Breaking News
Home / ਭਾਰਤ / ਪ੍ਰਦੂਸ਼ਣ ਮਾਮਲੇ ‘ਤੇ ਐਨ ਜੀ ਟੀ ਨੇ ਦਿੱਲੀ ਸਰਕਾਰ ਦੀ ਕੀਤੀ ਝਾੜ-ਝੰਬ

ਪ੍ਰਦੂਸ਼ਣ ਮਾਮਲੇ ‘ਤੇ ਐਨ ਜੀ ਟੀ ਨੇ ਦਿੱਲੀ ਸਰਕਾਰ ਦੀ ਕੀਤੀ ਝਾੜ-ਝੰਬ

logo-2-1-300x105-3-300x105ਪੰਜਾਬ, ਹਰਿਆਣਾ ਤੇ ਉਤਰ ਪ੍ਰਦੇਸ਼ ਸਰਕਾਰ ਦੀ ਵੀ ਕੀਤੀ ਜਵਾਬ ਤਲਬੀ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਵਿੱਚ ਜ਼ਹਿਰੀਲੇ ਧੂੰਏਂ ਤੇ ਪ੍ਰਦੂਸ਼ਣ ਕਾਰਨ ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਕੇਜਰੀਵਾਲ ਸਰਕਾਰ ਨੂੰ ਜੰਮ ਕੇ ਫਟਕਾਰ ਲਾਈ ਹੈ। ਐਨ.ਜੀ.ਟੀ. ਨੇ ਦਿੱਲੀ ਦੇ ਨਾਲ-ਨਾਲ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਸਰਕਾਰ ਦੀ ਜਵਾਬੀ ਤਲਬੀ ਕੀਤੀ ਹੈ। ਐਨ ਜੀ ਟੀ ਨੇ ਦਿੱਲੀ ਸਰਕਾਰ ਤੋਂ ਪੁੱਛਿਆ ਹੈ ਕਿ ਪਾਣੀ ਛਿੜਕਣ ਲਈ ਹੈਲੀਕਾਪਟਰ ਦਾ ਇਸਤੇਮਾਲ ਕਿਉਂ ਨਹੀਂ ਕੀਤਾ। ਇਸ ਸੁਣਵਾਈ ਦੌਰਾਨ ਪੰਜ ਰਾਜਾਂ ਦੇ ਸਕੱਤਰ ਤੇ ਕੇਂਦਰ ਸਰਕਾਰ ਦੇ ਨੁਮਾਇੰਦੇ ਸ਼ਾਮਲ ਸਨ।
ਐਨ ਜੀ ਟੀ ਨੇ ਦਿੱਲੀ, ਪੰਜਾਬ ਤੇ ਉੱਤਰ ਪ੍ਰਦੇਸ਼ ਦੇ ਸਕੱਤਰਾਂ ਨੂੰ ਇੱਕ ਤੋਂ ਬਾਅਦ ਇੱਕ ਸਵਾਲ ਕੀਤੇ। ਇਨ੍ਹਾਂ ਸਵਾਲਾਂ ਅੱਗੇ ਸਾਰੇ ਰਾਜਾਂ ਦੇ ਸਕੱਤਰ ਬੇਵੱਸ ਨਜ਼ਰ ਆਏ। ਸਭ ਤੋਂ ਵੱਧ ਮਾੜੀ ਹਾਲਤ ਦਿੱਲੀ ਸਰਕਾਰ ਦੀ ਹੋਈ।  ਐਨ ਜੀ ਟੀ ਨੇ ਦਿੱਲੀ ਸਰਕਾਰ ਦੀਆਂ ਦਲੀਲਾਂ ਨਾਲ ਅਸਹਿਮਤੀ ਪ੍ਰਗਟਾਉਂਦੇ ਹੋਏ ਆਖਿਆ ਕਿ ਤੁਸੀਂ ਹਰ ਚੀਜ਼ ਦਾ ਮਜ਼ਾਕ ਬਣਾ ਕੇ ਰੱਖਿਆ ਹੋਇਆ ਹੈ। ਐਨਜੀਟੀ ਨੇ ਸਵਾਲ ਕੀਤਾ ਕਿ ਪ੍ਰਦੂਸ਼ਣ ਨੂੰ ਰੋਕਣ ਲਈ ਜੋ ਕਦਮ ਦਿੱਲੀ ਸਰਕਾਰ ਨੇ ਹੁਣ ਚੁੱਕੇ ਹਨ, ਪਹਿਲਾਂ ਅਜਿਹਾ ਕਿਉਂ ਨਹੀਂ ਕੀਤਾ ਗਿਆ।

Check Also

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀਲੰਕਾ ਤੋਂ ਮਛੂਆਰਿਆਂ ਦੀ ਰਿਹਾਈ ਦੀ ਕੀਤੀ ਮੰਗ

ਤਮਿਲਾਂ ਨੂੰ ਪੂਰਾ ਅਧਿਕਾਰ ਦੇਣ ਦੀ ਵੀ ਕੀਤੀ ਗੱਲ ਕੋਲੰਬੋ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ …