ਭਾਰਤ ’ਚ ਨਵੇਂ ਸਾਲ ਨੂੰ ਲੈ ਕੇ ਜਸ਼ਨ ਹੋਏ ਸ਼ੁਰੂ
ਨਵੀਂ ਦਿੱਲੀ/ਬਿਊਰੋ ਨਿਊਜ਼ : ਨਿਊਜ਼ੀਲੈਂਡ ’ਚ ਨਵਾਂ ਸਾਲ 2025 ਚੜ੍ਹ ਗਿਆ ਹੈ ਜਦਕਿ ਭਾਰਤ ਸਮੇਤ ਦੁਨੀਆ ਭਰ ’ਚ ਨਵੇਂ ਸਾਲ 2025 ਨੂੰ ਜੀ ਆਇਆਂ ਕਹਿਣ ਲਈ ਜਸ਼ਨ ਸ਼ੁਰੂ ਹੋ ਗਏ ਹਨ। ਨਿਊਜ਼ੀਲੈਂਡ ’ਚ ਭਾਰਤ ਤੋਂ ਸਾਢੇ 7 ਘੰਟੇ ਪਹਿਲਾਂ, ਜਦਕਿ ਅਮਰੀਕਾ ਵਿਚ ਸਾਢੇ 9 ਘੰਟੇ ਬਾਅਦ ਨਵਾਂ ਸਾਲ ਆਉਂਦਾ ਹੈ। ਦੁਨੀਆ ਭਰ ਦੇ ਅਲੱਗ-ਅਲੱਗ ਟਾਈਮ ਟੇਬਲ ਅਨੁਸਾਰ 41 ਦੇਸ਼ ਅਜਿਹੇ ਹਨ ਜਿੱਥੇ ਭਾਰਤ ਨਾਲੋਂ ਪਹਿਲਾਂ ਨਵੇਂ ਸਾਲ ਦਾ ਸਵਾਗਤ ਕੀਤਾ ਜਾਂਦਾ ਹੈ। ਇਨ੍ਹਾਂ ਦੇਸ਼ਾਂ ’ਚ ਨਿਊਜ਼ੀਲੈਂਡ, ਆਸਟਰੇਲੀਆ, ਜਾਪਾਨ, ਇੰਡੋਨੇਸ਼ੀਆ, ਬੰਗਲਾਦੇਸ਼ ਅਤੇ ਨੇਪਾਲ ਆਦਿ ਦੇਸ਼ ਸ਼ਾਮਲ ਹਨ। ਉਧਰ ਭਾਰਤ ਵਿਚ ਨਵੇਂ ਸਾਲ 2025 ਦੇ ਸਵਾਗਤ ਲਈ ਜਸ਼ਨ ਸ਼ੁਰੂ ਹੋ ਚੁੱਕੇ ਹਨ ਤੇ ਪੁਲਿਸ ਵੱਲੋਂ ਚੌਕਸੀ ਵਜੋਂ ਦੇਸ਼ ਭਰ ਦੇ ਕੋਨੇ ’ਤੇ ਕੋਨੇ ’ਤੇ ਪਹਿਰਾ ਦਿੱਤਾ ਜਾ ਰਿਹਾ ਹੈ।
Check Also
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਸ਼ਰਧਾਂਜਲੀਆਂ
ਡਾ. ਮਨਮੋਹਨ ਸਿੰਘ ਨੂੰ ਕਿਹਾ ਜਾਂਦਾ ਹੈ ਆਰਥਿਕ ਸੁਧਾਰਾਂ ਦਾ ਪਿਤਾਮਾ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ …