14.4 C
Toronto
Saturday, September 19, 2026
spot_img
Homeਪੰਜਾਬਪੰਜਾਬ ’ਚ ਮਾਸਟਰ ਕੇਡਰ ਦੀਆਂ ਅਸਾਮੀਆਂ ਲਈ ਪ੍ਰੀਖਿਆ ਮਿਤੀ ਜਾਰੀ

ਪੰਜਾਬ ’ਚ ਮਾਸਟਰ ਕੇਡਰ ਦੀਆਂ ਅਸਾਮੀਆਂ ਲਈ ਪ੍ਰੀਖਿਆ ਮਿਤੀ ਜਾਰੀ

ਪੰਜਾਬ ’ਚ ਮਾਸਟਰ ਕੇਡਰ ਦੀਆਂ ਅਸਾਮੀਆਂ ਲਈ ਪ੍ਰੀਖਿਆ ਮਿਤੀ ਜਾਰੀਇਕ ਸਾਲ ਦੇ ਅੰਦਰ-ਅੰਦਰ ਸਕੂਲਾਂ ’ਚ ਅਧਿਆਪਕਾਂ ਦੀ ਗਿਣਤੀ ਕਰਾਂਗੇ ਪੂਰੀ : ਹਰਜੋਤ ਬੈਂਸ
ਚੰਡੀਗੜ੍ਹ/ਬਿੳੂਰੋ ਨਿੳੂਜ਼
ਪੰਜਾਬ ਵਿਚ ਮਾਸਟਰ ਕੇਡਰ ’ਤੇ 4902 ਅਧਿਆਪਕਾਂ ਦੀ ਭਰਤੀ ਕੀਤੀ ਜਾ ਰਹੀ ਹੈ। ਇਸ ਲਈ ਪ੍ਰੀਖਿਆ ਮਿਤੀ ਵੀ ਜਾਰੀ ਕਰ ਦਿੱਤੀ ਗਈ ਹੈ। ਇਹ ਪ੍ਰੀਖਿਆ 21 ਅਗਸਤ ਤੋਂ 11 ਸਤੰਬਰ ਤੱਕ ਹੋਵੇਗੀ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਹੋਰ ਭਰਤੀਆਂ ਵੀ ਕੱਢੀਆਂ ਜਾਣਗੀਆਂ। ਹਰਜੋਤ ਬੈਂਸ ਨੇ ਇਹ ਵੀ ਕਿਹਾ ਕਿ ਇਕ ਸਾਲ ਦੇ ਅੰਦਰ-ਅੰਦਰ ਸਕੂਲਾਂ ਵਿਚ ਅਧਿਆਪਕਾਂ ਦੀ ਗਿਣਤੀ ਪੂਰੀ ਕਰ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ 21 ਅਗਸਤ ਨੂੰ ਸਵੇਰੇ ਸਾਢੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਸੋਸ਼ਲ ਸਾਇੰਸ ਅਤੇ ਸ਼ਾਮ ਨੂੰ ਢਾਈ ਵਜੇ ਤੋਂ 5 ਵਜੇ ਤੱਕ ਪੰਜਾਬੀ ਦੀ ਪ੍ਰੀਖਿਆ ਹੋਵੇਗੀ। ਇਸੇ ਤਰ੍ਹਾਂ 28 ਅਗਸਤ ਨੂੰ ਸਵੇਰੇ ਗਣਿਤ ਅਤੇ ਸ਼ਾਮ ਨੂੰ ਹਿੰਦੀ ਦੀ ਪ੍ਰੀਖਿਆ ਹੋਵੇਗੀ। ਚਾਰ ਸਤੰਬਰ ਨੂੰ ਸਵੇਰੇ ਸਰੀਰਕ ਸਿੱਖਿਆ ਅਤੇ ਸ਼ਾਮ ਨੂੰ ਅੰਗਰੇਜ਼ੀ ਦੀ ਪ੍ਰੀਖਿਆ ਹੋਣੀ ਹੈ ਅਤੇ 11 ਸਤੰਬਰ ਨੂੰ ਸਵੇਰੇ ਸਾਇੰਸ ਅਤੇ ਸ਼ਾਮ ਨੂੰ ਮਿੳੂਜ਼ਿਕ ਵਿਸ਼ੇ ਦੀ ਪ੍ਰੀਖਿਆ ਹੋਵੇਗੀ।

RELATED ARTICLES
POPULAR POSTS