ਕੋਰਟ ਨੇ ਚਹਲ ਦੀ ਅੰਤਿ੍ਰਮ ਜ਼ਮਾਨਤ 25 ਜਨਵਰੀ ਤੱਕ ਵਧਾਈ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਰਹੇ ਭਰਤਇੰਦਰ ਸਿੰਘ ਚਹਲ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਹਾਈ ਕੋਰਟ ਨੇ ਉਨ੍ਹਾਂ ਦੀ ਅੰਤਿ੍ਰਮ ਜ਼ਮਾਨਤ 25 ਜਨਵਰੀ ਤੱਕ ਵਧਾ ਦਿੱਤੀ ਹੈ ਜਿਸ ਦੇ ਚਲਦਿਆਂ ਹੁਣ ਚਹਲ ਦੀ ਗਿ੍ਰਫ਼ਤਾਰੀ ਨਹੀਂ ਹੋ ਸਕੇਗੀ। ਭਰਤਇੰਦਰ ਚਹਲ ਨੇ ਹਾਈਕੋਰਟ ’ਚ ਪਟੀਸ਼ਨ ਦਾਖਲ ਕਰਕੇ ਕਿਹਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪਿਛਲੀ ਕਾਂਗਰਸ ਸਰਕਾਰ ਦੇ ਆਗੂਆਂ ਅਤੇ ਉਨ੍ਹਾਂ ਦੇ ਕਰੀਬੀਆਂ ਖਿਲਾਫ ਰੰਜ਼ਿਸ਼ ਤਹਿਤ ਕਾਰਵਾਈ ਕਰ ਰਹੀ ਹੈ। ਇਸੇ ਕਾਰਵਾਈ ਤਹਿਤ ਪਟੀਸ਼ਨ ਕਰਤਾ ਨੂੰ ਵੀ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਚਹਿਲ ਨੇ ਹਾਈ ਨੂੰ ਕੀਤੀ ਅਪੀਲ ’ਚ ਕਿਹਾ ਕਿ ਉਨ੍ਹਾਂ ਖਿਲਾਫ ਆਮਦਨ ਤੋਂ ਵੱਧ ਸੰਪਤੀ ਬਣਾਉਣ ਦੇ ਦਰਜ ਮਾਮਲੇ ’ਚ ਉਨ੍ਹਾਂ ਦੀ ਅੰਤਿ੍ਰਮ ਜ਼ਮਾਨਤ ਵਧਾਈ ਜਾਵੇ। ਚਹਲ ਨੇ ਕੋਰਟ ਨੂੰ ਦੱਸਿਆ ਕਿ ਉਹ ਆਪਣੇ ਸਾਰੇ ਬੈਂਕ ਖਾਤਿਆਂ ਅਤੇ ਸੰਪਤੀ ਦੀ ਪੂਰੀ ਡਿਟੇਲ ਵਿਜੀਲੈਂਸ ਨੂੰ ਸੌਂਪ ਚੁੱਕੇ ਹਨ ਪ੍ਰੰਤੂ ਫਿਰ ੳਨ੍ਹਾਂ ਨੂੰ ਸਾਜ਼ਿਸ਼ ਦੇ ਤਹਿਤ ਫਸਾਇਆ ਜਾ ਰਿਹਾ ਹੈ।