17.3 C
Toronto
Thursday, August 20, 2026
spot_img
Homeਪੰਜਾਬ'ਆਪ' ਆਗੂਆਂ ਨੇ ਪ੍ਰਦੂਸ਼ਣ ਦੀ ਸਮੱਸਿਆ ਨੂੰ ਦੱਸਿਆ ਰਾਸ਼ਟਰੀ ਸੰਕਟ

‘ਆਪ’ ਆਗੂਆਂ ਨੇ ਪ੍ਰਦੂਸ਼ਣ ਦੀ ਸਮੱਸਿਆ ਨੂੰ ਦੱਸਿਆ ਰਾਸ਼ਟਰੀ ਸੰਕਟ

‘ਆਪ’ ਆਗੂਆਂ ਨੇ ਪ੍ਰਦੂਸ਼ਣ ਦੀ ਸਮੱਸਿਆ ਨੂੰ ਦੱਸਿਆ ਰਾਸ਼ਟਰੀ ਸੰਕਟਕਿਹਾ, ਕਾਂਗਰਸ ਅਤੇ ਅਕਾਲੀ-ਭਾਜਪਾ ਨਹੀਂ ਕਰ ਸਕੀ ਇਸਦਾ ਹੱਲ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਨੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾਉਣ ਕਾਰਨ ਪੈਦਾ ਹੋ ਰਹੇ ਹਵਾ ਪ੍ਰਦੂਸ਼ਣ ਦੀ ਸਮੱਸਿਆ ਨੂੰ ਰਾਸ਼ਟਰੀ ਸੰਕਟ ਕਰਾਰ ਦਿੱਤਾ ਹੈ । ‘ਆਪ’ ਆਗੂ ਕੰਵਰ ਸੰਧੂ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਅਤੇ ਰਾਜ ਸਰਕਾਰਾਂ ਕਿਸਾਨਾਂ ਨੂੰ ਪਰਾਲੀ ਦੇ ਹੱਲ ਲਈ ਜ਼ਰੂਰੀ ਬਦਲ ਉਪਲੱਬਧ ਨਹੀਂ ਕਰਾਉਂਦੀਆਂ ਤਦ ਤੱਕ ਇਸਦਾ ਹੱਲ ਸੰਭਵ ਨਹੀਂ ਹੈ।ઠ ’ਆਪ’ ਆਗੂਆਂ ਨੇ ਦੋਸ਼ ਲਗਾਇਆ ਕਿ ਪਰਾਲੀ ਦੇ ਨਿਪਟਾਰੇ ਦੀ ਸਮੱਸਿਆ ਨੂੰ ਨਾ ਕਾਂਗਰਸ ਸਰਕਾਰ ਹੱਲ ਕਰ ਸਕੀ ਸੀ ਅਤੇ ਨਾ ਹੀ ਅਕਾਲੀ-ਭਾਜਪਾ ਕੋਲੋਂ ਇਸਦਾ ਹੱਲ ਨਿਕਲਿਆ ਹੈ। ਹੱਲ ਕਰਨ ਵਿੱਚ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਪੂਰੀ ਤਰ੍ਹਾਂ ਅਸਫਲ ਰਹੀ ਹੈ। ਕੰਵਰ ਸੰਧੂ ਨੇ ਕਿਹਾ ਕਿ ਇਹ ਕੋਈ ਰਾਤੋ-ਰਾਤ ਪੈਦਾ ਹੋਈ ਸਮੱਸਿਆ ਨਹੀਂ ਹੈ। ઠਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਰਗੇ ઠਖੇਤੀਬਾੜੀ ਪ੍ਰਧਾਨ ਖੇਤਰਾਂ ਵਿੱਚ ਪਰਾਲੀ ਨੂੰ ਅੱਗ ਲਗਾਉਣ ਦਾ ਰੁਝਾਨ ਦਹਾਕਿਆਂ ਤੋਂ ਚੱਲ ਰਿਹਾ ਹੈ।

RELATED ARTICLES
POPULAR POSTS