ਕਾਬੂ ਕਰਨ ਵਾਲੇ 17 ਪੁਲਿਸ ਮੁਲਾਜ਼ਮ ਇਕਾਂਤਵਾਸ ‘ਚ
ਲੁਧਿਆਣਾ/ਬਿਊਰੋ ਨਿਊਜ਼ ਪੰਜਾਬ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਅੰਕੜਾ ਲਗਾਤਾਰ ਵੱਧ ਰਿਹਾ ਹੈ। ਅੱਜ ਲੁਧਿਆਣਾ ਪੁਲਿਸ ਨੂੰ ਉਸ ਸਮੇਂ ਭਾਜੜਾਂ ਪੈ ਗਈਆਂ, ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਝਪਟਮਾਰ ਨੂੰ ਕੋਰੋਨਾ ਵਾਇਰਸ ਹੋਇਆ ਹੈ। ਝਪਟਮਾਰ ਨੂੰ ਕਾਬੂ ਕਰਨ ਵਾਲੇ ਲੁਧਿਆਣਾ ਪੁਲਿਸ ਦੇ 17 ਮੁਲਾਜ਼ਮਾਂ ਇਕਾਂਤਵਾਸ ‘ਚ ਭੇਜਿਆ ਗਿਆ ਹੈ।ਪੁਲਿਸ ਨੇ ਇਸ ਝਪਟਮਾਰ ਨੂੰ ਫੜਵਾਉਣ ‘ਚ ਮਦਦ ਕਰਨ ਵਾਲੇ ਦੋ ਸਥਾਨਕ ਲੋਕਾਂ ਅਤੇ ਇਸ ਦੇ 11 ਪਰਿਵਾਰਕ ਮੈਂਬਰ, ਨੂੰ ਵੀ ਇਕਾਂਤਵਾਸ ‘ਚ ਭੇਜਿਆ ਗਿਆ ਹੈ। ਜਦੋਂ ਝਪਟਮਾਰ ਨੂੰ ਪੁਲਿਸ ਨੇ ਅਦਾਲਤ ‘ਚ ਪੇਸ਼ ਕੀਤਾ ਸੀ ਤਾਂ ਅਦਾਲਤ ਨੇ ਉਸ ਦੀ ਮੈਡੀਕਲ ਜਾਂਚ ਕਰਵਾ ਕੇ ਪੁਲਿਸ ਰਿਮਾਂਡ ‘ਤੇ ਭੇਜਣ ਦੇ ਆਦੇਸ਼ ਦਿੱਤੇ ਸਨ। ਇਸ ਦੌਰਾਨ ਉਸ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਪਾਜ਼ੀਟਿਵ ਆਈ ਹੈ, ਜਿਸ ਕਾਰਨ ਝਪਟਮਾਰ ਨੂੰ ਕਾਬੂ ਕਰਨ ਵਾਲੇ ਸਾਰੇ ਪੁਲਿਸ ਮੁਲਾਜ਼ਮ ਹੱਕੇ-ਬੱਕੇ ਰਹਿ ਗਏ।