Breaking News
Home / ਕੈਨੇਡਾ / ਘੱਟ ਇਨਕਮ ਵਾਲਿਆਂ ਲਈ ਮੁਫਤ ਟੈਕਸ ਭਰਵਾਉਣ ਦਾ ਵਧੀਆ ਮੌਕਾ ਹੈ : ਸ਼ਵੇਤਾ

ਘੱਟ ਇਨਕਮ ਵਾਲਿਆਂ ਲਈ ਮੁਫਤ ਟੈਕਸ ਭਰਵਾਉਣ ਦਾ ਵਧੀਆ ਮੌਕਾ ਹੈ : ਸ਼ਵੇਤਾ

logo-2-1-300x105ਬਰੈਂਪਟਨ/ਬਿਊਰੋ ਨਿਊਜ਼ : ਬਰੈਮਲੀ ਸਿਟੀ ਸੈਂਟਰ ਵਿੱਚ ਸਥਿਤ ਬਰੈਂਪਟਨ ਪਬਲਿਕ ਲਾਈਬ੍ਰੇਰੀ ਦੇ ਸਾਹਮਣੇ ਘੱਟ ਇਨਕਮ ਵਾਲਿਆਂ ਲਈ ਮੁਫਤ ਟੈਕਸ ਭਰਨ ਸਰਵਿਸ ਸੇਵਾਵਾਂ ਸਬੰਧੀ, ਆਪਣੇ ਵਿਚਾਰ ਪੇਸ਼ ਕਰਦਿਆਂ ਲਾਈਬ੍ਰੇਰੀ ਵਰਕਰ ਸ਼ਵੇਤਾ ਨੇ ਕਿਹਾ ਕਿ ਮੈਂ ਇਸ ਸਮਾਜ ਭਲਾਈ ਦੇ ਕੰਮ ਤੋਂ ਬਹੁਤ ਖੁਸ਼ ਹਾਂ। ਘੱਟ ਇਨਕਮ ਵਾਲਿਆਂ ਲਈ ਮੁਫਤ ਟੈਕਸ ਭਰਵਾਉਣ ਦਾ ਵਧੀਆ ਮੌਕਾ ਹੈ। ਇਹਨਾਂ ਨੂੰ ਇਹ ਮਦਦ ਸੱਚਮੁਚ ਚਾਹੀਦੀ ਹੈ। ਇਸ ਮੁਫਤ ਟੈਕਸ ਭਰਨ ਦੀ ਸੇਵਾ ਦੇ ਬਿਲਕੁਲ ਯੋਗ ਹਨ। ਬਰੈਂਪਟਨ ਫਿਲਪੀਨੋਂ ਕਲੱਬ ਚੰਗਾ ਕੰਮ ਕਰ ਰਹੇ ਹਨ ਅਤੇ ਲੋਕ ਇਸ ਸਰਵਿਸ ਤੋਂ ਬਹੁਤ ਖੁਸ਼ ਹਨ। ਬਰੈਮਲੀ ਸਿਟੀ ਸੈਂਟਰ ਲਾਈਬ੍ਰੇਰੀ ਬਰਾਂਚ ਵਿੱਚ ਕੰਮ ਕਰਦੀ ਆਈਨੀਲ ਨੇਂ ਕਿਹਾ, ”ਉਸਨੂੰ ਮੁਫਤ ਟੈਕਸ ਭਰਨ ਦੀ ਸੇਵਾ ਦਾ ਕੰਮ ਬਹੁਤ ਚੰਗਾ ਹੈ”।
‘ਮੈਂ ਇੱਥੇ ਇਸ ਲਈ ਆਈ ਹਾਂ ਕਿਉਂਕਿ ਬਾਹਰ ਟੈਕਸ ਭਰਨਾ ਬਹੁਤ ਮਹਿੰਗਾ ਹੈ। ਮੁਫਤ ਟੈਕਸ ਸੇਵਾ ਕਰਵਾ ਰਹੀ ਮੈਲਿਨੀ ਨੇ ਕਿਹਾ। ਲੀਸਾ ਅਤੇ ਜਰਮੇਨ ਦੋਹਾਂ ਸਹੇਲੀਆਂ ਨੇਂ ਕਿਹਾ, ਇਹ ਮੁਫਤ ਟੈਕਸ ਭਰਨ ਦਾ ਵਧੀਆ ਮੌਕਾ ਹੈ ਬਾਹਰ 60-70 ਡਾਲਰ ਦੇਣ ਨਾਲੋਂ। ਯੂਗਾਡਾਂ ਤੋਂ ਦੋ ਕੁ ਸਾਲ ਪਹਿਲਾਂ ਕੈਨੇਡਾ ਆਈ ਜੋਏ ਨੇਂ ਕਿਹਾ ਕਿ ਇੱਥੇ ਸਾਨੂੰ ਸੇਵਾ ਦੇ ਨਾਲ ਚੰਗੀ ਜਾਣਕਾਰੀ ਵੀ ਮਿਲੀ ਹੈ। ਇੱਕ ਸਾਲ ਤੋਂ ਕੈਨੇਡਾ ਆਈ ਜੇਮੀਂ ਨੇਂ ਵੀ ਕੁੱਝ ਇਹੋ ਜਿਹੇ ਹੀ ਵਿਚਾਰ ਪੇਸ਼ ਕੀਤੇ। ਹਾਲੇ ਕੁੱਝ ਮਹੀਨੇਂ ਪਹਿਲਾਂ ਇੰਡੀਆ ਤੋਂ ਆਈ ਜੋਈਤਾ ਨੇਂ ਕਿਹਾ, ਮੈਂ ਇਹ ਦੇਖ ਕੇ ਖੁਸ਼ ਹਾਂ ਕਿ ਇਹ ਸੇਵਾ ਸੱਭ ਕਮਿਊਨਿਟੀਆਂ ਵਾਸਤੇ ਹੈ।ਪਹਿਲਾਂ ਮੈਂ ਸੋਚਦੀ ਸੀ ਕਿ ਸ਼ਾਇਦ ਇਹ ਸੇਵਾ ਦਾ ਕੰਮ ਕੇਵਲ ਫਿਲਪੀਨੋਂ ਕਮਿਊਨਿਟੀ ਵਾਸਤੇ ਹੀ ਹੈ।
ਮੁਫਤ ਟੈਕਸ ਭਰਨ ਦੀ ਇਹ ਸੇਵਾ ਬਰੈਂਪਟਨ ਫਿਲਪੀਨੋਂ ਕਲੱਬ ਵਲੋਂ ਕੀਤੀ ਗਈ ਸੀ। ਮੈਨੂੰ ਇਹ ਸੱਭ ਕਰਕੇ ਬਹੁਤ ਚੰਗਾ ਲਗਦਾ ਹੈ। ਪਿਛਲੇ 10 ਸਾਲ ਤੋਂ ਸੇਵਾ ਕਰ ਰਹੇ ਕ੍ਰਿਸ ਨੇਂ ਕਿਹਾ। ਮਾਈਲਾ ਨੇ ਕਿਹਾ, ਮੈਂ ਪਿਛਲੇ 7 ਸਾਲ ਤੋਂ ਕੈਨੇਡਾ ਵਿੱਚ ਹਾਂ ਅਤੇ 7 ਸਾਲਾਂ ਤੋਂ ਹੀ ਇਹ ਸੇਵਾ ਦਾ ਕੰਮ ਕਰ ਰਹੀਂ ਹਾਂ। ਰਾਇਨ ਨੇ ਕਿਹਾ, ਅਸੀਂ ਇਸ ਸੇਵਾ ਦੇ ਕੰਮ ਲਈ ਕੰਪਿਊਟਰ ਅਤੇ ਹੋਰ ਸਮਾਨ ਆਪਣਾ ਨਿੱਜੀ ਵਰਤ ਰਹੇ ਹਾਂ। ਫਿਲਪੀਨੋਂ ਕਲੱਬ ਤੋਂ ਇਲਾਵਾ ਇਹ ਮੁਫਤ ਟੈਕਸ ਭਰਨ ਦੀ ਸੇਵਾਵਾਂ ਇੰਡੀਆ ਰੇਨਬੋਅ ਕਮਿਊਨਿਟੀ ਸਰਵਿਸਿਜ਼ ਆਫ ਪੀਲ ਵਲੋਂ ਅਪ੍ਰੈਲ 7 ਨੂੰ ਨਵੇਂ ਟਾਈਮ 9:30 ਤੋਂ 3:30 ਤੱਕ,ਅਪ੍ਰੈਲ 14,ਅਪ੍ਰੈਲ 21 ਅਤੇ ਅਪ੍ਰੈਲ਼ 28 ਨੂੰ ਸਵੇਰ ਦੇ 9:00 ਵਜੇ ਤੋਂ ਲੈ ਕੇ ਸ਼ਾਮ ਦੇ ਚਾਰ ਵਜੇ ਤੱਕ ਦਿੱਤੀਆਂ ਜਾ ਰਹੀਆਂ ਹਨ। 21 ਰੇਗਨ ਰੋਡ ਬਰੈਂਪਟਨ ਯੂਨਿਟ ਐਚ ਅਤੇ ਆਈ ਵਿਖੇ ਸਥਿਤ ਇੰਡੀਆਂ ਰੇਨਬੋਅ ਕਮਿਊਨਿਟੀ ਸਰਵਿਸਿਜ਼ ਆਫ ਪੀਲ ਵਲੋੇਂ ਘੱਟ ਇਨਕਮ ਵਾਲਿਆਂ ਦੁਆਰਾ, ਮੁਫਤ ਟੈਕਸ ਸੇਵਾਵਾਂ ਲੈਣ ਲਈ, ਮਨਜੋਤ ਅਤੇ ਅਨਾਮਿਕਾ ਤੋਂ  905-459-4776 ਫੋਨ ਨੰਬਰ ਤੇ ਹੋਰ ਜਾਣਕਾਰੀ ਲਈ ਜਾ ਸਕਦੀ ਹੈ।

Check Also

ਪੰਜਾਬ ਚੈਰਿਟੀ ਓਨਟਾਰੀਓ (ਕੈਨੇਡਾ) ਵੱਲੋਂ ਜਲਦੀ ਹੀ ਔਨ-ਲਾਈਨ ਪੰਜਾਬੀ ਕਲਾਸਾਂ ਸ਼ੁਰੂ ਕੀਤੀਆਂ ਜਾਣਗੀਆਂ

ਬਰੈਂਪਟਨ/ਡਾ. ਝੰਡ : ਗੁਰਜੀਤ ਸਿੰਘ ਤੋਂ ਪ੍ਰਾਪਤ ਸੂਚਨਾ ਅਨੁਸਾਰ ਪੰਜਾਬ ਚੈਰਿਟੀ ਓਨਟਾਰੀਓ (ਕੈਨੇਡਾ) ਵੱਲੋਂ ਜਲਦੀ …