24 C
Toronto
Saturday, August 15, 2026
spot_img
Homeਪੰਜਾਬਪ੍ਰਤਾਪ ਬਾਜਵਾ ਵੀ ਜਾਖੜ ਦੀ ਚੋਣ ਮੁਹਿੰਮ 'ਚ ਨਿੱਤਰੇ

ਪ੍ਰਤਾਪ ਬਾਜਵਾ ਵੀ ਜਾਖੜ ਦੀ ਚੋਣ ਮੁਹਿੰਮ ‘ਚ ਨਿੱਤਰੇ

ਪ੍ਰਤਾਪ ਬਾਜਵਾ ਵੀ ਜਾਖੜ ਦੀ ਚੋਣ ਮੁਹਿੰਮ ‘ਚ ਨਿੱਤਰੇਜਾਖੜ ਸੰਸਦ ‘ਚ ਪੰਜਾਬੀਅਤ ਦਾ ਝੰਡਾ ਬੁਲੰਦ ਕਰਨਗੇ
ਕਾਹਨੂੰਵਾਨ : ਲੋਕ ਸਭਾ ਹਲਕਾ ਗੁਰਦਾਸਪੁਰ ਦੇ ਚੋਣ ਪਿੜ ਤੋਂ ਕਈ ਦਿਨ ਦੂਰ ਰਹੇ ਕਾਂਗਰਸੀ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਾਦੀਆਂ ਹਲਕੇ ਦੇ ਪਿੰਡ ਤੁਗਲਵਾਲ ਤੋਂ ਸੁਨੀਲ ਜਾਖੜ ਸਮੇਤ ਚੋਣ ਮੀਟਿੰਗਾਂ ਦੀ ਸ਼ੁਰੂਆਤ ਕੀਤੀ। ਪਿੰਡ ਤੁਗਲਵਾਲ ਵਿੱਚ ਸੰਬੋਧਨ ਕਰਦਿਆਂ ਬਾਜਵਾ ਨੇ ਕਿਹਾ ਕਿ ਪਾਰਟੀ ਨੇ ਗੁਰਦਾਸਪੁਰ ਵਿੱਚ ਸੁਨੀਲ ਜਾਖੜ ਜਿਹਾ ਉਮੀਦਵਾਰ ਖੜ੍ਹਾ ਕਰ ਕੇ ਲੋਕਾਂ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਜਾਖੜ ਸੰਸਦ ਵਿੱਚ ਪੰਜਾਬ ਤੇ ਪੰਜਾਬੀਅਤ ਦਾ ਝੰਡਾ ਬੁਲੰਦ ਕਰਨਗੇ। ਬਾਜਵਾ ਨੇ ਪਿਛਲੀ ਸਰਕਾਰ ‘ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਅਕਾਲੀਆਂ ਨੇ ਪੰਜਾਬ ਦੀ ਕਿਸਾਨੀ, ਜਵਾਨੀ ਤੇ ਵਪਾਰ ਨੂੰ ਖਤਮ ਕਰ ਦਿੱਤਾ ਹੈ। ਇਸ ਮੌਕੇ ਸੁਨੀਲ ਜਾਖੜ ਨੇ ਕਿਹਾ ਕਿ ਗੱਠਜੋੜ ਸਰਕਾਰ ਨੂੰ ਜਦੋਂ ਆਪਣੀ ਹਾਰ ਅੱਗੇ ਦਿਸੀ ਤਾਂ ਉਨ੍ਹਾਂ 32 ਹਜ਼ਾਰ ਕਰੋੜ ਦਾ ਸਰਮਾਇਆ ਪੰਜਾਬ ਦੇ ਖ਼ਜ਼ਾਨੇ ਵਿੱਚੋਂ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਹਵਾਲੇ ਕਰ ਦਿੱਤਾ।

 

RELATED ARTICLES
POPULAR POSTS