ਫਰਾਂਸ ਦੇ ਘਰ-ਘਰ ‘ਚ ਲੋਕ ਜ਼ਰੂਰ ਪੁੱਛਣਗੇ ਕਿ ਵਾਰਾਨਸੀ ਕਿੱਥੇ ਹੈ
ਵਾਰਾਨਸੀ/ਬਿਊਰੋ ਨਿਊਜ਼
ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਅਤੇ ਨਰਿੰਦਰ ਮੋਦੀ ਅੱਜ ਵਾਰਾਨਸੀ ਪਹੁੰਚੇ। ਮਿਰਜ਼ਾਪੁਰ ਵਿਚ ਸੋਲਰ ਪਲਾਂਟ ਅਤੇ ਗੰਗਾ ਦੀ ਸੈਰ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਡੀ ਐਲ ਡਬਲਿਊ ਵਿਚ ਕਈ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ। ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਮੈਕਰੋਂ ਨੇ ਮਿਰਜ਼ਾਪੁਰ ਵਿਚ 650 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਸੋਲਰ ਪਲਾਂਟ ਦਾ ਉਦਘਾਟਨ ਵੀ ਕੀਤਾ। ਇਸ ਮੌਕੇ ‘ਤੇ ਉਨ੍ਹਾਂ ਕਿਹਾ ਕਿ ਕਾਸ਼ੀ ਦੇ ਲੋਕਾਂ ਨੇ ਫਰਾਂਸ ਦੇ ਰਾਸ਼ਟਰਪਤੀ ਦਾ ਸਨਮਾਨ ਅਤੇ ਜ਼ਬਰਦਸਤ ਸਵਾਗਤ ਕਰਕੇ ਕਮਾਲ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਫਰਾਂਸ ਦੇ ਘਰ-ਘਰ ਵਿਚ ਲੋਕ ਜ਼ਰੂਰ ਪੁੱਛਣਗੇ ਕਿ ਵਾਰਾਨਸੀ ਕਿੱਥੇ ਹੈ, ਜਿੱਥੇ ਸਾਡੇ ਨੇਤਾ ਦਾ ਇਸ ਤਰ੍ਹਾਂ ਦਾ ਸਵਾਗਤ ਹੋ ਰਿਹਾ ਹੈ। ਸਾਡੇ ਇਸ ਪ੍ਰੇਮ ਨੇ ਭਾਰਤ ਅਤੇ ਫਰਾਂਸ ਦੀ ਦੋਸਤੀ ਨੂੰ ਗੂੜ੍ਹਾ ਕਰ ਦਿੱਤਾ। ਚੇਤੇ ਰਹੇ ਕਿ ਇਸ ਤੋਂ ਪਹਿਲਾਂ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਵੀ ਵਾਰਾਨਸੀ ਆਏ ਸਨ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨ ਦੀ ਯਾਤਰਾ ’ਤੇ ਅਮਰੀਕਾ ਪਹੁੰਚੇ
ਸੀਆਈਏ ਚੀਫ ਤੁਲਸੀ ਗਬਾਰਡ ਨੂੰ ਮਿਲੇ ਅਤੇ ਟਰੰਪ ਨਾਲ ਵੀ ਹੋਵੇਗੀ ਮੁਲਾਕਾਤ ਵਾਸ਼ਿੰਗਟਨ/ਬਿਊਰੋ ਨਿਊਜ਼ ਪ੍ਰਧਾਨ …