
ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਬੋਲ ਦਿੱਤੀਆਂ ਸਨ ਵਿਵਾਦਤ ਸਤਰਾਂ
ਅੰਮ੍ਰਿਤਸਰ/ਬਿਊਰੋ ਨਿਊਜ਼
ਪੰਜਾਬੀ ਗਾਇਕ ਪ੍ਰੀਤ ਹਰਪਾਲ ਨੇ ਟਿਕ ਟੌਕ ‘ਤੇ ਗਾਏ ਇਕ ਵਿਵਾਦਤ ਗੀਤ ਲਈ ਮੁਆਫੀ ਮੰਗ ਲਈ ਹੈ। ਗਾਇਕ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਰੇ ਵਿਵਾਦਿਤ ਸਤਰਾਂ ਬੋਲੀਆਂ ਗਈਆਂ ਸਨ ਅਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਗਾਇਕ ਨੂੰ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ। ਇਸ ਸੰਬੰਧੀ ਅੱਜ ਪ੍ਰੀਤ ਹਰਪਾਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਦਫ਼ਤਰ ਵਿਚ ਮੁਆਫ਼ੀਨਾਮਾ ਦੇ ਕੇ ਮਾਫ਼ੀ ਮੰਗੀ ਹੈ। ਪ੍ਰੀਤ ਹਰਪਾਲ ਨੇ ਕਿਹਾ ਕਿ ਮੇਰੇ ਕੋਲੋਂ ਹੋਈ ਭੁੱਲ ‘ਤੇ ਮੈਨੂੰ ਮੁਆਫ਼ੀ ਦਿੱਤੀ ਜਾਵੇ। ਗਾਇਕ ਨੇ ਨਾਲ ਹੀ ਆਪਣੀ ਸਫ਼ਾਈ ਦਿੰਦੇ ਹੋਏ ਕਿਹਾ ਕਿ ਉਸ ਵਲੋਂ ਇਹ ਗ਼ਲਤੀ ਜਾਣ ਬੁਝ ਕੇ ਨਹੀਂ, ਬਲਕਿ ਅਨਜਾਣੇ ਵਿਚ ਹੋਈ ਹੈ।