ਕੱਲ੍ਹ ਦਿਨ ਦਿਹਾੜੇ ਐਨ ਆਰ ਆਈ ਮਹਿਲਾ ਦਾ ਕਤਲ, ਰਾਤ ਨੂੰ ਕੋਆਪ੍ਰੇਟਿਵ ਬੈਂਕ ਲੁੱਟੀ
ਟਾਂਡਾ/ਬਿਊਰੋ ਨਿਊਜ਼
ਪੰਜਾਬ ਵਿਚ ਅੱਜ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਲਈ ਵੋਟਾਂ ਪੈਣ ਦਾ ਮੁਕੰਮਲ ਹੋਇਆ ਹੈ। ਪੰਜਾਬ ਵਿਚ ਸੁਰੱਖਿਆ ਦੇ ਵੀ ਪੂਰੇ ਪ੍ਰਬੰਧ ਸਨ। ਫਿਰ ਵੀ ਹੁਸ਼ਿਆਰਪੁਰ ਦੇ ਕਸਬਾ ਟਾਂਡਾ ਵਿਚ ਲਗਾਤਾਰ ਦੋ ਵਾਰਦਾਤਾਂ ਹੋ ਗਈਆਂ ਹਨ। ਜਿਸ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਲੰਘੀ ਰਾਤ ਚੋਰਾਂ ਵੱਲੋਂ ਟਾਂਡਾ ਵਿਚ ਕੋ-ਆਪਰੇਟਿਵ ਬੈਂਕ ਵਿਚ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ । ਚੋਰਾਂ ਨੇ ਪਿੰਡ ਨੱਥੂਪੁਰ ਵਿਚ ਕੋਆਪਰੇਟਿਵ ਬੈਂਕ ਨੂੰ ਨਿਸ਼ਾਨਾ ਬਣਾਉਂਦੇ ਹੋਏ 21 ਲੱਖ ਰੁਪਏ ਨਕਦੀ ਲੁੱਟ ਲਈ ਅਤੇ ਫਰਾਰ ਹੋ ਗਏ। ਇਸ ਤੋਂ ਪਹਿਲਾਂ ਲੰਘੇ ਕੱਲ੍ਹ ਹੀ ਦਿਨ ਦਿਹਾੜੇ ਜਾਜਾ ਬਾਈਪਾਸ ਨਜ਼ਦੀਕ ਇਕ ਗੰਨ ਹਾਊਸ ਵਿਚ ਗੋਲੀਆਂ ਚੱਲਣ ਕਾਰਨ ਇਕ ਐਨ .ਆਰ .ਆਈ . ਮਹਿਲਾ ਸਰਬਜੀਤ ਕੌਰ ਦੀ ਮੌਤ ਹੋ ਗਈ ਜਦਕਿ ਉਸ ਦੀ ਭਰਜਾਈ ਗੰਭੀਰ ਜ਼ਖ਼ਮੀ ਹੋ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Check Also
ਪੰਜਾਬ ’ਚ ਪੁਰਾਣੀ ਵਾਰਡਬੰਦੀ ਦੇ ਹਿਸਾਬ ਨਾਲ ਹੋਣਗੀਆਂ ਨਿਗਮ ਚੋਣਾਂ
ਸੂਬਾ ਸਰਕਾਰ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਕਿਸੇ ਸਮੇਂ ਵੀ …