ਬਰੈਂਪਟਨ : ਪੰਜਾਬੀ ਕਲਮਾਂ ਦਾ ਕਾਫਲਾ ਦੀ ਇਸ ਵਾਰੀ ਦੀ ਮੀਟਿੰਗ ਨਾਰੀ ਚੇਤਨਾ ਨੂੰ ਸਮਰਪਿਤ ਹੋਵੇਗੀ। ਸਮਾਗਮ ਦੌਰਾਨ, ਵਿਸ਼ਵ-ਪੱਧਰੀ ਨਵੀਂ ਪੰਜਾਬੀ ਕਹਾਣੀ ਦੇ ਨਾਮਵਰ ਹਸਤਾਖਰ ਸਰਦਾਰ ਜਰਨੈਲ ਸਿੰਘ ਕਹਾਣੀਕਾਰ ਹੁਰਾਂ ਦੀਆਂ ਚੋਣਵੀਆਂ ਕਹਾਣੀਆਂ ਦੇ ਨਾਰੀ ਪਾਤਰਾਂ ਦੇ ਆਧਾਰ ਤੇ ਗੱਲਬਾਤ ਹੋਵੇਗੀ। ਉੱਘੀ ਕਵਿੱਤਰੀ ਅਤੇ ਨਾਰੀ ਚੇਤਨਾ ਚਿੰਤਕ ਸ੍ਰੀਮਤੀ ਸੁਰਜੀਤ ਕੌਰ ਜੀ ਅਪਣਾ ਵਿਸੇਸ਼ ਪੇਪਰ ਪੇਸ਼ ਕਰਨਗੇ। ਕੈਲੇਫੋਰਨੀਆਂ ਵਸਦੇ ਉੱਘੇ ਸਾਇਰ ਜਨਾਬ ਜਗਜੀਤ ਨੌਸ਼ਹਿਰਵੀ ਜੀ ਇਸ ਸਭਾ ਦੇ ਵਿਸੇਸ਼ ਮਹਿਮਾਨ ਹੋਣਗੇ। ਟਰਾਂਟੋ ਅਤੇ ਆਸ-ਪਾਸ ਦੇ ਸਮੂਹ ਪੰਜਾਬੀ ਪਿਆਰਿਆਂ, ਪਾਠਕਾਂ, ਲੇਖਕਾਂ, ਕਲਾਕਾਰਾਂ ਤੇ ਵਿਚਾਰਵਾਨਾਂ ਨੂੰ ਇਸ ਸਮਾਗਮ ‘ਚ ਸਾਮਿਲ ਹੋਣ ਦਾ ਹਾਰਦਿਕ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਆਏ ਸੱਜਣਾ ਦੀ ਸੇਵਾ ਲਾਈ ਚਾਹ-ਪਾਣੀ ਅਤੇ ਰਿਫ਼ਰੈਸ਼ਮੈਂਟ ਦਾ ਵਿਸੇਸ਼ ਪ੍ਰਬੰਧ ਹੋਵੇਗਾ।ਸਦਾ ਵਾਂਗ ਇਹ ਸਭਾ ਵੀ ਬਰੈਂਪਟਨ ਲਾਇਬਰੇਰੀ (150 Central Park Drive, Brampton ) ਦੇ ਬੇਸਮੈਂਟ ਹਾਲ ‘ਚ ਬਾਅਦ ਦੁਪਹਿਰ ਠੀਕ ਦੋ ਵਜੇ ਤੋਂ ਸਾਮੀਂ ਪੰਜ ਵਜੇ ਤੀਕ ਚੱਲੇਗੀ। ਸਮਾਗਮ ਸਬੰਧੀ ਵਧੇਰੇ ਜਾਣਕਾਰੀ ਵਾਸਤੇ ਪ੍ਰੋਗਰਾਮ ਸੰਚਾਲਕ ਸ੍ਰੀ ਕੁਲਵਿੰਦਰ ਖਹਿਰਾ ਜੀ ਨਾਲ 647-407-1955 ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …