ਪੰਜਾਬ ਦੀ ਧੀ ਸ਼੍ਰੀਆ ਮੈਨੀ ਨੇ ਵਧਾਇਆ ਮਾਨ , ਕਰਨਗੇ NSS ਐਵਾਰਡ ਨਾਲ ਸਨਮਾਨਿਤ
ਚੰਡੀਗੜ੍ਹ / ਬਿਊਰੋ ਨੀਊਜ਼
ਪੰਜਾਬ ਦੀ NSS ਵਲੰਟੀਅਰ ਸ਼੍ਰੀਆ ਮੈਨੀ ਨੂੰ 2021-22 ਲਈ ਕੇਂਦਰੀ ਯੁਵਕ ਮਾਮਲੇ ਅਤੇ ਖੇਡਾਂ ਵੱਲੋਂ NSS ਐਵਾਰਡ (ਵਲੰਟੀਅਰ ਸ਼੍ਰੇਣੀ) ਲਈ ਉਸ ਦੀ ਸ਼ਾਨਦਾਰ ਪ੍ਰਤੀਯੋਗਿਤਾ ਅਤੇ ਐਨਐਸਐਸ ਵਲੰਟੀਅਰ ਵਜੋਂ ਦੇਸ਼ ਦੀ ਸੇਵਾ ਕਰਨ ਲਈ ਉਤਸ਼ਾਹੀ ਭਾਵਨਾ ਲਈ ਚੁਣਿਆ ਗਿਆ ਹੈ।
ਖੇਡ ਅਤੇ ਯੁਵਕ ਸੇਵਾਵਾਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਉਨ੍ਹਾਂ ਨੂੰ ਇਸ ਵੱਕਾਰੀ ਐਵਾਰਡ ਲਈ ਚੁਣੇ ਜਾਣ ’ਤੇ ਵਧਾਈ ਦਿੰਦਿਆਂ ਕਿਹਾ ਕਿ ਇਹ ਪੰਜਾਬ ਲਈ ਮਾਣ ਵਾਲੀ ਗੱਲ ਹੈ। ਸ਼੍ਰੀਆ ਮਾਨੀ ਪੰਜਾਬ ਦੇ ਨੌਜਵਾਨਾਂ ਲਈ ਰੋਸ਼ਨੀ ਦੀ ਕਿਰਨ ਹੈ ਕਿਉਂਕਿ ਉਸ ਨੇ NSS ਵਲੰਟੀਅਰ ਵਜੋਂ ਸਮਾਜ ਸੇਵਾ ਦੇ ਖੇਤਰ ਵਿੱਚ ਵਡਮੁੱਲੀਆਂ ਸੇਵਾਵਾਂ ਨਿਭਾਈਆਂ ਹਨ।
ਭਾਰਤ ਦੇ ਰਾਸ਼ਟਰਪਤੀ 29 ਸਤੰਬਰ ਨੂੰ ਰਾਸ਼ਟਰਪਤੀ ਭਵਨ, ਨਵੀਂ ਦਿੱਲੀ ਵਿਖੇ ਸ਼੍ਰੀਆ ਮੈਨੀ ਨੂੰ 1,00,000/- ਦੇ ਨਕਦ ਇਨਾਮ ਦੇ ਨਾਲ-ਨਾਲ ਇੱਕ ਸਰਟੀਫਿਕੇਟ ਅਤੇ ਇੱਕ ਚਾਂਦੀ ਦੇ ਤਮਗੇ ਦੇ ਨਾਲ NSS ਅਵਾਰਡ (ਵਲੰਟੀਅਰ ਸ਼੍ਰੇਣੀ) ਪ੍ਰਦਾਨ ਕਰਨਗੇ।