Breaking News
Home / ਪੰਜਾਬ / ਮੋਹਾਲੀ ਤੋਂ ਸ੍ਰੀ ਨੰਦੇੜ ਸਾਹਿਬ ਦੀ ਫਲਾਈਟ 15 ਨਵੰਬਰ ਤੋਂ ਸ਼ੁਰੂ ਹੋਵੇਗੀ

ਮੋਹਾਲੀ ਤੋਂ ਸ੍ਰੀ ਨੰਦੇੜ ਸਾਹਿਬ ਦੀ ਫਲਾਈਟ 15 ਨਵੰਬਰ ਤੋਂ ਸ਼ੁਰੂ ਹੋਵੇਗੀ

ਪਟਿਆਲਾ/ਬਿਊਰੋ ਨਿਊਜ਼ : ਕੇਂਦਰੀ ਸਿਵਲ ਏਵੀਏਸ਼ਨ ਮੰਤਰੀ ਅਸ਼ੋਕ ਗਜਾਪਤੀ ਰਾਜੂ ਨੇ ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨਾਲ ਲੰਬੀ ਮੀਟਿੰਗ ਤੋਂ ਬਾਅਦ ਮੋਹਾਲੀ ਤੋਂ ਸ੍ਰੀ ਨੰਦੇੜ ਸਾਹਿਬ ਦੀ ਫਲਾਈਟ 15 ਨਵੰਬਰ ਤੋਂ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। ਹੁਣ ਸਿੱਖ ਸੰਗਤ ਮੋਹਾਲੀ ਤੋਂ ਸਿੱਧੇ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਹਵਾਈ ਜਹਾਜ਼ ਰਾਹੀਂ ਜਾ ਸਕੇਗੀ। ਇਸ ਤੋਂ ਪਹਿਲਾਂ ਸ੍ਰੀ ਨੰਦੇੜ ਸਾਹਿਬ ਜਾਣ ਲਈ ਦਿੱਲੀ ਤੋਂ ਮੁੰਬਈ ਜਾਣਾ ਪੈਂਦਾ ਸੀ। ਅੱਗੇ ਜ਼ਿਆਦਾਤਰ ਸੜਕ ਮਾਰਗ ਰਾਹੀਂ ਹੀ ਸ੍ਰੀ ਨੰਦੇੜ ਸਾਹਿਬ ਜਾਣਾ ਪੈਂਦਾ ਸੀ।ઠ
ਮੋਹਾਲੀ ਤੋਂ ਸ੍ਰੀ ਨੰਦੇੜ ਸਾਹਿਬ ਦੀ ਫਲਾਈਟ ਸ਼ੁਰੂ ਕਰਵਾਉਣ ਲਈ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਪਿਛਲੇ ਕਾਫੀ ਸਮੇਂ ਤੋਂ ਯਤਨਸ਼ੀਲ ਸਨ। ਉਨ੍ਹਾਂ ਨੇ ਲੋਕ ਸਭਾ ਵਿਚ ਵੀ ਇਹ ਮਾਮਲਾ ਕਈ ਵਾਰ ਉਠਾਇਆ ਸੀ। ਇਸ ਤੋਂ ਇਲਾਵਾ ਇਹ ਫਲਾਈਟ ਸ਼ੁਰੂ ਕਰਵਾਉਣ ਲਈ ਕੇਂਦਰੀ ਸਿਵਲ ਏਵੀਏਸ਼ਨ ਮੰਤਰੀ ਅਸ਼ੋਕ ਗਜਾਪਤੀ ਰਾਜੂ ਅਤੇ ਬਾਕੀ ਅਧਿਕਾਰੀਆਂ ਨਾਲ ਕਈ ਵਾਰ ਮੀਟਿੰਗਾਂ ਕੀਤੀਆਂ। ਹੁਣ ਦਿੱਲੀ ਵਿਖੇ ਇਸ ਮਾਮਲੇ ਨੂੰ ਲੈ ਕੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਇੱਕ ਲੰਬੀ ਮੀਟਿੰਗ ਕੇਂਦਰੀ ਮੰਤਰੀ ਅਸ਼ੋਕ ਗਜਾਪਤੀ ਰਾਜੂ ਨਾਲ ਕੀਤੀ। ਇਸ ਵਿਚ ਆਖਰ ਫੈਸਲਾ ਲੈ ਕੇ ਕੇਂਦਰੀ ਮੰਤਰੀ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਮੋਹਾਲੀ ਤੋਂ ਸ੍ਰੀ ਨੰਦੇੜ ਸਾਹਿਬ ਲਈ ਫਲਾਈਟ 15 ਨਵੰਬਰ ਤੋਂ ਸ਼ੁਰੂ ਹੋ ਜਾਵੇਗੀ।
ਜਾਖੜ ਦੀ ਡੁੱਬਦੀ ਸਿਆਸੀ ਕਿਸ਼ਤੀ ਲੱਗੀ ਪਾਰ
ਗੁਰਦਾਸਪੁਰ ਲੋਕ ਸਭਾ ਉਪ ਚੋਣ ਨੂੰ ਭਾਰੀ ਬਹੁਮਤ ਨਾਲ ਜਿੱਤ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਪਣੀ ਡੁੱਬ ਰਹੀ ਸਿਆਸੀ ਕਿਸ਼ਤੀ ਨੂੰ ਪਾਰ ਲਗਾ ਲਿਆ ਹੈ। ਹੁਣ ਤੱਕ ਇਹੀ ਕਿਹਾ ਜਾ ਰਿਹਾ ਸੀ ਕਿ ਜਾਖੜ ਇਕ ਹਾਰੇ ਹੋਏ ਕਾਂਗਰਸੀ ਆਗੂ ਹਨ ਅਤੇ ਉਨ੍ਹਾਂ ਦਾ ਸਿਆਸੀ ਸਫ਼ਰ ਵੀ ਲਗਭਗ ਖਤਮ ਹੋਣ ਵਾਲਾ ਹੈ। ਅਜਿਹੇ ‘ਚ ਗੁਰਦਾਸਪੁਰ ਲੋਕ ਸਭਾ ਚੋਣ ‘ਚ ਖੁਦ ਕਾਂਗਰਸ ਦੇ ਹੀ ਕਈ ਵੱਡੇ ਆਗੂ ਉਨ੍ਹਾਂ ਦੇ ਚੋਣ ਪ੍ਰਚਾਰ ਕਰਨ ਨਹੀਂ ਪਹੁੰਚੇ। ਮੰਨਿਆ ਜਾ ਰਿਹਾ ਸੀ ਕਿ ਵਿਧਾਨ ਸਭਾ ਚੋਣਾਂ ‘ਚ ਹਾਰਨ ਤੋਂ ਬਾਅਦ ਉਨ੍ਹਾਂ ਦਾ ਸਿਆਸੀ ਜੀਵਨ ਗੁਰਦਾਸਪੁਰ ਲੋਕ ਸਭਾ ਉਪ ਚੋਣ ‘ਤੇ ਟਿਕਿਆ ਹੋਇਆ ਸੀ। ਗੁਰਦਾਸਪੁਰ ਤੋਂ ਉਪ ਚੋਣ ਲੜਾ ਕੇ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਆਪਣੀ ਡੁੱਬ ਰਹੀ ਸਿਆਸੀ ਕਿਸ਼ਤੀ ਨੂੰ ਸੰਭਾਲਣ ਦਾ ਮੌਕਾ ਦਿੱਤਾ। ਇਹ ਮੌਕੇ ਜਾਖੜ ਨੇ ਸੰਭਾਲ ਲਿਆ ਅਤੇ ਗੁਰਦਾਸਪੁਰ ਤੋਂ ਜਿੱਤ ਕੇ ਆਪਣੀ ਡੁੱਬਦੀ ਸਿਆਸੀ ਕਿਸ਼ਤੀ ਨੂੰ ਪਾਰ ਲਗਾ ਲਿਆ ਹੈ।
ਪਿਆਰ ਦੀ ਗੱਲ ਐ ਪੁੱਤਰ
ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਜਦੋਂ ਵੀ ਕਿਸੇ ਪ੍ਰੈਸ ਕਾਨਫਰੰਸ ‘ਚ ਪਹੁੰਚਦੇ ਹਨ ਤਾਂ ਉਹ ਖੁਦ ਨੂੰ ਕਾਫ਼ੀ ਜੋਸ਼ ਨਾਲ ਭਰਿਆ ਦਿਖਾਉਂਦੇ ਹਨ। ਹਰ ਸਵਾਲ ਦਾ ਜਵਾਬ ਉਹ ਕਾਫ਼ੀ ਸ਼ਾਇਰਾਨਾ ਅੰਦਾਜ਼ ‘ਚ ਦਿੰਦੇ ਹਨ ਪ੍ਰੰਤੂ ਉਨ੍ਹਾਂ ਦੀ ਇਕ ਗੱਲ ਹਰ ਕਿਸੇ ਨੂੰ ਰੜਕਦੀ ਹੈ। ਹਰ ਕੋਈ ਉਨ੍ਹਾਂ ਨੂੰ ਆਪ, ਭਾਈ ਸਾਹਿਬ ਜਾਂ ਮੰਤਰੀ ਜੀ ਕਹਿ ਕੇ ਸੰਬੋਧਨ ਕਰਦਾ ਹੈ ਪ੍ਰੰਤੂ ਸਿੱਧੂ ਹਰ ਕਿਸੇ ਨੂੰ ਤੂੰ ਕਹਿ ਕੇ ਜਵਾਬ ਦਿੰਦੇ ਹਨ। ਇਹ ਗੱਲ ਇਕ ਪ੍ਰੈਸ ਕਾਨਫਰੰਸ ‘ਚ ਪੱਤਰਕਾਰ ਨੇ ਉਨ੍ਹਾਂ ਦੇ ਸਾਹਮਣੇ ਰੱਖ ਵੀ ਦਿੱਤੀ ਅਤੇ ਉਨ੍ਹਾਂ ਤੋਂ ਇਸ ਬਾਰੇ ‘ਚ ਪੁੱਛ ਵੀ ਲਿਆ ਕਿ ਉਹ ਸਾਰਿਆਂ ਨੂੰ ਤੂੰ-ਤੂੰ ਕੇ ਬੁਲਾਉਂਦੇ ਹਨ, ਜਦਕਿ ਸਾਰੇ ਤੁਹਾਨੂੰ ‘ਤੁਸੀਂ’ ਕਹ ਕੇ ਬੁਲਾਉਂਦੇ ਹਨ ਤਾਂ ਉਹ ਇਸ ਗੱਲ ਨੂੰ ਇਸ ਤਰ੍ਹਾਂ ਟਾਲ ਗਏ ਪਿਆਰ ਦੀ ਗੱਲ ਐ ਪੁੱਤਰ।
ਬ੍ਰਹਮ ਮਹਿੰਦਰਾ ਦਾ ਪ੍ਰਚਾਰ
ਗੁਰਦਾਸਪੁਰ ਸੀਟ ਨੂੰ ਜਿੱਤਣ ਦੇ ਲਈ ਪਾਰਟੀ ਨੇ ਸਾਰਾ ਜ਼ੋਰ ਹਿੰਦੂ ਬਹੁਮਤ ਵਾਲੀਆਂ ਸੀਟਾਂ ਨੂੰ ਜਿੱਤਣ ਲਈ ਲਗਾਇਆ ਕਿਉਂਕਿ ਇਹ ਸੀਟਾਂ ਨਰਿੰਦਰ ਮੋਦੀ ਦੇ ਪ੍ਰਭਾਵ ‘ਚ ਸਨ ਅਤੇ ਭਾਜਪਾ ਨੂੰ ਇਨ੍ਹਾਂ ਸੀਟਾਂ ਤੋਂ ਕਾਫ਼ੀ ਜ਼ਿਆਦਾ ਉਮੀਦਾਂ ਸਨ। ਕਾਂਗਰਸ ਨੇ ਵੀ ਆਪਣੇ ਦਿੱਗਜ਼ ਹਿੰਦੂ ਨੇਤਾ ਬ੍ਰਹਮ ਮਹਿੰਦਰਾ ਨੂੰ ਬ੍ਰਹਮਅਸਤਰ ਦੇ ਰੂਪ ‘ਚ ਇਥੇ ਭੇਜਿਆ। ਲਿਹਾਜਾ ਸੁਜਾਨਪੁਰ ਜਿਹੀਆਂ ਜੋ ਸੀਟਾਂ ਪਾਰਟੀ ਨੇ ਲਗਾਤਾਰ ਪੰਜ ਵਾਰ ਜਿੱਤੀਆਂ ਵੀ ਸਨ ਉਹ 6800 ਦੇ ਮਾਰਜਨ ਨਾਲ ਜਿੱਤ ਲਈਆਂ। ਇਹੀ ਹਾਲ ਪਠਾਨਕੋਟ, ਭੋਆ ਅਤੇ ਦੀਨਾਨਗਰ ਦੀ ਸੀਟ ਦੇ ਨਾਲ ਵੀ ਹੋਇਆ। ਬ੍ਰਹਮ ਮਹਿੰਦਰਾ ਨੇ ਇਨ੍ਹਾਂ ਸੀਟਾਂ ‘ਤੇ ਕਾਫ਼ੀ ਜ਼ਿਆਦਾ ਪ੍ਰਚਾਰ ਕੀਤਾ ਸੀ।
ਨਵਾਂ ਸੀਈਓ ਕੌਣ
ਮੁੱਖ ਚੋਣ ਅਧਿਕਾਰੀ ਵੀ ਕੇ ਸਿੰਘ ਕੇਂਦਰ ‘ਚ ਡੈਪੂਟੇਸ਼ਨ ‘ਤੇ ਚਲੇ ਗਏ ਹਨ। ਸੱਤਾ ਦੇ ਗਲਿਆਰੇ ‘ਚ ਨਵੇਂ ਸੀਈਓ ਨੂੰ ਲੈ ਕੇ ਚਰਚਾ ਦਾ ਬਾਜ਼ਾਰ ਕਾਫ਼ੀ ਗਰਮ ਹੈ। ਵੈਸੇ ਸਰਕਾਰ ਨੇ ਤਿੰਨ ਅਫਸਰਾਂ ਦਾ ਨਾਂ ਚੋਣ ਕਮਿਸ਼ਨ ਨੂੰ ਭੇਜਿਆ ਗਿਆ, ਜਿਸ ‘ਚ ਆਰ ਵੈਂਕਟਰਤਨਮ, ਵੀ.ਕੇ. ਮੀਣਾ ਅਤੇ ਰਾਜੀ ਪੀ ਸ੍ਰੀਵਾਸਤਵ ਸ਼ਾਮਿਲ ਹਨ। 2019 ਦੀਆਂ ਚੋਣਾਂ ਵੀ ਨੇੜੇ ਹਨ। ਅਜਿਹੇ ‘ਚ ਜੋ ਵੀ ਇਸ ਅਹੁਦੇ ‘ਤੇ ਲਗਾਇਆ ਜਾਵੇਗਾ ਉਸ ‘ਤੇ ਸਭ ਦੀਆਂ ਨਜ਼ਰਾਂ ਹੋਣਗੀਆਂ।
ਪੰਜਾਬ ਨੂੰ ਅਮਿਤਾਬ ਜਿਹੇ ਅੰਬੈਸਡਰ ਦੀ ਲੋੜ ਨਹੀਂ
ਗੁਜਰਾਤ ‘ਚ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਦੇ ਲਈ ਨਰਿੰਦਰ ਮੋਦੀ ਨੇ ਅਮਿਤਾਬ ਬੱਚਨ ਵਰਗੀ ਹਸਤੀ ਨੂੰ ਬ੍ਰਾਂਡ ਅੰਬੈਸਡਰ ਬਣਾ ਕੇ ਟੂਰਿਜ਼ਮ ਨੂੰ ਉਤਸ਼ਾਹਤ ਕੀਤਾ ਹੈ ਪ੍ਰੰਤੂ ਪੰਜਾਬ ਨੂੰ ਇਸ ਦੀ ਕੋਈ ਜ਼ਰੂਰਤ ਨਹੀਂ ਹੈ। ਪੰਜਾਬ ਦੇ ਕੋਲ ਉਨ੍ਹਾਂ ਦੇ ਆਪਣੇ ਹੀ ਟੂਰਿਜ਼ਮ ਮੰਤਰੀ ਨਵਜੋਤ ਸਿੰਘ ਸਿੱਧੂ ਤੋਂ ਵੱਡਾ ਕੋਈ ਬ੍ਰਾਂਡ ਅੰਬੈਸਡਰ ਨਹੀਂ ਹੈ। ਇਹ ਗੱਲ ਨੈਸ਼ਨਲ ਟੂਰਿਜ਼ਮ ਕਨਕਲੇਵ ‘ਚ ਮੌਜੂਦ ਵੱਖ-ਵੱਖ ਰਾਜਾਂ ਤੋਂ ਆਏ ਪ੍ਰਤੀਨਿਧੀਆਂ ਨੇ ਉਸ ਸਮੇਂ ਕਹੀ ਜਦੋਂ ਉਨ੍ਹਾਂ ਨੇ ਨਵਜੋਤ ਸਿੱਧੂ ਨੂੰ ਪੰਜਾਬ ਨਾਲ ਜੁੜੀ ਇਤਿਹਾਸਕ ਗਾਥਾਵਾਂ ਨੂੰ ਦੱਸ ਕੇ ਪੰਜਾਬ ਨੂੰ ਸਭ ਤੋਂ ਵੱਡਾ ਟੂਰਿਜ਼ਮ ਡੈਸਟੀਨੇਸ਼ਨ ਦੱਸਿਆ। ਇਹ ਗੱਲ ਸੱਚ ਵੀ ਹੈ ਜਿਸ ਤਰ੍ਹਾਂ ਨਾਲ ਪੰਜਾਬ ਦੀ ਗੱਲ ਸਿੱਧੂ ਨੇ ਰੱਖੀ ਸ਼ਾਇਦ ਹੀ ਕੋਈ ਰੱਖ ਪਾਉਂਦਾ, ਪੰਜਾਬ ਦੀ ਵਿੱਤੀ ਸਥਿਤੀ ਨੂੰ ਦੇਖਦੇ ਹੋਏ ਲਗ ਰਿਹਾ ਹੈ ਕਿ ਸਰਕਾਰ ਦਾ ਬ੍ਰਾਂਡ ਅੰਬੈਡਸਰ ਤਾਂ ਬਚ ਹੀ ਸਕਦਾ ਹੈ।

Check Also

ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਉਨ੍ਹਾਂ ਦੀ ਪਤਨੀ ਅੰਮਿ੍ਤਾ ਵੜਿੰਗ ਨੇ ਮਾਤਾ ਚਿੰਤਪੁਰਨੀ ਮੰਦਰ ’ਚ ਟੇਕਿਆ ਮੱਥਾ 

ਚੰਡੀਗੜ੍ਹ/ਬਿਊਰੋ ਨਿਊਜ਼ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਹਿਮਾਚਲ …