8 C
Toronto
Wednesday, November 5, 2025
spot_img
Homeਦੁਨੀਆਬਰੈਂਪਟਨ ਵਿਖੇ ਗੁਰਮਤਿ ਕੈਂਪ ਸਫਲਤਾ ਨਾਲ ਹੋਇਆ ਸੰਪੰਨ

ਬਰੈਂਪਟਨ ਵਿਖੇ ਗੁਰਮਤਿ ਕੈਂਪ ਸਫਲਤਾ ਨਾਲ ਹੋਇਆ ਸੰਪੰਨ

logo-2-1-300x105-3-300x105ਬਰੈਂਪਟਨ/ਬਿਊਰੋ ਨਿਊਜ਼
ਪ੍ਰਿੰਸੀਪਲ ਗੁਰਦੇਵ ਸਿੰਘ ਧਾਲੀਵਾਲ ਜਨਰਲ ਸਕੱਤਰ ਦਸਮੇਸ਼ ਕੈਨੇਡੀਅਨ ਸਿੱਖ ਸੁਸਾਇਟੀ  ਸੂਚਨਾ  ਦਿੰਦੇ ਹਨ, ਕਿ ਗੁਰਦੁਆਰਾ  ਸਿੱਖ  ਹੈਰੀਟੇਜ ਸੈਂਟਰ ਬਰੈਂਪਟਨ ਵਿਖੇ ਦੋ ਹਫਤੇ 8 ਅਗਸਤ ਤੋਂ 19 ਅਗਸਤ  ਲਈ ਗੁਰਮਤਿ ਕੈਂਪ ਸਫਲਤਾ ਨਾਲ ਸਮਾਪਤ ਹੋ ਗਿਆ ਹੈ। ਇਸ ਗੁਰਮਤਿ ਕੈਂਪ ਵਿੱਚ 70 ਬੱਚਿਆਂ ਅਤੇ ਵਾਲੰਟੀਅਰਜ ਨੇ ਭਾਗ ਲਿਆ । ਬੀਬੀ ਜਸਬੀਰ ਕੌਰ, ਸਤਵਿੰਦਰ ਕੌਰ, ਹਰਦੀਪ ਕੌਰ, ਸਤਵੰਤ ਕੌਰ, ਅੰਮ੍ਰਿਤ ਕੌਰ, ਮਨਜੀਤ ਕੌਰ ਨੇ ਅਧਿਆਪਕਾਂ ਤੇ ਬੁਲਾਰਿਆਂ ਦੇ ਰੂਪ ਵਿੱਚ ਸੇਵਾ ਕੀਤੀ । ਮਲਟੀਮੀਡੀਆਂ ਪ੍ਰੋਜੈਕਟਰ ਰਾਹੀਂ ਸਫਲ ਜੀਵਨ, ਸਮਾਜਿਕ ਕੁਰੀਤੀਆਂ ਅਤੇ ਵੱਖੋ ਵੱਖ ਵਿਸ਼ਿਆਂ ਬਾਰੇ ਪ੍ਰਭਾਵਸ਼ਾਲੀ ਢੰਗ ਨਾਲ ਲੈਕਚਰ ਦਿਤੇ ਗਏ । ਬੱਚਿਆਂ ਦੇ ਦੋ ਹਫਤੇ ਪਿਛੋਂ ਜੋ ਪੜ੍ਹਾਇਆ ਗਿਆ ਸੀ ਉਸ ਵਿਚੋਂ ਟੈਸਟ ਲਏ ਗਏ ਜੋ ਕਿ ਬਹੁਤ ਸਫਲ ਰਹੇ। ਸਾਰੇ ਬੱਚਿਆਂ ਦਾ ਵਿਸ਼ੇਸ਼ ਗੁਰਮਤਿ ਪ੍ਰੋਗਰਾਮ ਸਟੇਜ ਤੇ ਵੀ ਕੀਤਾ ਗਿਆ। ਇਕ ਦਿਨ ਖੇਡਾਂ ਦਾ ਵਿਸ਼ੇਸ਼ ਪ੍ਰੋਗਰਾਮ ਰੱਖਿਆ ਗਿਆ । ਅਗਸਤ19 ਦਿਨ ਸ਼ੁਕਰਵਾਰ ਬਾਅਦ ਦੁਪਹਿਰ  ਗਿਆਨੀ ਬਲਵਿੰਦਰ  ਸਿੰਘ, ਸ਼ੇਰ ਦਲਜੀਤ ਸਿੰਘ ਤੇ ਹੋਰ ਪ੍ਰਬੰਧਕ ਸੱਜਣਾਂ ਦੀ ਹਾਜ਼ਰੀ ਵਿੱਚ ਬੱਚਿਆਂ, ਅਧਿਆਪਕਾਂ, ਸੇਵਾਵਾਦਾਰਾਂ ਲੰਗਰ ਦੀ ਸੇਵਾ ਕਰਨ ਵਾਲਿਆਂ ਨੂੰ ਮੈਡਲਾਂ ਧਾਰਮਿਕ ਕਿਤਾਬਾਂ, ਟਰਾਫੀਆਂ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਤ ਕੀਤਾ ਗਿਆ।  ਮਾਪਿਆਂ ਵਲੋਂ ਇਸ   ਗੁਰਮੱਤਿ ਕੈਂਪ ਦੀ ਸਫਲਤਾ ਲਈ ਬਹੁਤ ਪ੍ਰਸੰਸਾ ਕੀਤੀ ਗਈ।  ਬੱਚਿਆਂ ਨੂੰ ਆਪਣੀ ਮਾਂ ਬੋਲੀ ਪੰਜਾਬੀ, ਗੁਰਬਾਣੀ, ਸਿੱਖ ਇਤਿਹਾਸ , ਸਿੱਖ ਫਲਾਸਫੀ ਅਤੇ   ਖੇਡਾਂ ਨਾਲ ਜੋੜਨ ਲਈ ਅਜੇਹੇ ਗੁਰਮਤਿ ਕੈਂਪ ਅਤੀ ਜਰੂਰੀ ਹਨ । ਗੁਰਦੁਆ ਸਾਹਿਬ ਅਤੇ   ਸੁਸਾਇਟੀ ਦੇ ਸੇਵਾਦਾਰਾਂ ਵਲੋਂ ਮਾਪਿਆਂ ਅਤੇ ਸੱਭ ਸੇਵਾਦਾਰਾਂ ਦਾ ਬਹੁਤ ਧੰਨਵਾਦ ਕੀਤਾ ਜਾਂਦਾ ਹੈ।

RELATED ARTICLES
POPULAR POSTS