਨ ਨਿਸ਼ਾਨ ਵੀ ਮਿਲੇ ਹਨ ਅਤੇ ਉਸਦਾ ਗਲਾ ਵੀ ਕੱਟ ਦਿੱਤਾ ਗਿਆ ਸੀ। ਬੀਐਸਐਫ ਦੇ ਅਧਿਕਾਰੀਆਂ ਨੇ ਕਿਹਾ ਕਿ ਪਾਕਿ ਵਲੋਂ ਕੀਤੀ ਇਸ ਘਿਨੌਣੀ ਕਾਰਵਾਈ ਦਾ ਜ਼ਰੂਰ ਬਦਲਾ ਲਿਆ ਜਾਵੇਗਾ।
Check Also
ਟਰੇਡ ਯੂਨੀਅਨਾਂ ਦਾ ਦਾਅਵਾ-25 ਕਰੋੜ ਕਰਮਚਾਰੀ ਰਹੇ ਹੜਤਾਲ ’ਤੇ
ਬੈਂਕਾਂ ਅਤੇ ਡਾਕਘਰਾਂ ਦੇ ਕੰਮਕਾਜ ’ਤੇ ਵੀ ਪਿਆ ਅਸਰ ਨਵੀਂ ਦਿੱਲੀ/ਬਿਊਰੋ ਨਿਊਜ਼ ਬੈਂਕ, ਬੀਮਾ, ਡਾਕ …