ਵੀਜ਼ਾ ਲੈਣ ਲਈ ‘ਚਰਿੱਤਰ’ ਸਾਫ ਹੋਣਾ ਜ਼ਰੂਰੀ
ਬ੍ਰਿਸਬਨ : ਆਸਟਰੇਲੀਆ ਵਿੱਚ ਨਵੇਂ ਸਖਤ ਮਾਈਗ੍ਰੇਸ਼ਨ ਨਿਯਮਾਂ ਤਹਿਤ ਇਮੀਗ੍ਰੇਸ਼ਨ ਮੰਤਰੀ ਅਲੈਕਸ ਹੱਕ ਨੇ ਅਪਰਾਧੀ ਐਲਾਨੇ ਗਏ ਗੈਰ-ਨਾਗਰਿਕਾਂ ਦੇ ਦਾਖ਼ਲੇ ਜਾਂ ਉਨ੍ਹਾਂ ਨੂੰ ਇੱਥੇ ਸਥਾਈ ਤੌਰ ‘ਤੇ ਰਹਿਣ ਤੋਂ ਰੋਕਣ ਲਈ ਬਿਨੈ-ਪੱਤਰਾਂ ਵਿੱਚ ‘ਚਰਿੱਤਰ ਟੈਸਟ’ ਬਾਬਤ ਹੋਰ ਸਖ਼ਤੀ ਕੀਤੀ ਹੈ। ਇਸ ਤਹਿਤ ਕਿਸੇ ਕਿਸਮ ਦੇ ਗੰਭੀਰ ਅਪਰਾਧ ਵਿੱਚ ਦੋਸ਼ੀ ਪਾਏ ਗਏ ਗੈਰ-ਨਾਗਰਿਕਾਂ ਨੂੰ ਆਸਟਰੇਲੀਆ ਵਿੱਚ ਦਾਖ਼ਲਾ ਜਾਂ ਰਹਿਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
ਇਨ੍ਹਾਂ ਨਵੇਂ ਲਾਗੂ ਹੋਣ ਵਾਲੇ ਨਿਯਮਾਂ ਤਹਿਤ ਜੇ ਬਿਨੈਕਾਰ ਗੈਰ-ਨਾਗਰਿਕ ‘ਚਰਿੱਤਰ ਟੈਸਟ’ ਪਾਸ ਨਹੀਂ ਕਰਦਾ ਹੈ ਜਾਂ ਵੀਜ਼ਾ ਦਿੱਤੇ ਜਾਣ ਤੋਂ ਬਾਅਦ ‘ਚੰਗੇ ਚਰਿੱਤਰ’ ਨੂੰ ਬਣਾਈ ਰੱਖਣ ਵਿੱਚ ਅਸਫ਼ਲ ਰਹਿੰਦਾ ਹੈ ਤਾਂ ਭਵਿੱਖ ਵਿੱਚ ਉਸ ਦਾ ਆਸਟਰੇਲੀਆ ਰਹਿਣਾ ਸੰਭਵ ਨਹੀਂ ਹੋਵੇਗਾ। ਜ਼ਿਕਰਯੋਗ ਹੈ ਕਿ ਇਸ ਟੈਸਟ ਵਿੱਚ ਬਿਨੈਕਾਰ ਦੇ ਪਿਛਲੇ ਅਤੇ ਮੌਜੂਦਾ ਆਚਰਨ ਦੀ ਜਾਂਚ-ਪੜਤਾਲ ਕੀਤੀ ਜਾਵੇਗੀ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨ ਦੀ ਯਾਤਰਾ ’ਤੇ ਅਮਰੀਕਾ ਪਹੁੰਚੇ
ਸੀਆਈਏ ਚੀਫ ਤੁਲਸੀ ਗਬਾਰਡ ਨੂੰ ਮਿਲੇ ਅਤੇ ਟਰੰਪ ਨਾਲ ਵੀ ਹੋਵੇਗੀ ਮੁਲਾਕਾਤ ਵਾਸ਼ਿੰਗਟਨ/ਬਿਊਰੋ ਨਿਊਜ਼ ਪ੍ਰਧਾਨ …