7.3 C
Toronto
Tuesday, October 21, 2025
spot_img
Homeਪੰਜਾਬਬਾਦਲਾਂ ਨੇ 19 ਮਹੀਨਿਆਂ ਵਿਚ 14 ਕਰੋੜ ਦਾ ਤੇਲ ਫੂਕਿਆ

ਬਾਦਲਾਂ ਨੇ 19 ਮਹੀਨਿਆਂ ਵਿਚ 14 ਕਰੋੜ ਦਾ ਤੇਲ ਫੂਕਿਆ

ਪਟਿਆਲਾ/ਬਿਊਰੋ ਨਿਊਜ਼ : ਸੂਬੇ ਦੇ ਚੁਣੇ ਹੋਏ ਵਿਧਾਇਕਾਂ ਦੀਆਂ ਤਨਖਾਹਾਂ, ਭੱਤੇ ਅਤੇ ਹੋਰ ਅਨੇਕਾਂ ਤਰ੍ਹਾਂ ਦੇ ਮਹੀਨਵਾਰ ਅਤੇ ਸਾਲਾਨਾ ਖ਼ਰਚੇ ਸੂਬਾਈ ਵਿਧਾਨ ਸਭਾਵਾਂ ਵਲੋਂ ਭਾਰਤੀ ਸੰਵਿਧਾਨ ਦੀ ਧਾਰਾ 164 ਅਧੀਨ ਨਿਸ਼ਚਿਤ ਕੀਤੇ ਜਾਂਦੇ ਹਨ। ਇਕ ਵਿਧਾਇਕ ਨੂੰ ਸੂਬਾ ਸਰਕਾਰ ਹਰ ਮਹੀਨੇ ਲਗਭਗ 2.50 ਤੋਂ 3 ਲੱਖ ਰੁਪਏ ਮਹੀਨਾ ਅਦਾ ਕਰਦੀ ਹੈ।
ਪੰਜਾਬ ਦੇ ਇਕ ਆਰ.ਟੀ.ਆਈ. ਮਾਹਰ ਦਿਨੇਸ਼ ਚੱਢਾ ਵਲੋਂ ਸਰਕਾਰੀ ਸੂਤਰਾਂ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦੋਵਾਂ ਪਿਉ-ਪੁੱਤਰਾਂ ਨੇ ਅਪ੍ਰੈਲ 2012 ਤੋਂ ਅਕਤੂਬਰ 2013 ਤੱਕ ਯਾਨੀ ਸਿਰਫ਼ 19 ਮਹੀਨਿਆਂ ਵਿਚ ਅਪਣੀਆਂ 51 ਸਰਕਾਰੀ ਗੱਡੀਆਂ ਵਿਚ ਤੇਲ ਰਾਹੀਂ ਸਰਕਾਰੀ ਖ਼ਜਾਨੇ ਦੇ ਹੀ 14 ਕਰੋੜ ਰੁਪਏ ਉਡਾ ਦਿਤੇ।
ਇਨ੍ਹਾਂ ਖ਼ਰਚਿਆਂ ਵਿਚ ਦੋਵੇਂ ਪਿਉ-ਪੁੱਤਰਾਂ ਦੀਆਂ ਚਾਰ ਲੈਂਡ ਕਰੂਜ਼ਰ ਗੱਡੀਆਂ ਦਾ ਤੇਲ ਖ਼ਰਚਾ ਸ਼ਾਮਲ ਨਹੀਂ ਕੀਤਾ ਗਿਆ।
ਇਨ੍ਹਾਂ ਤੇਲ ਖ਼ਰਚਿਆਂ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਬਾਦਲ ਦੀਆਂ ਗੱਡੀਆਂ ਵਲੋਂ 8 ਕਰੋੜ 22 ਲੱਖ ਰੁਪਏ, ਸੁਖਬੀਰ ਸਿੰਘ ਬਾਦਲ ਦੀਆਂ ਗੱਡੀਆਂ ਵਲੋਂ 5 ਕਰੋੜ 90 ਲੱਖ ਰੁਪਏ, ਅਜੀਤ ਸਿੰਘ ਕੋਹਾੜ ਦੀਆਂ ਗੱਡੀਆਂ ਵਲੋਂ 59 ਲੱਖ 90 ਹਜਾਰ ਰੁਪਏ, ਐਨ.ਕੇ. ਸ਼ਰਮਾ ਦੀਆਂ ਗੱਡੀਆਂ ਵਲੋਂ 53 ਲੱਖ 48 ਹਜ਼ਾਰ ਰੁਪਏ ਅਤੇ ਮਹਿੰਦਰ ਕੌਰ ਜੋਸ਼ ਦੀਆਂ ਗੱਡੀਆਂ ਦੁਆਰਾ 52 ਲੱਖ 38 ਹਜ਼ਾਰ ਰੁਪਏ ਦਾ ਤੇਲ ਖ਼ਰਚ ਕੀਤਾ ਗਿਆ। ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਸਰਕਾਰੀ ਖ਼ਜ਼ਾਨੇ ਵਿਚੋਂ ਬਤੌਰ ਮੁੱਖ ਮੰਤਰੀ ਆਪਣੀ ਸਾਲਾਨਾ ਤਨਖਾਹ 12 ਲੱਖ ਲੈਂਦੇ ਰਹੇ ਹਨ, ਜਦ ਕਿ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਹਰ ਮਹੀਨੇ ਸਿਰਫ਼ ਇਕ ਰੁਪਏ ਹੀ ਲੈਂਦੀ ਹੈ। ਹੋਰ ਤਾਂ ਹੋਰ ਮਮਤਾ ਬੈਨਰਜੀ ਨੇ ਕਦੇ ਵੀ ਸਰਕਾਰੀ ਗੱਡੀ ਦੀ ਵਰਤੋਂ ਨਹੀਂ ਕੀਤੀ ਅਤੇ ਨਾ ਹੀ ਕਦੇ ਕੋਈ ਭੱਤਾ ਵਗੈਰਾ ਵਸੂਲਿਆ ਹੈ।

 

RELATED ARTICLES
POPULAR POSTS