1.6 C
Toronto
Tuesday, December 23, 2025
spot_img
Homeਪੰਜਾਬਸਰਬੱਤ ਖਾਲਸਾ 'ਤੇ ਸਿਆਸਤ ਗਰਮਾਈ

ਸਰਬੱਤ ਖਾਲਸਾ ‘ਤੇ ਸਿਆਸਤ ਗਰਮਾਈ

sukhbir-singh-badal_6ਸਰਕਾਰ ਸਰਬੱਤ ਖਾਲਸਾ ਲਈ ਕਦੇ ਵੀ ਮਨਜੂਰੀ ਨਹੀਂ ਦੇਵੇਗੀ : ਸੁਖਬੀਰ ਬਾਦਲ
ਚੰਡੀਗੜ੍ਹ/ਬਿਊਰੋ ਨਿਊਜ਼
10 ਨਵੰਬਰ ਨੂੰ ਤਲਵੰਡੀ ਸਾਬੋ ‘ਚ ਕਰਵਾਏ ਜਾਣ ਵਾਲੇ ਸਰਬੱਤ ਖਾਲਸਾ ‘ਤੇ ਸਿਆਸਤ ਗਰਮਾ ਗਈ ਹੈ। ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਸਰਕਾਰ ‘ਸਰਬੱਤ ਖਾਲਸਾ’ ਲਈ ਕਦੇ ਵੀ ਮਨਜ਼ੂਰੀ ਨਹੀਂ ਦਵੇਗੀ। ਉਨ੍ਹਾਂ ਕਿਹਾ ਕਿ ਕੁਝ ਲੋਕ ਧਰਮ ਦੇ ਨਾਂ ‘ਤੇ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਹਨ। ਇਸ ਨੂੰ ਸਰਕਾਰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕਰੇਗੀ। ਪੰਜਾਬ ਵਿੱਚ ਅਮਨ-ਸ਼ਾਂਤੀ ਨੂੰ ਮੁੱਖ ਰੱਖਦਿਆਂ ਸਰਬੱਤ ਖਾਲਸਾ ਨੂੰ ਇਜਾਜ਼ਤ ਨਹੀਂ ਦਿੱਤੀ ਗਈ।
ਦੂਜੇ ਪਾਸੇ ਪੰਜਾਬ ਕਾਂਗਰਸ ਨੇ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਹੈ ਕਿ ਪੰਥਕ ਜਥੇਬੰਦੀਆਂ ਨੂੰ ਸਰਬੱਤ ਖਾਲਸਾ ਲਈ ਮਨਜ਼ੂਰੀ ਨਾ ਦੇਣਾ ਪੰਜਾਬ ਸਰਕਾਰ ਦੀ ਨਾਕਾਮੀ ਸਾਬਤ ਕਰਦਾ ਹੈ। ਰਾਜਿੰਦਰ ਕੌਰ ਭੱਠਲ ਨੇ ਕਿਹਾ ਹੈ ਕਿ ਇਸ ਨਾਲ ਅਕਾਲੀ ਦਲ ਦਾ ਚਿਹਰਾ ਸਾਹਮਣੇ ਆ ਗਿਆ ਹੈ ਕਿ ਉਸ ਨੇ ਧਰਮ ਦੀ ਹਮੇਸ਼ਾ ਸਿਆਸਤ ਲਈ ਵਰਤੋਂ ਕੀਤੀ ਹੈ।

RELATED ARTICLES
POPULAR POSTS