ਬਰੈਂਪਟਨ : ਐਮ.ਪੀ. ਰਾਜ ਗਰੇਵਾਲ ਨੇ ਆਪਣੀ ਚੋਣ ਜਿੱਤ ਦੇ ਇਕ ਸਾਲ ਮੌਕੇ ਐਮ.ਪੀ. ਫ਼ਾਰ ਏ ਡੇਅ, ਮੁਹਿੰਮ ਦੀ ਸ਼ੁਰੂਆਤ ਕੀਤੀ ਹੈ, ਜਿਸ ‘ਚ ਇਕ ਨੌਜਵਾਨ ਨੂੰ ਇਕ ਦਿਨ ਦਾ ਐਮ.ਪੀ. ਬਣਨ ਦਾ ਮੌਕਾ ਮਿਲੇਗਾ। ਇਹ ਉਨ੍ਹਾਂ ਕੈਨੇਡੀਅਨਾਂ ਲਈ ਇਕ ਮੌਕਾ ਹੈ, ਜੋ ਕਿ ਇਕ ਐਮ.ਪੀ ਵਜੋਂ ਆਪਣੇ ਆਗੂਆਂ ਦੀ ਜ਼ਿੰਦਗੀ ਨੂੰ ਕਰੀਬ ਤੋਂ ਦੇਖਣਾ ਚਾਹੁੰਦੇ ਹਨ। ਇਸ ‘ਚ 16 ਸਾਲ ਤੋਂ 24 ਸਾਲ ਦੇ ਨੌਜਵਾਨ ਅਪਲਾਈ ਕਰ ਸਕਦੇ ਹਨ। ਐਮ.ਪੀ. ਗਰੇਵਾਲ ਚੁਣੇ ਗਏ ਨੌਜਵਾਨ ਨੂੰ ਆਪਣੇ ਨਿੱਜੀ ਖਰਚ ‘ਤੇ ਸੱਦਾ ਦੇਣਗੇ ਅਤੇ ਆਪਣੇ ਨਾਲ ਇਕ ਪੂਰੇ ਦੋ ਦਿਨ ਬਿਤਾਉਣ ਦਾ ਮੌਕਾ ਦੇਣਗੇ। ਉਨ੍ਹਾਂ ਨੂੰ ਬਰੈਂਪਟਨ ਦਾ ਦੌਰਾ ਕਰਨ ਦਾ ਵੀ ਮੌਕਾ ਮਿਲੇਗਾ ਅਤੇ ਉਹ ਦੇਖ ਸਕਣਗੇ ਕਿ ਇਕ ਸੰਸਦ ਮੈਂਬਰ ਦਾ ਕੀ ਰੁਝੇਵਾਂ ਹੁੰਦਾ ਹੈ।ਗਰੇਵਾਲ ਨੇ ਦੱਸਿਆ ਕਿ ਆਪਣੀ ਪੜ੍ਹਾਈ ਦੌਰਾਨ ਉਨ੍ਹਾਂ ਨੂੰ ਕਈ ਅਜਿਹੇ ਲੋਕਾਂ ਦਾ ਸਾਥ ਮਿਲਿਆ, ਜਿਨ੍ਹਾਂ ਨੇ ਕਾਰੋਬਾਰ, ਲਾਅ ਅਤੇ ਰਾਜਨੀਤੀ ‘ਚ ਅੱਗੇ ਵਧਣ ‘ਚ ਉਨ੍ਹਾਂ ਦੀ ਮਦਦ ਕੀਤੀ। ਇਸ ਕਾਰਨ ਹੀ ਮੈਂ ਰਾਜਨੀਤੀ ਵਿਚ ਆਇਆ ਅਤੇ ਐਮ.ਪੀ. ਵੀ ਬਣਿਆ। ਮੈਂ ਚਾਹੁੰਦਾ ਹਾਂ ਕਿ ਆਉਣ ਵਾਲੀ ਪੀੜ੍ਹੀ ਵੀ ਰਾਜਨੀਤੀ ਵੱਲ ਆਕਰਸ਼ਿਤ ਹੋਵੇ ਅਤੇ ਲੋਕਾਂ ਦੀ ਸੇਵਾ ਦਾ ਯਤਨ ਕਰੇ। ਮੈਂ ਨੌਜਵਾਨਾਂ ਨੂੰ ਅਜਿਹੇ ਮੌਕੇ ਵਾਰ-ਵਾਰ ਦੇਣ ਦਾ ਹਮਾਇਤੀ ਹਾਂ ਅਤੇ ਉਨ੍ਹਾਂ ਲਈ ਵੀ ਇਹ ਇਕ ਯਾਦਗਾਰ ਮੌਕਾ ਰਹੇਗਾ।ઠ
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …