Breaking News
Home / ਪੰਜਾਬ / ਪੰਜਾਬ ਦੀ ਆਬੋ-ਹਵਾ ਕੀ ਰੰਗ ਵਟਾਉਣ ਲੱਗੀ?

ਪੰਜਾਬ ਦੀ ਆਬੋ-ਹਵਾ ਕੀ ਰੰਗ ਵਟਾਉਣ ਲੱਗੀ?

ਅੰਮ੍ਰਿਤਸਰ ‘ਚ ਹਿੰਦੂ ਜਥੇਬੰਦੀ ਦੇ ਆਗੂ ਵਿਪਨ ਸ਼ਰਮਾ ਦੀ ਦਿਨ ਦਿਹਾੜੇ ਹੱਤਿਆ
ਅੰਮ੍ਰਿਤਸਰ : ਅੰਮ੍ਰਿਤਸਰ ‘ਚ ਬਟਾਲਾ ਰੋਡ ਸਥਿਤ ਭਾਰਤ ਨਗਰ ਵਿੱਚ ਹਿੰਦੂ ਜਥੇਬੰਦੀ ਦੇ ਆਗੂ ਵਿਪਨ ਸ਼ਰਮਾ ਨੂੰ ਅਣਪਛਾਤੇ ਹਮਲਾਵਰਾਂ ਨੇ ਦਿਨ ਦਿਹਾੜੇ ਗੋਲੀਆਂ ਮਾਰ ਕੇ ਮਾਰ ਦਿੱਤਾ। ਇਸ ਘਟਨਾ ਦੀ ਹਿੰਦੂ ਜਥੇਬੰਦੀਆਂ ਨੇ ਵੱਡੇ ਪੱਧਰ ਉਤੇ ਨਿੰਦਾ ਕੀਤੀ ਹੈ। ਇਹ ਘਟਨਾ ਇੱਥੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਅਤੇ ਪਲਾਂ ਵਿੱਚ ਹੀ ਵਾਇਰਲ ਹੋ ਗਈ। ਜਿਸ ਵੇਲੇ ਇਹ ਘਟਨਾ ਵਾਪਰੀ, ਵਿਪਨ ਸ਼ਰਮਾ ਮੋਟਰਸਾਈਕਲ ਉਤੇ ਆਪਣੇ ਘਰ ਪ੍ਰੀਤ ਨਗਰ ਲਈ ਰਵਾਨਾ ਹੋ ਰਿਹਾ ਸੀ। ਇਸ ਦੌਰਾਨ ਦੋ ਸਿੱਖ ਨੌਜਵਾਨ ਅਚਨਚੇਤੀ ਗਲੀ ਵਿੱਚੋਂ ਨਿਕਲੇ ਅਤੇ ਉਨ੍ਹਾਂ ਉਸ ਉਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸ ઠਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲੈ ਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਉਹ ਇੱਥੇ ਕੇਬਲ ਅਪਰੇਟਰ ਵਜੋਂ ਕੰਮ ਕਰਦਾ ਸੀ ਅਤੇ ਹਿੰਦੂ ਸੰਘਰਸ਼ ਸੈਨਾ ਦਾ ਜ਼ਿਲ੍ਹਾ ਪ੍ਰਧਾਨ ਸੀ। ਉਸ ਵੱਲੋਂ ਇਲਾਕੇ ਵਿੱਚ ਜੈ ਸ਼ੰਕਰ ਵੈਲਫੇਅਰ ਸੁਸਾਇਟੀ ਵੀ ਚਲਾਈ ਜਾ ਰਹੀ ਸੀ, ਜੋ ਲੋੜਵੰਦਾਂ ਲਈ ਲੰਗਰ ਦਾ ਪ੍ਰਬੰਧ ਕਰਦੀ ਹੈ। ਘਟਨਾ ਵਾਲੀ ਥਾਂ ਇਕ ਡੇਅਰੀ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਦਰਜ ਹੋਈ ਫੁਟੇਜ ਵਿੱਚ ਦਿਖਾਈ ਦਿੰਦਾ ਹੈ ਕਿ ਦੋ ਸਿੱਖ ਨੌਜਵਾਨ ਜਿਨ੍ਹਾਂ ਵਿੱਚੋਂ ਇਕ ਨੇ ਮੂੰਹ ਢਕਿਆ ਹੋਇਆ ਹੈ, ਨੇ ਗਲੀ ਵਿੱਚੋਂ ਨਿਕਲਦਿਆਂ ਵਿਪਨ ਅਤੇ ਉਸ ਦੇ ਸਾਥੀਆਂ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਵਿਪਨ ਮੋਟਰਸਾਈਕਲ ਤੋਂ ਡਿੱਗ ਪਿਆ ਅਤੇ ਹਮਲਾਵਰਾਂ ਨੇ ਸਾਰੀਆਂ ਗੋਲੀਆਂ ਉਸ ਦੀ ਛਾਤੀ ਵਿੱਚ ਉਤਾਰ ਦਿੱਤੀਆਂ। ਪੁਲਿਸ ਕਮਿਸ਼ਨਰ ਐਸ.ਐਸ. ਸ੍ਰੀਵਾਸਤਵ ਨੇ ਦੱਸਿਆ ਕਿ ਇਹ ਚਾਰ ਨੌਜਵਾਨਾਂ ਦਾ ਗੁੱਟ ਸੀ, ਜੋ ਦੋ ਮੋਟਰਸਾਈਕਲਾਂ ‘ਤੇ ਸਵਾਰ ਸਨ। ਉਨ੍ਹਾਂ ਦੇ ਦੋ ਸਾਥੀ ਬਾਹਰ ਬਟਾਲਾ ਰੋਡ ਮੁੱਖ ਸੜਕ ‘ਤੇ ਖੜ੍ਹੇ ਸਨ। ਘਟਨਾ ਦੇ ਗਵਾਹ ਸਨੀ ਨੇ ਦੱਸਿਆ ਕਿ ਉਸ ਨੂੰ ਵਿਪਨ ਨੇ ਸੱਦਿਆ ਸੀ ਤਾਂ ਜੋ ਉਸ ਨੂੰ ਘਰ ਲੈ ਜਾਵਾਂ। ਘਟਨਾ ਵੇਲੇ ਵਿਪਨ ਆਪਣੇ ਇਕ ਹੋਰ ਸਾਥੀ ਰਾਜੂ ਨਾਲ ਗੱਲ ਕਰ ਰਿਹਾ ਸੀ, ਜਦੋਂ ਕਿ ਉਹ ਮੋਟਰਸਾਈਕਲ ‘ਤੇ ਬੈਠਾ ਸੀ। ਇਸ ਦੌਰਾਨ ਦੋਵੇਂ ਹਮਲਾਵਰ ਆਏ ਤੇ ਉਨ੍ਹਾਂ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਸਨੀ ਦੇ ਪੈਰ ‘ਤੇ ਗੋਲੀ ਮਾਰੀ ਤੇ ਉਹ ਮੋਟਰਸਾਈਕਲ ਸੁੱਟ ਕੇ ਭੱਜ ਗਿਆ। ਜਦੋਂ ਕਿ ਰਾਜੂ ਵੀ ਮੌਕੇ ਤੋਂ ਭੱਜ ਗਿਆ। ਇਸ ਦੌਰਾਨ ਵਿਪਨ ਡਿੱਗ ਪਿਆ ਅਤੇ ਹਮਲਾਵਰਾਂ ਨੇ ਉਸ ਕੋਲ ਖੜ੍ਹੇ ਹੋ ਕੇ ਲਗਪਗ 12 ਤੋਂ 14 ਗੋਲੀਆਂ ਉਸ ਦੀ ਛਾਤੀ, ਢਿੱਡ ਤੇ ਮੂੰਹ ‘ਤੇ ਚਲਾਈਆਂ, ਜਿਸ ਕਾਰਨ ਉਸ ਦੀ ਮੌਕੇ ਉਤੇ ਹੀ ਮੌਤ ਹੋ ਗਈ।

 

Check Also

ਕਾਂਗਰਸ ਪਾਰਟੀ ਨਾਲ ਹਰ ਸਮੇਂ ਖੜ੍ਹਾ ਹਾਂ : ਪਵਨ ਕੁਮਾਰ ਬਾਂਸਲ

ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਨੇ ਕਿਹਾ ਕਿ …