-11.5 C
Toronto
Friday, January 23, 2026
spot_img
Homeਪੰਜਾਬਲਸ਼ਕਰ-ਏ-ਤੋਇਬਾ ਦਾ ਧਮਕੀ ਭਰਿਆ ਪੱਤਰ

ਲਸ਼ਕਰ-ਏ-ਤੋਇਬਾ ਦਾ ਧਮਕੀ ਭਰਿਆ ਪੱਤਰ

ਕਿਹਾ 26 ਨਵੰਬਰ ਤੇ 6 ਦਸੰਬਰ ਨੂੰ ਚੰਡੀਗੜ੍ਹ, ਸ਼ਿਮਲਾ, ਅੰਬਾਲਾ ਕੈਂਟ ਸਮੇਤ ਕੋਈ ਹੋਰ ਰੇਲਵੇ ਸਟੇਸ਼ਨਾਂ ਤੇ ਧਾਰਮਿਕ ਅਸਥਾਨਾਂ ‘ਤੇ ਹੋਣਗੇ ਬੰਬ ਧਮਾਕੇ
ਚੰਡੀਗੜ੍ਹ : ਡੀਆਰਐੱਮ ਅੰਬਾਲਾ ਨੂੰ ਲਸ਼ਕਰ-ਏ-ਤੋਇਬਾ ਦੇ ਨਾਂ ‘ਤੇ ਪੱਤਰ ਭੇਜ ਕੇ 26 ਨਵੰਬਰ ਅਤੇ 6 ਦਸੰਬਰ ਨੂੰ ਬੰਬ ਧਮਾਕੇ ਕਰ ਕੇ ਰੇਲਵੇ ਸਟੇਸ਼ਨ ਅਤੇ ਹੋਰ ਸਥਾਨਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਪੱਤਰ ਵਿਚ ਕਿਹਾ ਗਿਆ ਹੈ ਕਿ 26 ਨਵੰਬਰ ਨੂੰ ਅੰਬਾਲਾ ਕੈਂਟ ਸਣੇ ਯਮੁਨਾਨਗਰ, ਰਿਵਾੜੀ, ਕਰਨਾਲ, ਸੋਨੀਪਤ, ਸ਼ਿਮਲਾ, ਚੰਡੀਗੜ੍ਹ ਸਮੇਤ ਕਈ ਹੋਰ ਰੇਲਵੇ ਸਟੇਸ਼ਨ ਬੰਬ ਨਾਲ ਉਡਾ ਦਿੱਤੇ ਜਾਣਗੇ। ਇਸ ਦੇ ਨਾਲ ਹੀ ਹਰਿਆਣਾ ਦੇ ਮੁੱਖ ਮੰਤਰੀ ਤੇ ਰਾਜਪਾਲ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਲਾਈਨਦਾਰ ਕਾਗ਼ਜ਼ ‘ਤੇ ਹਿੰਦੀ ਵਿਚ ਲਿਖੇ ‘ਖ਼ੁਦਾ ਹਾਫਿਜ਼’ ਨਾਲ ਬੰਦ ਕੀਤੇ ਇਸ ਪੱਤਰ ਦੇ ਅੰਤ ਵਿਚ ਲਿਖਣ ਵਾਲੇ ਨੇ ਆਪਣੇ ਆਪ ਨੂੰ ਏਰੀਆ ਕਮਾਂਡਰ ਦੱਸਦਿਆਂ ਆਪਣਾ ਨਾਂ ਉਮੀਮ ਸ਼ੇਖ਼ ਲਿਖਿਆ ਹੈ। ਇਸ ਧਮਕੀ ਪੱਤਰ ਦੇ ਆਧਾਰ ‘ਤੇ ਰੇਲਵੇ ਸੁਰੱਖਿਆ ਬਲ ਦੇ ਇੰਸਪੈਕਟਰ ਸ਼ਾਮ ਸੁੰਦਰ ਨੇ ਥਾਣਾ ਪੜਾਓ ਵਿਚ ਅੱਤਵਾਦੀ ਸੰਗਠਨ ‘ਲਸ਼ਕਰ-ਏ-ਤੋਇਬਾ’ (ਜੰਮੂ-ਕਸ਼ਮੀਰ) ਦੇ ਉਮੀਮ ਸ਼ੇਖ਼ ਦੇ ਖਿਲਾਫ਼ ਮਾਮਲਾ ਦਰਜ ਕਰਵਾ ਦਿੱਤਾ ਹੈ। ਭਾਵੇਂ ਇਹ ਪੱਤਰ 29 ਅਕਤੂਬਰ ਨੂੰ ਮਿਲਿਆ ਸੀ ਪਰ ਮਾਮਲਾ ਹੁਣ ਦਰਜ ਕੀਤਾ ਗਿਆ ਹੈ।

 

RELATED ARTICLES
POPULAR POSTS