-3.5 C
Toronto
Thursday, January 22, 2026
spot_img
Homeਪੰਜਾਬਲੋਕ ਇਨਸਾਫ ਪਾਰਟੀ ਦੀ ਸਾਈਕਲ ਯਾਤਰਾ ਮੁਹਾਲੀ ਪਹੁੰਚ ਕੇ ਹੋਈ ਸੰਪੰਨ

ਲੋਕ ਇਨਸਾਫ ਪਾਰਟੀ ਦੀ ਸਾਈਕਲ ਯਾਤਰਾ ਮੁਹਾਲੀ ਪਹੁੰਚ ਕੇ ਹੋਈ ਸੰਪੰਨ

Image Courtesy :jagbani(punjabkesar)

ਮੁਹਾਲੀ/ਬਿਊਰੋ ਨਿਊਜ਼
ਨਰਿੰਦਰ ਮੋਦੀ ਸਰਕਾਰ ਵਲੋਂ ਲਿਆਂਦੇ ਗਏ ਕਿਸਾਨ ਵਿਰੋਧੀ ਖੇਤੀ ਆਰਡੀਨੈਂਸਾਂ ਖਿਲਾਫ ਲੋਕ ਇਨਸਾਫ ਪਾਰਟੀ ਨੇ ਪਿਛਲੇ ਦਿਨਾਂ ਤੋਂ ਅੰਮ੍ਰਿਤਸਰ ਤੋਂ ਸਾਈਕਲ ਯਾਤਰਾ ਸ਼ੁਰੂ ਕੀਤੀ ਸੀ, ਜੋ ਅੱਜ ਮੁਹਾਲੀ ਪਹੁੰਚ ਕੇ ਸੰਪੰਨ ਹੋ ਗਈ ਹੈ। ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਆਪਣੇ ਸਮਰਥਕਾਂ ਨਾਲ 300 ਕਿਲੋਮੀਟਰ ਦਾ ਲੰਮਾ ਪੈਂਡਾ ਤੈਅ ਕਰਕੇ ਅੱਜ ਮੁਹਾਲੀ ਪਹੁੰਚੇ। ਇਸ ਸਾਈਕਲ ਯਾਤਰਾ ਨੂੰ ਚੰਡੀਗੜ੍ਹ ਵਿਚ ਦਾਖਲ ਨਹੀਂ ਹੋਣ ਦਿੱਤਾ ਗਿਆ। ਕਾਫੀ ਜੱਦੋ ਜਹਿਦ ਤੋ ਬਾਅਦ ਬੈਂਸ ਭਰਾਵਾਂ ਨੂੰ ਹੀ ਚੰਡੀਗੜ੍ਹ ਜਾਣ ਦੀ ਇਜ਼ਾਜਤ ਮਿਲੀ ਅਤੇ ਫਿਰ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਲਈ ਗਏ।

RELATED ARTICLES
POPULAR POSTS