11.2 C
Toronto
Tuesday, June 2, 2026
spot_img
Homeਭਾਰਤਪਾਕਿਸਤਾਨ ਦਾ ਕਹਿਣਾ

ਪਾਕਿਸਤਾਨ ਦਾ ਕਹਿਣਾ

ਕੁਲਭੂਸ਼ਣ ਜਾਧਵ ਨੂੰ ਉਸਦੀ ਰਹਿਮ ਦੀ ਅਪੀਲ ‘ਤੇ ਸੁਣਵਾਈ ਪੂਰੀ ਹੋਣ ਤੱਕ ਫਾਂਸੀ ਨਹੀਂ ਦਿੱਤੀ ਜਾਵੇਗੀ
ਨਵੀਂ ਦਿੱਲੀ/ਬਿਊਰੋ ਨਿਊਜ਼
ਅੰਤਰਰਾਸ਼ਟਰੀ ਨਿਆਂ ਪਾਲਿਕਾ ਵਿਚ ਕੁਲਭੂਸ਼ਣ ਜਾਧਵ ਦੀ ਫਾਂਸੀ ਦੀ ਸਜ਼ਾ ‘ਤੇ ਰੋਕ ਲਗਾਏ ਜਾਣ ਦੇ ਕੁਝ ਦਿਨਾਂ ਬਾਅਦ ਪਾਕਿਸਤਾਨ ਨੇ ਅੱਜ ਕਿਹਾ ਕਿ ਭਾਰਤੀ ਨਾਗਰਿਕ ਨੂੰ ਤਦ ਤੱਕ ਫਾਂਸੀ ਨਹੀਂ ਦਿੱਤੀ ਜਾਵੇਗੀ, ਜਦੋਂ ਤੱਕ ਉਸਦੀ ਰਹਿਮ ਦੀ ਅਪੀਲ ‘ਤੇ ਸੁਣਵਾਈ ਪੂਰੀ ਨਹੀਂ ਹੋ ਜਾਂਦੀ।
ਵਿਦੇਸ਼ ਵਿਭਾਗ ਦੇ ਬੁਲਾਰੇ ਨਫੀਸ ਜਕਾਰੀਆ ਨੇ ਕਿਹਾ ਕਿ ਆਈਸੀਜੇ ਦੀ ਰੋਕ ਦੇ ਬਾਵਜੂਦ ਜਾਧਵ ਤਦ ਤੱਕ ਜਿੰਦਾ ਰਹੇਗਾ, ਜਦੋਂ ਤੱਕ ਰਹਿਮ ਦੀ ਅਪੀਲ ‘ਤੇ ਫੈਸਲਾ ਨਹੀਂ ਆ ਜਾਂਦਾ। ਚੇਤੇ ਰਹੇ ਕਿ ਜਾਧਵ ਨੂੰ ਪਾਕਿਸਤਾਨੀ ਸੈਨਾ ਅਦਾਲਤ ਦੁਆਰਾ ਸੁਣਵਾਈ ਗਈ ਫਾਂਸੀ ਦੀ ਸਜ਼ਾ ਦੇ ਖਿਲਾਫ ਭਾਰਤ ਨੇ ਆਈਸੀਜੇ ਤੱਕ ਪਹੁੰਚ ਕੀਤੀ ਸੀ।

RELATED ARTICLES
POPULAR POSTS