ਸੀਸੀ ਟੀਵੀ ਫੁਟੇਜ਼ ਵਿਚ ਹੋਇਆ ਖੁਲਾਸਾ
ਅੰਮ੍ਰਿਤਸਰ/ਬਿਊਰੋ ਨਿਊਜ਼
ਅੰਮ੍ਰਿਤਸਰ ਰੇਲ ਹਾਦਸੇ ਦਾ ਨਵਾਂ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ਦੇ ਅਧਾਰ ‘ਤੇ ਮੰਨਿਆ ਜਾ ਰਿਹਾ ਹੈ ਕਿ ਨਵਜੋਤ ਕੌਰ ਸਿੱਧੂ ਨੇ ਹਾਦਸੇ ਸਮੇਂ ਉਥੇ ਹਾਜ਼ਰ ਹੋਣ ਨੂੰ ਲੈ ਕੇ ਝੂਠ ਬੋਲਿਆ ਸੀ। ਵੀਡੀਓ ਵਿਚ ਹਾਦਸੇ ਦੇ ਸਮੇਂ ਨਵਜੋਤ ਕੌਰ ਸਿੱਧੂ ਸਟੇਜ ‘ਤੇ ਦਿਸ ਰਹੀ ਹੈ। ਵੀਡੀਓ ਵਿਚ ਦਿਸ ਰਿਹਾ ਹੈ ਕਿ ਇਸ ਦਰਨਾਕ ਹਾਦਸੇ ਦੇ ਦੋ ਮਿੰਟ ਬਾਅਦ ਹੀ ਇਕ ਲੜਕਾ ਸਟੇਜ ‘ਤੇ ਪਹੁੰਚਿਆ ਅਤੇ ਨਵਜੋਤ ਕੌਰ ਨਾਲ ਗੱਲ ਕਰਕੇ ਕਹਿੰਦਾ ਹੈ ਕਿ ਇਕ ਤੇਜ਼ ਰਫਤਾਰ ਰੇਲ ਗੱਡੀ ਟਰੈਕ ‘ਤੇ ਖੜ੍ਹੇ ਲੋਕਾਂ ਨੂੰ ਕੁਚਲਦੀ ਹੋਈ ਲੰਘ ਗਈ ਹੈ। ਧਿਆਨ ਰਹੇ ਕਿ ਨਵਜੋਤ ਕੌਰ ਸਿੱਧੂ ਇਹੀ ਕਹਿੰਦੀ ਰਹੀ ਹੈ ਕਿ ਉਹ ਹਾਦਸੇ ਤੋਂ ਪਹਿਲਾਂ ਹੀ ਉਥੋਂ ਚਲੀ ਗਈ ਸੀ। ਉਸ ਨੇ ਕਿਹਾ ਉਸ ਨੂੰ ਹਾਦਸੇ ਦੀ ਜਾਣਕਾਰੀ ਉਥੋਂ ਜਾਣ ਤੋਂ 15 ਮਿੰਟ ਬਾਅਦ ਮਿਲੀ ਹੈ। ਇਕ ਬਿਆਨ ਵਿਚ ਉਸ ਨੇ ਇਹ ਵੀ ਕਿਹਾ ਕਿ ਰਾਵਣ ਨੂੰ ਸਾੜਨ ਤੋਂ ਬਾਅਦ ਜਦੋਂ ਗੱਡੀ ਵਿਚ ਬੈਠੀ ਤਾਂ ਉਸ ਤੋਂ ਇਕ ਮਿੰਟ ਹੀ ਬਾਅਦ ਉਸ ਨੂੰ ਪਤਾ ਲੱਗਾ। ਪਰ ਹੁਣ ਨਵੀਂ ਵੀਡੀਓ ਨੇ ਹੋਰ ਹੀ ਚਰਚਾ ਛੇੜ ਦਿੱਤੀ ਹੈ।
Check Also
ਸ੍ਰੀ ਕੇਸਗੜ੍ਹ ਸਾਹਿਬ ਵਿਖੇ ਕੀਤੀ ਸੁਖਬੀਰ ਬਾਦਲ ਨੇ ਤੀਜੇ ਦਿਨ ਦੀ ਸੇਵਾ
ਪੁਲਿਸ ਵੱਲੋਂ ਸੁਰੱਖਿਆ ਦੇ ਕੀਤੇ ਗਏ ਪੁਖਤਾ ਇੰਤਜ਼ਾਮ ਸ੍ਰੀ ਆਨੰਦਪੁਰ ਸਾਹਿਬ/ਬਿਊਰੋ ਨਿਊਜ਼ : ਸੱਚਖੰਡ ਸ੍ਰੀ …