ਕੈਲਗਰੀ : ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ 6 ਫਰਵਰੀ 2016 ਦਿਨ ਸ਼ਨਿੱਚਰਵਾਰ 2.00 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਦੇ ਹਾਲ ਵਿਚ ਹੋਈ। ਡਾ. ਮਜ਼ਹਰ ਸਿੱਦੀਕੀ ਅਤੇ ਇਨ. ਆਰ. ਐਸ. ਸੈਨੀ ਹੋਰਾਂ ਪ੍ਰਧਾਨਗੀ ਮੰਡਲ ਦੀ ਸ਼ੋਭਾ ਵਧਾਈ। ਜਨਰਲ ਸਕੱਤਰ ਜਸਬੀਰ (ਜੱਸ) ਚਾਹਲ ਨੇ ਪਿਛਲੇ ਮਹੀਨੇ ਦੀ ਰਿਪੋਰਟ ਪੜਨ ਮਗਰੋਂ ਸਟੇਜ ਸਕੱਤਰ ਦੀ ਜੁੱਮੇਵਾਰੀ ਨਿਭਾਉਂਦਿਆਂ ਸਭਾ ਦਾ ਸਾਹਿਤਕ ਦੌਰ ਸ਼ੁਰੂ ਕਰਨ ਲਈ ਪਹਿਲੇ ਬੁਲਾਰੇ ਨੂੰ ਸਟੇਜ ਤੇ ਆਉਣ ਦਾ ਸੱਦਾ ਦਿੱਤਾ – ਬੀਬੀ ਗੁਰਦੀਸ਼ ਗਰੇਵਾਲ “ਹੋਰਾਂ ਆਪਣੇ ਕੁਝ ਦੋਹੇ ਅਤੇ ਇਕ ਗ਼ਜ਼ਲ ਸਾਂਝੀ ਕਰਕੇ ਤਾੜੀਆਂ ਲੈ ਲਈਆਂ।
ਗ਼ੁਲਾਮ ਹੁਸੈਨ “ਕਰਾਰ” ਬੁਖ਼ਾਰੀ ਨੇ ਅਪਣੀ ਉਰਦੂ ਗ਼ਜ਼ਲ ਤਰੱਨਮ ਵਿੱਚ ਪੜ ਕੇ ਦਾਦ ਖੱਟੀ। ਰਣਜੀਤ ਸਿੰਘ ਮਿਨਹਾਸ “ਸੋਮਾ” ਨੇ ਅਪਣੀ ਕਵਿਤਾ ਰਾਹੀਂ ਪਿਆਰ ਤੇ ਆਪਸੀ ਭਾਈਚਾਰੇ ਦਾ ਸੁਨੇਹਾ ਦਿੱਤਾ ਜਸਬੀਰ (ਜੱਸ) ਚਾਹਲ ਤਨਹਾ” ਨੇ ਅਪਣੇ ਕੁਝ ਸ਼ੇਅਰ ਸਾਂਝੇ ਕਰਕੇ ਵਾਹ-ਵਾਹ ਲੈ ਲਈ। ਹਰਦਿਆਲ ਸਿੰਘ (ਹੈਪੀ) ਮਾਨ ਹੋਰਾਂ ਰਾਈਟਰਜ਼ ਫੋਰਮ ਦੀ ਇਸ ਖ਼ੂਬੀ ਲਈ ਸ਼ਲਾਘਾ ਕੀਤੀ ਕਿ ਇਸ ਪਲੇਟਫਾਰਮ ਤੇ ਵੱਖ-ਵੱਖ ਵਿਚਾਰਾਂ ਨੂੰ ਸੁਣਿਆ ਜਾਂਦਾ ਹੈ ਅਤੇ ਬਾਦ ਵਿੱਚ ਗੰਭੀਰਤਾ ਨਾਲ ਵਿਚਾਰਿਆ ਵੀ ਜਾਂਦਾ ਹੈ। ਉਹਨਾਂ ਇਸ ਗੱਲ ਦੀ ਲੋੜ ਮਹਿਸੂਸ ਕੀਤੀ ਕਿ ਕੋਸੋ (COSO) ਅਤੇ ਸਭ ਸਾਹਿਤਕ ਸਭਾਵਾਂ ਨੂੰ ਕੁਝ ਇਹੋ ਜਿਹੇ ਉਪਰਾਲੇ ਕਰਨੇ ਚਾਹੀਦੇ ਹਨ ਕਿ ਪੰਜਾਬੀ ਸਭਿਆਚਾਰ ਬਾਰੇ ਉਹਨਾਂ ਲੋਕਾਂ ਨੂੰ ਦਸਿਆ ਜਾ ਸਕੇ/ਜਾਨੂੰ ਕਰਵਾਇਆ ਜਾ ਸਕੇ ਜੋ ਕਿ ਅੰਗਰੇਜ਼ੀ ਜਾਂ ਹੋਰ ਬੋਲਿਆਂ ਬੋਲਦੇ ਹਨ।
ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉਰਦੂ ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ ਕਰਨਾ ਤੇ ਸਾਂਝਾ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ ਕਰੇਗਾ। ਸਾਹਿਤ/ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ ਤਾਕਤਾਂ ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ ਪਾਵੇਗੀ। ਤੁਹਾਡਾ ਸਾਰਿਆਂ ਦਾ, ਖ਼ਾਸ ਕਰ ਕੇ ਨੌਜਵਾਨ ਪੀੜੀ ਦਾ, ਸਹਿਯੋਗ ਹੀ ਸਾਹਿਤ/ਅਦਬ ਦੀ ਤਰੱਕੀ ਤੇ ਪਰਸਾਰ ਦਾ ਰਾਜ਼ ਹੈ।
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …