-0.5 C
Toronto
Saturday, February 28, 2026
spot_img
Homeਪੰਜਾਬਸੰਜੇ ਸਿੰਘ ਨੇ 'ਆਪ' ਦੀ ਚੋਣ ਪ੍ਰਚਾਰ ਮੁਹਿੰਮ ਦਾ ਚੁੱਪ-ਚੁਪੀਤੇ ਲਿਆ ਜਾਇਜ਼ਾ

ਸੰਜੇ ਸਿੰਘ ਨੇ ‘ਆਪ’ ਦੀ ਚੋਣ ਪ੍ਰਚਾਰ ਮੁਹਿੰਮ ਦਾ ਚੁੱਪ-ਚੁਪੀਤੇ ਲਿਆ ਜਾਇਜ਼ਾ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਾਬਕਾ ਇੰਚਾਰਜ ਅਤੇ ਪਾਰਟੀ ਦੇ ਕੌਮੀ ਬੁਲਾਰੇ ਸੰਜੇ ਸਿੰਘ ਨੇ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਦੌਰਾਨ ‘ਆਪ’ ਦੇ ਪ੍ਰਚਾਰ ਅਤੇ ਸਥਿਤੀ ਦਾ ਚੁੱਪ-ਚੁਪੀਤੇ ਜਾਇਜ਼ਾ ਲਿਆ। ਭਾਵੇਂ ‘ਆਪ’ ਦੀ ਲੀਡਰਸ਼ਿਪ ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਦੀ ਅਗਵਾਈ ਹੇਠ ਪ੍ਰਚਾਰ ਵਿੱਚ ਜੁਟੀ ਪਈ ਹੈ ਪਰ ਸੂਤਰ ਦੱਸਦੇ ਹਨ ਕਿ ਹੁਣ ਸਥਾਨਕ ਲੀਡਰਾਂ ਨੂੰ ਹਾਈ ਕਮਾਂਡ ਦੀ ਯਾਦ ਆਉਣ ਲੱਗੀ ਹੈ। ਦਰਅਸਲ ਪਾਰਟੀ ਨੂੰ ਜਿੱਥੇ ਫੰਡਾਂ ਦੀ ਘਾਟ ਰੜਕ ਰਹੀ ਹੈ, ਉਥੇ ਪਾਰਟੀ ਦੇ ਮੁੱਖ ਹਿੰਦੂ ਚਿਹਰੇ ਅਤੇ ਸੂਬਾਈ ਮੀਤ ਪ੍ਰਧਾਨ ਅਮਨ ਅਰੋੜਾ ਵੱਲੋਂ ਚੋਣ ਪ੍ਰਚਾਰ ਵਿੱਚ ਜੁਟਣ ਦੀ ਥਾਂ ਕੈਨੇਡਾ ਤੇ ਇੰਗਲੈਂਡ ਦੀ ਸੈਰ ਕਾਰਨ ਸਮੱਸਿਆ ਆ ਰਹੀ ਹੈ। ਸੂਤਰਾਂ ਅਨੁਸਾਰ ਭਾਵੇਂ ਪਾਰਟੀ ਦੇ ਕੌਮੀ ਆਗੂ ਸੰਜੇ ਸਿੰਘ ਅੰਮ੍ਰਿਤਸਰ ਵਿੱਚ ਇਕ ਮਾਮਲੇ ਵਿੱਚ ਅਦਾਲਤ ਵਿੱਚ ਪੇਸ਼ੀ ਭੁਗਤਣ ਆਏ ਸਨ ਪਰ ਉਨ੍ਹਾਂ ਵਿਸ਼ੇਸ਼ ਤੌਰ ‘ਤੇ ਇਕ ਰਾਤ ਅਤੇ ਦਿਨ ਗੁਰਦਾਸਪੁਰ ਵਿੱਚ ਬਿਤਾਇਆ। ਇਸ ਦੌਰੇ ਦੌਰਾਨ ਸੰਜੇ ਸਿੰਘ ਨੇ ਜਿੱਥੇ ਅੰਮ੍ਰਿਤਸਰ ਦੀ ਲੀਡਰਸ਼ਿਪ ਨਾਲ ਪਾਰਟੀ ਦੀ ਮੌਜੂਦਾ ਸਥਿਤੀ ਉਪਰ ਚਰਚਾ ਕੀਤੀ, ਉਥੇ ਗੁਰਦਾਸਪੁਰ ਚੋਣ ਵਿੱਚ ਪਾਰਟੀ ਦੀ ਸਥਿਤੀ ਦਾ ਵੀ ਜਾਇਜ਼ਾ ਲਿਆ।

RELATED ARTICLES
POPULAR POSTS