ਟੋਰਾਂਟੋ : ਪੰਜਾਬ ਚੋਣਾਂ ‘ਚ ਜਿੱਤ ਹਾਸਲ ਕਰਨ ਦੀ ਉਮੀਦ ‘ਚ ਆਮ ਆਦਮੀ ਪਾਰਟੀ ਦੇ ਕੈਨੇਡਾ ਸਥਿਤ ਵਲੰਟੀਅਰ ਜਸ਼ਨ ਮਨਾਉਣ ਦੇ ਲਈ ਇੰਤਜ਼ਾਰ ਨਹੀਂ ਕਰ ਸਕਦੇ, ਇਸ ਦੇ ਮੱਦੇਨਜ਼ਰ ਜਿੱਤ ਤੋਂ ਪਹਿਲਾਂ ਹੀ ਉਨ੍ਹਾਂ ਨੇ ਬੈਂਕੁਇਟ ਹਾਲ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ ਜਦਕਿ 4 ਫਰਵਰੀ ਨੂੰ ਪਈਆਂ ਵੋਟਾਂ ਦੇ ਨਤੀਜੇ 11 ਮਾਰਚ ਨੂੰ ਆਉਣੇ ਹਨ। ਪਾਰਟੀ ਵਰਕਰਾਂ ਨੇ ਇਸ ਪ੍ਰੋਗਰਾਮ ਨਾਲ ਸਬੰਧਤ ‘ਨਵਾਂ ਸਵੇਰਾ ਨਵਾਂ ਪੰਜਾਬ’ ਸਿਰਲੇਖ ਦੇ ਨਾਲ ਪੋਸਟਰ ਜਾਰੀ ਕਰ ਦਿੱਤੇ ਹਨ। ਵਲੰਟੀਅਰਾਂ ਨੇ ਸ਼ਿੰਗਾਰ ਬੈਂਕੁਇਟ ਹਾਲ, ਬਰੈਂਪਟਨ ਨੂੰ 10 ਮਾਰਚ ਦੇ ਲਈ ਬੁੱਕ ਕੀਤਾ ਹੈ। ਟੋਰਾਂਟੋ ‘ਆਪ’ ਦੇ ਕਨਵੀਨਰ ਸੁਰਿੰਦਰ ਮਾਵੀ ਇਸ ਪ੍ਰੋਗਰਾਮ ਦੇ ਮੁੱਖ ਪ੍ਰਬੰਧਕ ਅਤੇ ਬੁਕਿੰਗ ਦੇ ਲਈ ਸੰਪਰਕ ਵਿਅਕਤੀ ਹਨ। ਹਾਲਾਂਕਿ ਉਨ੍ਹਾਂ ਨੇ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ। ਚਲੋ ਪੰਜਾਬ ਮੁਹਿੰਮ ਦੇ ਕਨਵੀਨਰ ਜੋਬਨ ਰੰਧਾਵਾ ਨੇ ਦੱਸਿਆ ਕਿ ਐਨ ਆਰ ਆਈਜ਼ ਨੇ ਪੂਰਬ ਅਤੇ ਪੱਛਮੀ ਕੈਨੇਡਾ ‘ਚ ਬੈਂਕੁਇੰਟ ਹਾਲ ਦੀ ਬੁਕਿੰਗ ਕਰਵਾਈ ਹੈ। ਰੰਧਾਵਾ ਨੇ ਦੱਸਿਆ ਕਿ ਸ਼ਿੰਗਾਰ ਬੈਂਕੁਇਟ ਹਾਲ ਬੁੱਕ ਕਰਵਾਇਆ ਹੈ ਅਤੇ ਪੰਜਾਬੀ ਟੇਬਲ ਬੁੱਕ ਕਰਾਉਣ ਦੀ ਹੋੜ ‘ਚ ਲੱਗੇ ਹੋਏ ਹਨ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਨਤੀਜਿਆਂ ਦਾ ਇੰਤਜ਼ਾਰ ਕਿਉਂ ਨਹੀਂ ਕਰ ਰਹੇ ਤਾਂ ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਜਿੱਤ ਪਹਿਲਾਂ ਤੋਂ ਹੀ ਤਹਿ ਹੈ।
Home / ਦੁਨੀਆ / ਨਤੀਜਿਆਂ ਤੋਂ ਪਹਿਲਾਂ ਹੀ ‘ਆਪ’ ਸਮਰਥਕਾਂ ਨੇ ਜਿੱਤ ਦਾ ਜਸ਼ਨ ਮਨਾਉਣ ਲਈ ਬੁੱਕ ਕਰਵਾਇਆ ਸ਼ਿੰਗਾਰ ਬੈਂਕੁਇਟ ਹਾਲ
Check Also
ਪਾਕਿਸਤਾਨ ’ਚ ਸਿੰਧ ਦੇ ਗ੍ਰਹਿ ਮੰਤਰੀ ਦਾ ਘਰ ਸਾੜਿਆ
ਸਿੰਧੂ ਨਦੀ ਦਾ ਪਾਣੀ ਡਾਈਵਰਟ ਕਰਨ ਦੀ ਸਕੀਮ ਦੇ ਖਿਲਾਫ ਪ੍ਰਦਰਸ਼ਨ ਨਵੀਂ ਦਿੱਲੀ/ਬਿਊਰੋ ਨਿਊਜ਼ …