Breaking News
Home / ਭਾਰਤ / ਯੈਸ ਬੈਂਕ ਦਾ ਆਰਥਿਕ ਸੰਕਟ ਹੋਇਆ ਡੂੰਘਾ

ਯੈਸ ਬੈਂਕ ਦਾ ਆਰਥਿਕ ਸੰਕਟ ਹੋਇਆ ਡੂੰਘਾ

ਫਾਊਂਡਰ ਰਾਣਾ ਕਪੂਰ ਨੂੰ 11 ਮਾਰਚ ਤੱਕ ਈ.ਡੀ. ਦੀ ਹਿਰਾਸਤ ‘ਚ ਭੇਜਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਆਰਥਿਕ ਸੰਕਟ ਨਾਲ ਜੂਝ ਰਹੇ ਯੈਸ ਬੈਂਕ ਦੇ ਫਾਊਂਡਰ ਰਾਣਾ ਕਪੂਰ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਈ.ਡੀ. ਤੋਂ ਬਾਅਦ ਅੱਜ ਸੀਬੀਆਈ ਨੇ ਮੁੰਬਈ ਵਿਚ ਕਪੂਰ ਨਾਲ ਜੁੜੇ 7 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ। ਸੀਬੀਆਈ ਵਲੋਂ ਕਪੂਰ ਅਤੇ ਉਸਦੇ ਪਰਿਵਾਰ ਨੂੰ ਕਥਿਤ ਤੌਰ ‘ਤੇ 600 ਕਰੋੜ ਰੁਪਏ ਰਿਸ਼ਵਤ ਦਿੱਤੇ ਜਾਣ ਦੇ ਮਾਮਲੇ ਵਿਚ ਕੇਸ ਦਰਜ ਕੀਤਾ ਗਿਆ ਸੀ। ਇਹ ਮਾਮਲਾ ਦੀਵਾਨ ਹਾਊਸਿੰਗ ਫਾਈਨੈਂਸ ਕਾਰਪੋਰੇਸ਼ਨ ਲਿਮਟਿਡ ਨਾਲ ਜੁੜਿਆ ਹੋਇਆ ਹੈ। ਸੀਬੀਆਈ ਵਲੋਂ ਕੇਸ ਦਰਜ ਦਾ ਖੁਲਾਸਾ ਈਡੀ ਵਲੋਂ ਅਦਾਲਤ ਵਿਚ ਸੌਂਪੀ ਰਿਪੋਰਟ ਤੋਂ ਹੋਇਆ ਹੈ। ਈਡੀ ਕਪੂਰ ਖਿਲਾਫ ਮਨੀ ਲਾਂਡਰਿੰਗ ਮਾਮਲੇ ਦੀ ਵੀ ਜਾਂਚ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਪੁੱਛਗਿੱਛ ਅਤੇ ਜਾਂਚ ਵਿਚ ਸਹਿਯੋਗ ਨਾ ਕਰਨ ਕਰਕੇ ਰਾਣਾ ਕਪੂਰ ਨੂੰ ਗ੍ਰਿਫਤਾਰ ਕਰ ਲਿਆ ਸੀ। ਇਸ ਤੋਂ ਬਾਅਦ ਵਿਸ਼ੇਸ਼ ਅਦਾਲਤ ਨੇ ਕਪੂਰ ਨੂੰ 11 ਮਾਰਚ ਤੱਕ ਈ.ਡੀ. ਦੀ ਹਿਰਾਸਤ ਵਿਚ ਭੇਜ ਦਿੱਤਾ।

Check Also

‘ਆਪ’ ਆਗੂ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ 8 ਮਈ ਤੱਕ ਵਧੀ

ਸ਼ਰਾਬ ਘੁਟਾਲਾ ਮਾਮਲੇ 23 ਫਰਵਰੀ 2023 ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ : …