
ਕੇਜਰੀਵਾਲ ਬੋਲੇ – ਘਬਰਾਉਣ ਵਾਲੀ ਕੋਈ ਗੱਲ ਨਹੀਂ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਵਿਚ ਕਰੋਨਾ ਦੇ ਮਾਮਲੇ ਵੀ 74 ਹਜ਼ਾਰ ਤੋਂ ਜ਼ਿਆਦਾ ਹੋ ਗਏ ਹਨ ਅਤੇ ਹਰ ਰੋਜ਼ ਤਿੰਨ-ਤਿੰਨ ਹਜ਼ਾਰ ਦੇ ਕਰੀਬ ਕੇਸ ਸਾਹਮਣੇ ਆ ਰਹੇ ਹਨ। ਇਸ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਟੈਸਟਿੰਗ ਵਧਣ ਕਰਕੇ ਕਰੋਨਾ ਦੇ ਮਾਮਲੇ ਵਧੇ ਹਨ ਅਤੇ ਘਬਰਾਉਣ ਵਾਲੀ ਕੋਈ ਵੀ ਗੱਲ ਨਹੀਂ ਹੈ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿਚ 45 ਹਜ਼ਾਰ ਤੋਂ ਜ਼ਿਆਦਾ ਲੋਕ ਠੀਕ ਵੀ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਸਮੇਂ ਦਿੱਲੀ ਵਿਚ 26 ਹਜ਼ਾਰ ਐਕਟਿਵ ਮਾਮਲੇ ਹਨ ਅਤੇ ਸਿਰਫ 6 ਹਜ਼ਾਰ ਹੀ ਹਸਪਤਾਲਾਂ ਵਿਚ ਹਨ, ਬਾਕੀ ਆਪਣੇ ਘਰਾਂ ਵਿਚ ਹੀ ਇਲਾਜ ਕਰਵਾ ਰਹੇ ਹਨ।