4 C
Toronto
Saturday, November 8, 2025
spot_img
Homeਪੰਜਾਬਹਨੀਪ੍ਰੀਤ ਨੂੰ ਸ਼ਰਨ ਦੇਣ ਵਾਲੇ ਸ਼ਰਨਜੀਤ ਕੌਰ ਤੇ ਗੁਰਮੀਤ ਸਿੰਘ ਗ੍ਰਿਫਤਾਰ

ਹਨੀਪ੍ਰੀਤ ਨੂੰ ਸ਼ਰਨ ਦੇਣ ਵਾਲੇ ਸ਼ਰਨਜੀਤ ਕੌਰ ਤੇ ਗੁਰਮੀਤ ਸਿੰਘ ਗ੍ਰਿਫਤਾਰ

38 ਦਿਨਾਂ ਤੱਕ ਗਾਇਬ ਰਹਿਣ ਵਾਲੀ ਹਨੀਪ੍ਰੀਤ ਰਹੀ ਸੀ ਇਨ੍ਹਾਂ ਕੋਲ
ਬਠਿੰਡਾ/ਬਿਊਰੋ ਨਿਊਜ਼
ਪੰਚਕੂਲਾ ਪੁਲਿਸ ਨੇ ਅੱਜ ਬਠਿੰਡਾ ਦੇ ਪਿੰਡ ਜੰਗੀਰਾਣਾ ਦੀ ਸ਼ਰਨਜੀਤ ਕੌਰ ਤੇ ਗੁਰਮੀਤ ਸਿੰਘ ਨੂੰ ਰਾਮ ਰਹੀਮ ਦੀ ਰਾਜ਼ਦਾਰ ਹਨੀਪ੍ਰੀਤ ਨੂੰ ਸ਼ਰਨ ਦੇਣ ਦੇ ਇਲਜ਼ਾਮਾਂ ਹੇਠ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਇਨ੍ਹਾਂ ਦੋਵਾਂ ਵਿਰੁੱਧ ਆਈ.ਪੀ.ਸੀ. ਦੀ ਧਾਰਾ 216 ਤਹਿਤ ਕਾਰਵਾਈ ਕਰਦਿਆਂ ਅੱਜ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। 38 ਦਿਨਾਂ ਤੱਕ ਗਾਇਬ ਰਹਿਣ ਵਾਲੀ ਹਨੀਪ੍ਰੀਤ ਨੇ ਇਨ੍ਹਾਂ ਦੇ ਘਰ ਵਿੱਚ ਹੀ ਸ਼ਰਨ ਲਈ ਸੀ। ਕੁਝ ਦਿਨ ਪਹਿਲਾਂ ਪੁਲਿਸ ਨੇ ਇਨ੍ਹਾਂ ਦੇ ਘਰ ਦੀ ਹਨੀਪ੍ਰੀਤ ਤੋਂ ਨਿਸ਼ਾਨਦੇਹੀ ਵੀ ਕਰਵਾਈ ਸੀ ਤੇ ਤਲਾਸ਼ੀ ਵੀ ਲਈ ਸੀ। ਇਸ ਤੋਂ ਇਲਾਵਾ ਪੰਚਕੂਲਾ ਪੁਲਿਸ ਨੇ ਰਾਜਸਥਾਨ ਦੇ ਹਨੂੰਮਾਨਗੜ੍ਹ ਦੇ ਗੋਪਾਲ ਬਾਂਸਲ ਨੂੰ ਪੰਚਕੂਲਾ ਹਿੰਸਾ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ।

 

RELATED ARTICLES
POPULAR POSTS