13.2 C
Toronto
Thursday, June 4, 2026
spot_img
Homeਪੰਜਾਬਪਰਗਟ ਸਿੰਘ ਨੇ ਆਪਣੀ ਹੀ ਪਾਰਟੀ ’ਤੇ ਲਗਾਏ ਧਮਕਾਉਣ ਦੇ ਇਲਜ਼ਾਮ

ਪਰਗਟ ਸਿੰਘ ਨੇ ਆਪਣੀ ਹੀ ਪਾਰਟੀ ’ਤੇ ਲਗਾਏ ਧਮਕਾਉਣ ਦੇ ਇਲਜ਼ਾਮ

ਕੈਪਟਨ ਅਮਰਿੰਦਰ ਨੂੰ ਕਿਹਾ – ਉਹ ਕਦੇ ਸ਼ੀਸ਼ੇ ਮੂਹਰੇ ਬੈਠ ਕੇ ਦੇਖਣ ਕਿ ਅਸੀਂ ਕੀ ਕਰ ਰਹੇ ਹਾਂ
ਚੰਡੀਗੜ੍ਹ/ਬਿਊਰੋ ਨਿਊਜ਼
ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਵੀ ਆਪਣੀ ਹੀ ਕਾਂਗਰਸ ਸਰਕਾਰ ਖਿਲਾਫ ਖੁੱਲ੍ਹ ਕੇ ਸਾਹਮਣੇ ਆ ਗਏ ਹਨ। ਉਨ੍ਹਾਂ ਅੱਜ ਚੰਡੀਗੜ੍ਹ ਸਥਿਤ ਆਪਣੀ ਰਿਹਾਇਸ਼ ’ਤੇ ਮੀਡੀਆ ਨਾਲ ਗੱਲਬਾਤ ਦੌਰਾਨ ਪੰਜਾਬ ਸਰਕਾਰ ’ਤੇ ਧਮਕਾਉਣ ਦੇ ਇਲਜ਼ਾਮ ਲਗਾ ਦਿੱਤੇ। ਉਨ੍ਹਾਂ ਦੱਸਿਆ ਕਿ ਰਾਜਸੀ ਸਕੱਤਰ ਨੇ ਫੋਨ ’ਤੇ ਉਨ੍ਹਾਂ ਨੂੰ ਧਮਕਾਇਆ ਕਿ ‘ਤੇਰੀਆਂ ਲਿਸਟਾਂ ਬਣਾ ਲਈਆਂ ਹਨ ਤੇ ਤੈਨੂੰ ਠੋਕਣਾ ਹੈ ਅਤੇ ਨਾਲ ਹੀ ਹੁਣ ਉਹ ਸਜ਼ਾ ਭੁਗਤਣ ਲਈ ਤਿਆਰ ਰਹੇ।’ ਜਵਾਬ ਵਿਚ ਅੱਗੋਂ ਪਰਗਟ ਸਿੰਘ ਨੇ ਵੀ ਕਹਿ ਦਿੱਤਾ- ਚੜ੍ਹਦਾ ਸੂਰਜ ਵੀ ਲਹਿੰਦਾ ਹੈ। ਇੱਥੇ ਔਰੰਗਜ਼ੇਬ ਵਰਗੇ ਵੀ ਨਹੀਂ ਰਹੇ। ਪਰਗਟ ਸਿੰਘ ਨੇ ਕਿਹਾ ਕਿ ਸੱਚ ਬੋਲਣ ਦੀ ਸਜ਼ਾ, ਮਾਇਨਿੰਗ ਤੇ ਪਾਵਰ ਐਗਰੀਮੈਂਟ ਦੀ ਗੱਲ ਕਰਨ ਦੀ ਸਜ਼ਾ ਭੁਗਤਣ ਲਈ ਉਹ ਤਿਆਰ ਹਨ। ਇਹ ਅਸੂਲਾਂ ਦੀ ਲੜਾਈ ਹੈ ਜੋ ਅੱਗੇ ਵੀ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਪਾਰਟੀ ਕੋਈ ਵੀ ਮਾੜੀ ਨਹੀਂ, ਪਰ ਲੋਕ ਮਾੜੇ ਹੋ ਸਕਦੇ ਹਨ। ਇਹ ਲੋਕਾਂ ਦੀ ਕਚਹਿਰੀ ਹੈ। ਪਿੰਡਾਂ ਦੇ ਲੋਕਾਂ ਨੂੰ ਧੜਿਆ ’ਚ ਵੰਡ ਦਿੱਤਾ ਗਿਆ ਹੈ। ਪਰਗਟ ਸਿੰਘ ਨੇ ਕੈਪਟਨ ਅਮਰਿੰਦਰ ਨੂੰ ਲੰਬੇ ਹੱਥੀਂ ਲੈਂਦਿਆਂ ਕਿਹਾ ਕਿ ਉਹ ਕਦੇ ਸ਼ੀਸ਼ੇ ਮੂਹਰੇ ਬੈਠ ਕੇ ਦੇਖਣ ਕਿ ਅਸੀਂ ਕੀ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਉਹ ਧਮਕੀਆਂ ਤੋਂ ਡਰਨ ਵਾਲਾ ਨਹੀਂ। ਪਰਗਟ ਸਿੰਘ ਨਵਜੋਤ ਸਿੰਘ ਸਿੱਧੂ ਦੇ ਹੱਕ ’ਚ ਬੋਲਦੇ ਵੀ ਨਜ਼ਰ ਆਏ। ਉਨ੍ਹਾਂ ਸਰਕਾਰ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਜੇ ਨਵਜੋਤ ਸਿੱਧੂ ਖਿਲਾਫ਼ ਸਬੂਤ ਹਨ ਤਾਂ ਦੋ ਸਾਲਾਂ ਤੋਂ ਦਬਾ ਕੇ ਕਿਉਂ ਰੱਖੇ ਹਨ।

RELATED ARTICLES
POPULAR POSTS