Breaking News
Home / ਪੰਜਾਬ / ਕੋਰੋਨਾ ਦਾ ਖ਼ੌਫ਼

ਕੋਰੋਨਾ ਦਾ ਖ਼ੌਫ਼

‘ਆਪ’ ਵੱਲੋਂ ਮੰਡੀਆਂ ‘ਚ ‘ਮੰਡੀ ਕਲੀਨਿਕ’ ਸਥਾਪਿਤ ਕਰਨ ਦੀ ਮੰਗ

ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਪੰਜਾਬ ਨੇ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਸੂਬੇ ‘ਚ ਕਣਕ ਦੀ ਖ਼ਰੀਦ ਲਈ ਬਣੀਆਂ ਸਾਰੀਆਂ ਮੰਡੀਆਂ ਦੇ ਨੇੜੇ ‘ਮੰਡੀ ਕਲੀਨਿਕ’ ਸਥਾਪਿਤ ਕਰਨ ਦੀ ਮੰਗ ਉਠਾਈ ਹੈ। ਇਸ ਸਬੰਧੀ ਪਾਰਟੀ ਦੇ ਵਿਧਾਇਕ ਅਤੇ ਕਿਸਾਨ ਵਿੰਗ ਦੇ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਦਖ਼ਲ ਦੇਣ ਦੀ ਅਪੀਲ ਕੀਤੀ ਹੈ। ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ‘ਚ ਦਹਿਸ਼ਤ ਫੈਲਾਈ ਹੋਈ ਹੈ। ਬੇਸ਼ੱਕ ਸਾਵਧਾਨੀ ਵਜੋਂ ਪੰਜਾਬ ਅਤੇ ਕੇਂਦਰ ਸਰਕਾਰ ਨੇ ਕਰਫ਼ਿਊ/ਲੌਕਡਾਊਨ ਲਾਗੂ ਕੀਤਾ ਹੋਇਆ ਹੈ, ਪਰੰਤੂ ਹਾੜੀ ਦੀ ਪ੍ਰਮੁੱਖ ਫ਼ਸਲ ਕਣਕ ਦੇ ਸੀਜ਼ਨ ਕਾਰਨ ਇਸ ਸਮੇਂ ਪੰਜਾਬ ਦੇ ਲੱਖਾਂ ਕਿਸਾਨ, ਮਜ਼ਦੂਰ, ਆੜ੍ਹਤੀ, ਟਰਾਂਸਪੋਰਟ ਅਤੇ ਪ੍ਰਸ਼ਾਸਨਿਕ ਅਧਿਕਾਰੀ-ਕਰਮਚਾਰੀ ਮੰਡੀਆਂ ‘ਚ ਮੌਜੂਦ ਹਨ। ਜਿੰਨ੍ਹਾਂ ‘ਤੇ ਹਰ ਸਾਵਧਾਨੀ ਦੇ ਬਾਵਜੂਦ ਕੋਰੋਨਾ ਦਾ ਖ਼ਤਰਾ ਬਣਿਆ ਹੋਇਆ ਹੈ। ਇਸ ਲਈ ਸਰਕਾਰ ਸਿਹਤ ਵਿਭਾਗ ਰਾਹੀਂ ਹਰ ਮੰਡੀ ਦੇ ਨੇੜੇ ਇੱਕ ਖਾਸ ‘ਮੰਡੀ ਕਲੀਨਿਕ’ ਸਥਾਪਿਤ ਕਰ ਕੇ ਲੋੜੀਂਦਾ ਡਾਕਟਰ, ਸਟਾਫ਼ ਅਤੇ ਜਾਂਚ ਕਰਨ ਦਾ ਸਾਜੋ-ਸਮਾਨ ਮੁਹੱਈਆ ਕਰੇ।

Check Also

ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੋ ਦਸੰਬਰ ਨੂੰ ਸੌਂਪਣੇ ਆਪਣਾ ਸਪੱਸ਼ਟੀਕਰਨ

ਕਿਹਾ : ਮੇਰਾ ਰੋਮ ਰੋਮ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੈ ਸਮਰਪਿਤ ਅੰਮਿ੍ਰਤਸਰ/ਬਿਊਰੋ ਨਿਊਜ਼ : …