-11.3 C
Toronto
Wednesday, January 21, 2026
spot_img
Homeਪੰਜਾਬਛੱਤੀਸਗੜ੍ਹ ’ਚ ਕਾਂਗਰਸ ਆਗੂਆਂ ’ਤੇ ਈਡੀ ਦਾ ਛਾਪਾ

ਛੱਤੀਸਗੜ੍ਹ ’ਚ ਕਾਂਗਰਸ ਆਗੂਆਂ ’ਤੇ ਈਡੀ ਦਾ ਛਾਪਾ

ਕਾਂਗਰਸ ਨੇ ਕਿਹਾ : ਅਡਾਨੀ ਵਰਗਿਆਂ ਦੀ ਪ੍ਰਾਪਰਟੀ ਦੀ ਜਾਂਚ ਕਿਉਂ ਨਹੀਂ ਕਰਵਾਉਂਦੇ ਮੋਦੀ
ਨਵੀਂ ਦਿੱਲੀ/ਬਿਊਰੋ ਨਿਊਜ਼
ਛੱਤੀਸਗੜ੍ਹ ਵਿਚ ਅੱਜ ਸੋਮਵਾਰ ਸਵੇਰੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਛੇ ਕਾਂਗਰਸੀ ਆਗੂਆਂ ਦੇ ਟਿਕਾਣਿਆਂ ’ਤੇ ਛਾਪੇ ਮਾਰੇ। ਇਨ੍ਹਾਂ ਵਿਚ ਵਿਧਾਇਕ ਅਤੇ ਪਾਰਟੀ ਦੇ ਸੀਨੀਅਰ ਅਧਿਕਾਰੀ ਸ਼ਾਮਲ ਹਨ। ਮੀਡੀਆ ਰਿਪੋਰਟ ਮੁਤਾਬਕ ਈਡੀ ਨੇ ਇਹ ਕਾਰਵਾਈ ਕੋਲਾ ਲੇਵੀ ਘੁਟਾਲੇ ਦੇ ਮਾਮਲੇ ਵਿਚ ਕੀਤੀ ਹੈ। ਛੱਤੀਸਗੜ੍ਹ ਵਿਚ 24 ਫਰਵਰੀ ਨੂੰ ਕਾਂਗਰਸ ਦਾ ਇਜਲਾਸ ਵੀ ਹੋਣਾ ਹੈ ਅਤੇ ਇਸ ਵਿਚ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਵੀ ਪਹੁੰਚਣਗੇ। ਇਸ ਤੋਂ ਪਹਿਲਾਂ ਈਡੀ ਵਲੋਂ ਕਾਂਗਰਸੀ ਆਗੂਆਂ ਦੇ ਟਿਕਾਣਿਆਂ ’ਤੇ ਛਾਪੇ ਮਾਰੇ ਗਏ ਹਨ। ਇਸੇ ਦੌਰਾਨ ਛੱਤੀਸਗੜ੍ਹ ਵਿੱਚ ਕਈ ਥਾਵਾਂ ਉੱਤੇ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਛਾਪਿਆਂ ਕਾਰਨ ਕਾਂਗਰਸ ਨੇ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਇਆ ਅਤੇ ਕਿਹਾ ਕਿ ਉਹ ਬਦਲਾਖੋਰੀ ਅਤੇ ਤੰਗ ਪ੍ਰੇਸ਼ਾਨ ਕਰਨ ਦੀ ਰਾਜਨੀਤੀ ਅੱਗੇ ਨਹੀਂ ਝੁਕੇਗੀ। ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਮੀਡੀਆ ਅੱਗੇ ਸੁਆਲ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਮਨਪਸੰਦ ਉਦਯੋਗਪਤੀ’ ਗੌਤਮ ਅਡਾਨੀ ਦੀ ਪ੍ਰਾਪਰਟੀ ਦੀ ਜਾਂਚ ਕਿਉਂ ਨਹੀਂ ਕੀਤੀ ਜਾ ਰਹੀ ਜਦੋਂ ਕਿ ਉਸ ਦੇ ‘ਗੈਰ-ਕਾਨੂੰਨੀ ਕੰਮ’ ਰੋਜ਼ਾਨਾ ਸਾਹਮਣੇ ਆ ਰਹੇ ਹਨ।

RELATED ARTICLES
POPULAR POSTS