14.3 C
Toronto
Wednesday, October 15, 2025
spot_img
Homeਦੁਨੀਆਰੁਜ਼ਗਾਰ ਦੇ ਮੌਕੇ ਪੈਦਾ ਨਾ ਹੋਣ ਨਾਲ ਕਾਂਗਰਸ ਖਿਲਾਫ ਲੋਕਾਂ 'ਚ ਸੀ...

ਰੁਜ਼ਗਾਰ ਦੇ ਮੌਕੇ ਪੈਦਾ ਨਾ ਹੋਣ ਨਾਲ ਕਾਂਗਰਸ ਖਿਲਾਫ ਲੋਕਾਂ ‘ਚ ਸੀ ਗੁੱਸਾ : ਰਾਹੁਲ ਗਾਂਧੀ

ਮੋਦੀ ਤੇ ਟਰੰਪ ਬੇਰੁਜ਼ਗਾਰੀ ਦੀ ਦੇਣ
ਪ੍ਰਿੰਸਟਨ/ਬਿਊਰੋ ਨਿਊਜ਼
ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਇਥੇ ਕਿਹਾ ਕਿ ਦੁਨੀਆਂ ਦੇ ਵੱਖ-ਵੱਖ ਮੁਲਕਾਂ ਦੇ ਲੋਕ ਬੇਰੁਜ਼ਗਾਰੀ ਕਾਰਨ ਉਪਜੀ ਨਿਰਾਸ਼ਾ ਕਰ ਕੇ ਨਰਿੰਦਰ ਮੋਦੀ ਤੇ ਡੋਨਲਡ ਟਰੰਪ ਵਰਗੇ ਆਗੂਆਂ ਦੀ ਚੋਣ ਕਰ ਰਹੇ ਹਨ। ਉਨ੍ਹਾਂ ਮੰਨਿਆ ਕਿ ਭਾਰਤ ਵਿੱਚ ਉਨ੍ਹਾਂ ਦੀ ਪਾਰਟੀ 2014 ਦੀਆਂ ਲੋਕ ਸਭਾ ਚੋਣਾਂ ਲੋੜੀਂਦੇ ਰੁਜ਼ਗਾਰ ਪੈਦਾ ਕਰਨ ਵਿੱਚ ਆਪਣੀ ਨਾਕਾਮੀ ਕਾਰਨ ਹੀ ਹਾਰੀ ਹੈ। ਅਮਰੀਕਾ ਦੇ ਆਪਣੇ ਦੋ ਹਫ਼ਤਿਆਂ ਦੇ ਦੌਰੇ ਦੌਰਾਨ ਗਾਂਧੀ (47) ਇਥੇ ਵੱਕਾਰੀ ਪ੍ਰਿੰਸਟਨ ਯੂਨੀਵਰਸਟੀ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਭਾਰਤੀਆਂ ਦੇ ਸ਼ਕਤੀਕਰਨ, ਆਤਮਨਿਰਭਰਤਾ ਅਤੇ ਉਨ੍ਹਾਂ ਨੂੰ ਕੌਮ ਦੀ ਉਸਾਰੀ ਵਿੱਚ ਲਾਉਣ ਲਈ ਰੁਜ਼ਗਾਰ ਵੱਡਾ ਵਸੀਲਾ ਹੈ। ਉਨ੍ਹਾਂ ਕਿਹਾ, ”ਮੇਰੇ ਖ਼ਿਆਲ ਵਿੱਚ, ਮੋਦੀ ਦੇ ਉਭਾਰ ਅਤੇ ਕਿਸੇ ਹੱਦ ਤੱਕ ਟਰੰਪ ਦੀ ਆਮਦ ਦਾ ਕੇਂਦਰੀ ਕਾਰਨ ਭਾਰਤ ਤੇ ਅਮਰੀਕਾ ਵਿੱਚ ਨੌਕਰੀਆਂ ਦਾ ਸਵਾਲ ਹੈ।
ਸਾਡੀ ਆਬਾਦੀ ਦਾ ਵੱਡਾ ਹਿੱਸਾ ਅਜਿਹਾ ਹੈ, ਜਿਸ ਕੋਲ ਨੌਕਰੀਆਂ ਨਹੀਂ ਹਨ ਤੇ ਉਨ੍ਹਾਂ ਨੂੰ ਆਪਣਾ ਭਵਿੱਖ ਧੁੰਦਲਾ ਜਾਪਦਾ ਹੈ ਅਤੇ ਉਨ੍ਹਾਂ ਨੇ ਹੀ ਅਜਿਹੇ ਲੋਕਾਂ ਦੀ ਹਮਾਇਤ ਕੀਤੀ ਹੈ।”

 

RELATED ARTICLES
POPULAR POSTS