ਬਰੈਂਪਟਨ/ਡਾ. ਝੰਡ : ‘ਆਪ’ ਦੇ ਸੀਨੀਅਰ ਲੀਡਰ ਉੱਘੇ ਵਕੀਲ ਹਰਵਿੰਦਰ ਸਿੰਘ ਫੂਲਕਾ ਜੋ 25 ਫ਼ਰਵਰੀ ਤੋਂ ਕੈਨੇਡਾ ਦੇ ਦੋ ਹਫ਼ਤਿਆਂ ਦੇ ਟੂਰ ‘ਤੇ ਹਨ, 26 ਫ਼ਰਵਰੀ ਨੂੰ ਬਰੈਂਪਟਨ ਪਹੁੰਚ ਜਾਣਗੇ ਅਤੇ 27 ਫ਼ਰਵਰੀ ਨੂੰ ‘ਚਾਂਦਨੀ ਬੈਂਕੁਇਟ ਹਾਲ’ ਵਿੱਚ ‘ਆਪ’ ਦੀ ਕਨਵੈੱਨਸ਼ਨ ਨੂੰ ਸੰਬੋਧਨ ਕਰਨਗੇ। ਇਹ ਪ੍ਰੋਗਰਾਮ ਦੁਪਹਿਰ 12.00 ਵਜੇ ਤੋਂ ਸ਼ਾਮ 3.00 ਵਜੇ ਤੀਕ ਚੱਲੇਗਾ ਜਿੱਥੇ ‘ਆਪ’ ਦੇ ਕਈ ਸਥਾਨਕ ਨੇਤਾ ਵੀ ਸਰੋਤਿਆਂ ਦੇ ਰੂ-ਬਰੂ ਹੋਣਗੇ। ਇਸ ਦੇ ਬਾਰੇ ਸੂਚਨਾ ਦਿੰਦਿਆਂ ਹੋਇਆਂ ਫੂਲਕਾ ਸਾਹਿਬ ਦੇ ਮੀਡੀਆ ਸਲਾਹਕਾਰ ਜੋਬਨ ਸਿੰਘ ਰੰਧਾਵਾ ਜੋ ਪਿਛਲੇ ਕੁਝ ਦਿਨਾਂ ਤੋਂ ਇੱਥੇ ਹਨ ਇਸ ਦੇ ਬਾਰੇ ਜਾਣਕਾਰੀ ਕਈ ਰੇਡੀਓ ਤੇ ਟੀ.ਵੀ. ਪ੍ਰੋਗਰਾਮਾਂ ਰਾਹੀਂ ਲੋਕਾਂ ਨਾਲ ਸਾਂਝੀ ਕਰ ਰਹੇ ਹਨ, ਨੇ ਦੱਸਿਆ ਕਿ ਫੂਲਕਾ ਸਾਹਿਬ ਇੱਥੇ ਆਪਣੇ ਸੰਬੋਧਨ ਦੌਰਾਨ 1984 ਦੇ ਸਿੱਖ-ਵਿਰੋਧੀ ਕਤਲੇਆਮ ਦੇ ਪੀੜਤਾਂ ਦੀ ਲੰਮੀ ਕਾਨੂੰਨੀ ਲੜਾਈ, ਭੋਪਾਲ ਗੈਸ ਦੁਖਾਂਤ, ਬਰਗਾੜੀ ਕਾਂਡ, ਅਰੁਨ ਜੇਤਲੀ ਵੱਲੋਂ ਅਰਵਿੰਦ ਕੇਜਰੀਵਾਲ ਤੇ ‘ਆਪ’ ਦੇ ਹੋਰ ਨੇਤਾਵਾਂ ਵਿਰੁੱਧ ਕੀਤੇ ਗਏ ਕੇਸ, ਮਨੁੱਖੀ-ਅਧਿਕਾਰਾਂ, ਸੋਸ਼ਲ ਐਕਟੀਵਿਜ਼ਮ ਅਤੇ ਚਾਈਲਡ ਲੇਬਰ ਤੋਂ ਛੁਟਕਾਰਾ ਪਾ ਕੇ ਬਚਪਨ ਬਚਾਓ ਆਦਿ ਮੁੱਦਿਆਂ ਨੂੰ ਆਪਣੇ ਭਾਸ਼ਨ ਦਾ ਮੁੱਖ ਵਿਸ਼ਾ ਬਣਾਉਣਗੇ। ਉਹ ‘ਆਪ’ ਦੇ ਵਾਲੰਟੀਅਰਾਂ ਨਾਲ ਵੱਖਰੀ ਮੀਟਿੰਗ ਵਿੱਚ ਵੀ ਕਈ ਮੁੱਦਿਆਂ ‘ਤੇ ਵਿਚਾਰ ਸਾਂਝੇ ਕਰਨਗੇ।
Home / ਕੈਨੇਡਾ / ਉੱਘੇ ਭਾਰਤੀ ਵਕੀਲ ਐੱਚ. ਐੱਸ. ਫੂਲਕਾ ਬਰੈਂਪਟਨ ਵਿੱਚ ‘ਆਪ’ ਦੀ ਕਨਵੈਨਸ਼ਨ ਨੂੰ 27 ਫ਼ਰਵਰੀ ਨੂੰ ਸੰਬੋਧਨ ਕਰਨਗੇ
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …