ਘਰੇਲੂ ਗੈਸ ਸਿਲੰਡਰ 200 ਰੁਪਏ ਹੋਇਆ ਸਸਤਾ August 29, 2023 ਘਰੇਲੂ ਗੈਸ ਸਿਲੰਡਰ 200 ਰੁਪਏ ਹੋਇਆ ਸਸਤਾ ਦੇਸ਼ ਦੇ 33 ਕਰੋੜ ਖਪਤਕਾਰਾਂ ਨੂੰ ਮਿਲੇਗਾ ਲਾਭ ਨਵੀਂ ਦਿੱਲੀ/ਬਿਊਰੋ ਨਿਊਜ਼ : ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ 14. 2 ਕਿਲੋਗ੍ਰਾਮ ਵਾਲੇ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ’ਚ ਅੱਜ 200 ਰੁਪਏ ਦੀ ਕਟੌਤੀ ਕੀਤੀ ਹੈ। ਇਸ ਕਟੌਤੀ ਦੇ ਨਾਲ ਦਿੱਲੀ ’ਚ ਘਰੇਲੂ ਗੈਸ ਸਿਲੰਡਰ ਦੀ ਕੀਮਤ ਘਟ ਕੇ ਹੁਣ 903 ਰੁਪਏ ਹੋ ਗਈ ਹੈ ਜਦਕਿ ਇਸ ਤੋਂ ਪਹਿਲਾਂ ਘਰੇਲੂ ਗੈਸ ਸਿਲੰਡਰ ਦੀ ਕੀਮਤ 1103 ਰੁਪਏ ਸੀ। ਭੋਪਾਲ ’ਚ ਹੁਣ ਗੈਸ ਸਿਲੰਡਰ 908 ਅਤੇ ਜੈਪੁਰ ’ਚ 906 ਰੁਪਏ ਦਾ ਮਿਲੇਗਾ। ਕੇਂਦਰੀ ਕੈਬਨਿਟ ਦੀ ਅੱਜ ਮੰਗਲਵਾਰ ਨੂੰ ਹੋਈ ਮੀਟਿੰਗ ਦੌਰਾਨ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਘਟਾਉਣ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਦੱਸਿਆ ਕਿ ਓਨਮ ਅਤੇ ਰੱਖੜੀ ਦੇ ਤਿਉਹਾਰ ਮੌਕੇ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਘਟਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀਆਂ ਭੈਣਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ ਅਤੇ ਇਸ ਦਾ ਲਾਭ ਦੇਸ਼ ਦੇ 33 ਕਰੋੜ ਖਪਤਕਾਰਾਂ ਨੂੰ ਮਿਲੇਗਾ। ਕੇਂਦਰ ਸਰਕਾਰ ਦੇ ਇਸ ਫੈਸਲੇ ਨਾਲ ਵਿੱਤੀ ਸਾਲ 2023-24 ਦਰਮਿਆਨ 7680 ਕਰੋੜ ਰੁਪਏ ਦਾ ਬੋਝ ਖਜ਼ਾਨੇ ’ਤੇ ਪਵੇਗਾ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਇਹ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ 75 ਲੱਖ ਨਵੇਂ ਉਜਵਲਾ ਕੁਨੈਕਸ਼ਨ ਵੀ ਦਿੱਤੇ ਜਾਣਗੇ। ਧਿਆਨ ਰਹੇ ਕਿ 14.2 ਕਿਲੋਗ੍ਰਾਮ ਵਾਲੇ ਘਰੇਲੂ ਗੈਸ ਸਿਲੰਡਰ ਦੀ ਕੀਮਤ ’ਚ ਮਾਰਚ 2023 ਵਿਚ 50 ਰੁਪਏ ਦਾ ਵਾਧਾ ਕੀਤਾ ਗਿਆ, ਜਿਸ ਤੋਂ ਬਾਅਦ ਘਰੇਲੂ ਗੈਸ ਸਿਲੰਡਰ ਦੀ ਕੀਮਤ ਨਵੀਂ ਦਿੱਲੀ ’ਚ 1103 ਰੁਪਏ ਹੋ ਗਈ ਸੀ। ਜਦਕਿ ਜੂਨ 2020 ’ਚ ਘਰੇਲੂ ਗੈਸ ਸਿਲੰਡਰ ’ਤੇ ਮਿਲਣ ਵਾਲੀ ਸਬਸਿਡੀ ਨੂੰ ਕੇਂਦਰ ਸਰਕਾਰ ਵੱਲੋਂ ਬੰਦ ਕਰ ਦਿੱਤਾ ਗਿਆ ਸੀ 2023-08-29 Parvasi Chandigarh Share Facebook Twitter Google + Stumbleupon LinkedIn Pinterest