18.2 C
Toronto
Saturday, September 5, 2026
spot_img
Homeਪੰਜਾਬਨਵਜੋਤ ਸਿੱਧੂ ਦੀ ਧੀ ਰਾਬੀਆ ਨੇ ਪਿਤਾ ਲਈ ਮੰਗੀਆਂ ਵੋਟਾਂ

ਨਵਜੋਤ ਸਿੱਧੂ ਦੀ ਧੀ ਰਾਬੀਆ ਨੇ ਪਿਤਾ ਲਈ ਮੰਗੀਆਂ ਵੋਟਾਂ

ਨਵਜੋਤ ਸਿੱਧੂ ਦੀ ਧੀ ਰਾਬੀਆ ਨੇ ਪਿਤਾ ਲਈ ਮੰਗੀਆਂ ਵੋਟਾਂਬਿਕਰਮ ਮਜੀਠੀਆ ਨੂੰ ਲਿਆ ਨਿਸ਼ਾਨੇ ’ਤੇ
ਅੰਮਿ੍ਰਤਸਰ/ਬਿਊਰੋ ਨਿਊਜ਼
ਪੰਜਾਬ ਵਿਚ ਆਉਂਦੀ 20 ਫਰਵਰੀ ਨੂੰ ਵਿਧਾਨ ਸਭਾ ਲਈ ਵੋਟਾਂ ਪੈਣੀਆਂ ਹਨ ਅਤੇ ਇਸ ਨੂੰ ਲੈ ਕੇ ਉਮੀਦਵਾਰਾਂ ਦੀਆਂ ਧੀਆਂ ਵੀ ਆਪਣੇ ਮਾਪਿਆਂ ਲਈ ਵੋਟਾਂ ਮੰਗ ਰਹੀਆਂ ਹਨ। ਇਸੇ ਦੌਰਾਨ ਨਵਜੋਤ ਸਿੰਘ ਸਿੱਧੂ ਦੀ ਧੀ ਰਾਬੀਆ ਸਿੱਧੂ ਨੇ ਅੱਜ ਅੰਮਿ੍ਰਤਸਰ ਵਿਚ ਆਪਣੇ ਪਿਤਾ ਲਈ ਵੋਟਾਂ ਮੰਗੀਆਂ। ਰਾਬੀਆ ਸਿੱਧੂ ਨੇ ਸਿੱਧੇ ਤੌਰ ’ਤੇ ਅਕਾਲੀ ਦਲ ਅਤੇ ਬਿਕਰਮ ਮਜੀਠੀਆ ਨੂੰ ਨਿਸ਼ਾਨੇ ’ਤੇ ਲਿਆ। ਰਾਬੀਆ ਨੇ ਕਿਹਾ ਕਿ ਅੱਜ ਸਿਆਸੀ ਲੜਾਈ ਝੂਠ ਅਤੇ ਸੱਚ ਦਰਮਿਆਨ ਹੈ। ਰਾਬੀਆ ਨੇ ਕਿਹਾ ਕਿ ਇਹ ਲੋਕਾਂ ਨੇ ਤੈਅ ਕਰਨਾ ਹੈ ਕਿ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣਾ ਹੈ ਜਾਂ ਨਹੀਂ। ਸਿੱਧੂ ਦੀ ਧੀ ਨੇ ਕਿਹਾ ਕਿ ਜਿਹੜਾ ਸੱਚਾਈ ਦੇ ਰਸਤੇ ’ਤੇ ਚੱਲਦਾ ਹੈ, ਉਸ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ ਅਤੇ ਇਸ ਵਾਰ ਲੋਕ ਪੈਸੇ ਲੈ ਕੇ ਵੋਟਾਂ ਨਹੀਂ ਪਾਉਣਗੇ।
ਧਿਆਨ ਰਹੇ ਕਿ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਅੰਮਿ੍ਰਤਸਰ ਪੂਰਬੀ ਹਲਕੇ ਤੋਂ ਆਹਮੋ ਸਾਹਮਣੇ ਹਨ ਅਤੇ ਚੋਣ ਮੁਕਾਬਲਾ ਵੀ ਸਖਤ ਹੋ ਗਿਆ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਸੁਖਬੀਰ ਸਿੰਘ ਬਾਦਲ ਧੀ ਵੀ ਜਲਾਲਾਬਾਦ ਹਲਕੇ ਵਿਚ ਆਪਣੇ ਪਿਤਾ ਲਈ ਘਰ-ਘਰ ਜਾ ਕੇ ਵੋਟਾਂ ਮੰਗ ਰਹੀ ਹੈ।

 

RELATED ARTICLES
POPULAR POSTS