ਫ਼ਿਲਮ ਘੂਮਰ : ਇਹ ਲਾਈਫ ਕੋਈ ਲੋਜਿਕ ਦਾ ਖੇਲ ਨਹੀਂ ਹੈ, ਬਲਕਿ ਇਹ ਲਾਈਫ ਮੈਜਿਕ ਦਾ ਖੇਲ ਹੈ
ਪੁੱਤ ਅਭਿਸ਼ੇਕ ਬੱਚਨ ਦੀ ਫ਼ਿਲਮ ” ਘੂਮਰ ” ਦਾ ਟ੍ਰੇਲਰ ਵੇਖ ਭਾਵੁਕ ਹੋਏ ਪਿਤਾ ਅਮਿਤਾਭ ਬੱਚਨ
ਚੰਡੀਗੜ੍ਹ / ਪ੍ਰਿੰਸ ਗਰਗ:-
ਅਭਿਸ਼ੇਕ ਬੱਚਨ ਇਨ੍ਹੀਂ ਦਿਨੀਂ ਆਪਣੀ ਅਗਲੀ ਫਿਲਮ ‘ਘੂਮਰ’ ਨੂੰ ਲੈ ਕੇ ਕਾਫੀ ਸੁਰਖੀਆਂ ‘ਚ ਹਨ। ਹਾਲ ਹੀ ‘ਚ ਰਿਲੀਜ਼ ਹੋਈ ਇਸ ਫਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਵੱਲੋਂ ਕਾਫੀ ਤਾਰੀਫ ਮਿਲੀ ਹੈ। ਇਸ ਦੇ ਦੇਖਣ ਤੋਂ ਬਾਅਦ ਫਿਲਮ ਪ੍ਰਤੀ ਦਰਸ਼ਕਾਂ ਦੀ ਦਿਲਚਸਪੀ ਕਾਫੀ ਵਧ ਗਈ ਹੈ।
ਇਸ ਤੋਂ ਬਾਅਦ ਫਿਲਮ ਦੀ ਸ਼ੁਰੂਆਤੀ ਸਮੀਖਿਆ ਪ੍ਰਕਾਸ਼ਿਤ ਹੋ ਚੁੱਕੀ ਹੈ। ਇਹ ਪ੍ਰਸ਼ੰਸ਼ਾ ਕਿਸੇ ਹੋਰ ਨੇ ਨਹੀਂ ਬਲਕਿ ਅਭਿਨੇਤਾ ਦੇ ਪਿਤਾ ਅਮਿਤਾਭ ਬੱਚਨ ਦੁਆਰਾ ਲਿਖੀ ਗਈ ਸੀ। ਬਿੱਗ ਬੀ ਨੇ ਹਾਲ ਹੀ ‘ਚ ਆਪਣੇ ਬਲਾਗ ‘ਤੇ ਚਰਚਾ ਕੀਤੀ ਕਿ ਉਨ੍ਹਾਂ ਨੂੰ ਇਸ ਫਿਲਮ ਦਾ ਕਿੰਨਾ ਮਜ਼ਾ ਆਇਆ। ਅਭਿਨੇਤਾ ਨੇ ਖੇਡ ਨਾਟਕਾਂ ਲਈ ਆਪਣੇ ਸ਼ੌਕ ਨੂੰ ਸਵੀਕਾਰ ਕੀਤਾ। ਉਸਨੇ ਇਹ ਵੀ ਦੱਸਿਆ ਹੈ ਕਿ ਉਸਨੇ ਜੋ ਦੇਖਿਆ ਉਸ ਤੋਂ ਉਹ ਕਿੰਨਾ ਪ੍ਰਭਾਵਿਤ ਹੋਇਆ ਸੀ।
ਫ਼ਿਲਮ ਬਾਰੇ
ਆਰ ਬਾਲਕੀ ਦੁਆਰਾ ਨਿਰਦੇਸ਼ਿਤ ਕੀਤੀ ਗਈ ਫ਼ਿਲਮ ” ਘੂਮਰ ” ਜੋ ਕਿ ਖਿਡਾਰੀ ਦੇ ਅਧਾਰਿਤ ਹੈ ਜਿਸ ਵਿਚ ਅਬਿਸ਼ੇਕ ਬੱਚਨ ਸਾਬਕਾ ਕ੍ਰਿਕੇਟਰ ਪਦਮ ਸਿੰਘ ਸੋਢੀ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਓਂਦੇ ਹਨ ਅਤੇ ਫੀਮੇਲ ਅਦਾਕਾਰ ਸੈਯਾਮੀ ਖੇਰ ਜੋ ਅਨੀਨਾ ਦੇ ਰੂਪ ਵਿੱਚ ਰੋਲ ਅਦਾ ਕਰਦੀ ਹੋਈ ਆਉਂਦੀ ਹੈ ,
ਫ਼ਿਲਮ ਇਹ ਦਰਸਾਉਂਦੀ ਹੈ ਕਿ ਕਿਸ ਤਰ੍ਹਾਂ ਅਨੀਨਾ ਮਿਹਨਤ ਕਰਕੇ ਆਪਣਾ ਸੇਲੇਕਸ਼ਨ ਭਾਰਤ ਮਹਿਲਾ ਕ੍ਰਿਕਟ ਟੀਮ ਦੇ ਵਿੱਚ ਕਰਵਾਉਂਦੀ ਹੈ ਕਿਉਂਕਿ ਉਹ ਭਾਰਤ ਲਈ ਬੱਲੇਬਾਜ ਬਣ ਕੇ ਖੇਡਣਾ ਚਾਉਂਦੀ ਹੈ ਲੇਕਿਨ ਇਕ ਦਮ ਉਸਦੀ ਜਿੰਦਗੀ ਵਿੱਚ ਅਚਾਨਕ ਇਕ ਅਜਿਹਾ ਹਾਦਸਾ ਹੁੰਦੈ ਜੋ ਉਸਦੇ ਸਾਰੇ ਸੁਪਨੇ ਬਿਖੇਰ ਕੇ ਰੱਖ ਦਿੰਦੈ , ਜਿਸ ਹਾਦਸੇ ਨਾਲ ਉਸਦੀ ਸੱਜੀ ਬਾਹੰ ਟੁੱਟ ਜਾਂਦੀ ਹੈ ਅਤੇ ਉਹ ਆਪਣੀ ਜਿੰਦਗੀ ਤੋਂ ਹਰ ਜਾਂਦੀ ਹੈ , ਫਿਰ ਉਸਦੀ ਮੁਲਾਕਾਤ ਸਾਬਕਾ ਕ੍ਰਿਕਟੇਰ ਪਦਮ ਸਿੰਘ ਸੋਢੀ ਉਰਫ ਪੈਡੀ ਸਰ ਨਾਲ ਹੁੰਦੀ ਹੈ ਜੋ ਕਾਫੀ ਸਖ਼ਤ ਸੁਭਾਅ ਦਾ ਹੁੰਦੈ ਅਤੇ ਅਨੀਨਾ ਦਾ ਬੱਲੇਬਾਜ ਨੂੰ ਛੱਡ ਸਪਿੰਨਰ ਬਣਨ ਦਾ ਸਫਰ ਸ਼ੁਰੂ ਹੁੰਦੈ ਅਤੇ ਹੁੰਦੀ ਹੈ ਕਹਾਣੀ ਦੀ ਸ਼ੁਰੂਆਤ .