ਸਰੀ : 20 ਮਾਰਚ 2016 ਨੂੰ ਸਭਾ ਦਾ ਵਿਸ਼ੇਸ਼ ਸਲਾਨਾ ਸਮਾਗਮ ਇਥੇ ਬੰਬੇ ਬੈਂਕੁਇਟ ਹਾਲ ਵਿਖੇ ਸ਼ਾਮ ਦੇ 6:00 ਵਜੇ ਰੱਖਿਆ ਗਿਆ ਚਾਹ ਪਾਣੀ ਨਾਲ ਤਰੋਤਾਜ਼ਾ ਹੋਣ ਤੋਂ ਬਾਦ ਸਰੋਤੇ, ਵੱਡੀ ਗਿਣਤੀ ਵਿੱਚ ਲੇਖਕ ਅਤੇ ਸਾਰੇ ਹੀ ਮੀਡੀਏ ਨਾਲ ਸਬੰਧਤ ਸਖਸ਼ੀਅਤਾਂ ਆਪਣੀਆਂ ਸੀਟਾਂ ਤੇ ਆ ਬੈਠੀਆਂ । ਸਕਤੱਰ ਪ੍ਰਿਤਪਾਲ ਗਿੱਲ ਵਲੋਂ ਸਾਰਿਆਂ ਨੂੰ ਜੀ ਆਇਆਂ ਕਹਿੰਦਿਆਂ ਕੁੱਝ ਕਾਵਿ ਟੁਕੱੜੀਆਂ ਪੇਸ਼ ਕੀਤੀਆਂ ਗਈਆਂ -ਪ੍ਰਧਾਨਗੀ ਮੰਡਲ ਵਿੱਚ ਸਭਾ ਦੇ ਪ੍ਰਧਾਨ ਚਰਨ ਸਿੰਘ, ਸੁਰਜੀਤ ਸਿੰਘ ਮਾਧੋਪੁਰੀ, ਜੇ. ਮਿਨਹਾਸ, ਹਰਪਾਲ ਸਿੰਘ ਅਤੇ ਬਿਕੱਰ ਸਿੰਘ ਖੋਸਾ (ਰੀਕਾਰਡਿੰਗ ਸਕਤੱਰ) ਨੂੰ ਬੈਠਣ ਦਾ ਮਾਣ ਪ੍ਰਾਪਤ ਹੋਇਆ । ਆਰੰਭ ਪ੍ਰਿਤਪਾਲ ਸੰਧੂ ਦੇ ਇੱਕ ਗੀਤ ਨਾਲ ਕੀਤਾ ਗਿਆ ਅਤੇ ਹਰਦੇਵ ਸਿੰਘ ਜਸੋਵਾਲ , ਹਰੀ ਸਿੰਘ ਤਾਤਲਾ, ਦਲਜੀਤ ਕਲਿਆਣ ਪੁਰੀ, ਵੀ ਆਪਣੇ ਆਪਣੇ ਰੰਗ ਵਿੱਚ ਪੇਸ਼ ਹੋਏ।
ਸੁੱਚਾ ਸਿੰਘ ਕਲੇਰ ਨੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸ਼ੁਰੂ ਤੋ ਅੱਜ ਤੀਕ ਦੇ ਇਤਿਹਾਸ ਅਤੇ ਕਾਰਗੁਜਾਰੀ ਤੇ ਰੋਸ਼ਨੀ ਪਾਈ । ਗ਼ਜ਼ਲਗੋ ਕੁਵਿੰਦਰ ਚਾਂਦ (ਦੋ ਗ਼ਜ਼ਲਾਂ ਦੀ ਵੰਨਗੀ) ਹਰਿਦੰਰ ਕੌਰ ਸੋਹੀ (ਧੀਆਂ), ਜਤਿੰਦਰ ਕੌਰ ਬਾਸੀ (ਸਾਂਝ) ਰਚਨਾਵਾਂ ਸਰੋਤਿਆਂ ਨਾਲ ਰੂਬਰੂ ਹੋਏ । ਦਰਸ਼ਨ ਸੰਘਾ ਨੇ ਸਾਰੇ ਹਾਜ਼ਰ ਮੀਡੀਏ (ਗੁਰਵਿੰਦਰ ਸਿੰਘ ਧਾਲੀਵਾਲ, ਪਾਲ ਵੜੈਚ, ਡਾ. ਰਮਾਣਾ, ਡਾ. ਰਮਿੰਦਰ ਕੰਗ, ਵਿਜੈ ਵੈਭਵ ਸੈਣੀ, ਗੁਰਬਾਜ਼ ਬਰਾੜ, ਬੀ.ਕੇ ਰੱਖੜਾ, ਐਚ. ਸ ਕੁਲਾਰ, ਪੀ.ਟੀ.ਸੀ ਚੈਨਲ) ਦਾ ਲੇਖਕਾਂ, ਸਰੋਤਿਆਂ ਅਤੇ ਸਾਰੀਆਂ ਸਾਹਿਤ ਸਭਾਵਾਂ ਵਲੋਂ ਸ਼ਮੂਲੀਅਤ ਕਰਨ ਲਈ ਧੰਨਵਾਦ ਕੀਤਾ।ਸੁਰਜੀਤ ਸਿੰਘ ਮਾਧੋਪੁਰੀ ਆਪਣੀ ਇੱਕ ਨਿਵੇਕਲੀ ਰਚਨਾ ਅਤੇ ਹਰਚੰਦ ਸਿੰਘ ਗਿੱਲ ਧੀ ਵਲੋਂ ਬਾਬਲ ਨੂੰ ਇੱਕ ਭਾਵੁਕ ਰਚਨਾ ਨਾਲ ਸਾਂਝ ਪਾਈ ।
ਉਪਰੰਤ ਗੁਰਦਰਸ਼ਨ ਬਾਦਲ ਨੇ ਅੱਜ ਦੇ ਸਨਮਾਨਿਤ ਲੇਖਕ ਸ: ਹਰਭਜਨ ਸਿੰਘ ਮਾਂਗਟ ਦੀਆਂ ਸਾਹਿਤਕ ਪ੍ਰਾਪਤੀਆਂ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਮਾਂਗਟ ਸਾਹਿਬ ਨੂੰ ਸਮਰਪਿਤ ਇੱਕ ਰਚਨਾ ਵੀ ਉਹਨਾਂ ਦੇ ਮਾਣ ਵਿੱਚ ਪੜ੍ਹੀ। ਗਿੱਲ ਮੋਰਾਂ ਵਾਲੀ ਅਤੇ ਮੀਰਾਂ ਗਿੱਲ ਨੇ ਵੀ ਆਪਣੇ ਆਪਣੇ ਲਫ਼ਜ਼ਾ ਨਾਲ ਸਰੋਤਿਆਂ ਨਾਲ ਸਾਂਝ ਪਾਈ । ਗਿੱਲ ਮੋਰਾਂ ਵਾਲੀ ਅਤੇ ਪ੍ਰਿਤਪਾਲ ਗਿੱਲ ਨੇ ਸਭਾ ਦੇ ਪ੍ਰਧਾਨ ਚਰਨ ਸਿੰਘ ਅਤੇ ਸਾਬਕਾ ਪ੍ਰਧਾਨ ਰਵਿੰਦਰ ਰਵੀ ਦੀਆਂ ਪੰਜਾਬੀ ਸਾਹਿਤਕ ਪਿੜ ਅੰਦਰ ਵੱਡੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੰਦਿਆਂ ਸਭਾ ਦੀਆਂ ਸਾਹਿਤ ਪ੍ਰਤੀ ਵੱਡੀਆਂ ਸੇਵਾਵਾਂ ਦਾ ਸ਼ੀਸ਼ਾ ਸਰੋਤਿਆਂ ਸਾਹਮਣੇ ਰੱਖਿਆ । ਪ੍ਰਿਥੀਪਾਲ ਸਿੰਘ ਸੋਹੀ ਨੇ ਪੰਜਾਬੀ ਬੋਲੀ, ਪੰਜਾਬੀ ਸਾਹਿਤ ਬਾਰੇ ਗੱਲ ਕੀਤੀ ਅਤੇ ਨਾਲ ਨਾਲ ਸਾਰੇ ਪਰਿਵਾਰਾਂ ਨੂੰ ਪੰਜਾਬੀ ਬੋਲੀ ਨਾਲ ਜੁੜੇ ਰਹਿਣ ਦਾ ਹੋਕਾ ਦਿੱਤਾ ।
ਅੱਜ ਦੇ ਵਿਸ਼ੇਸ਼ ਸਨਮਾਨ ਲਈ ਚੁਣੇ ਗਏ ਪੰਜਾਬੀ ਦੇ ਸਥਾਪਿਤ ਲੇਖਕ ਅਤੇ ਕਵੀ ਹਰਭਜਨ ਸਿੰਘ ਮਾਂਗਟ ਦੇ ਸਨਮਾਨ ਦਾ ਵਕਤ ਆਇਆ- ਢੋਲ ਦੇ ਡਗੇ ਦੀ ਉੱਚੀ ਆਵਾਜ਼ ਵਿੱਚ ਜਦੋਂ ਮਗਟ ਸਾਹਿਬ ਵੱਲ ਤੁਰੇ ਤਾਂ ਉਹ ਪਲ ਵਧੇਰੇ ਹੀ ਦਿੱਲ ਲੁਭਾਵਣੇ ਸਨ। ਰਚਨਾਵਾਂ ਦੇ ਅਗਲੇ ਦੌਰ ਵਿੱਚ (ਖ਼ਜਾਨਚੀ) ਰੁਪਿੰਦਰ ਖੈਰਾ ਰੂਪੀ ਨੇ ਗ਼ਜ਼ਲ( ਬੜੇ ਬੇਬਸ…) ਤਰਨਮ ਵਿੱਚ ਪੜ੍ਹੀ, ਹਰਚੰਦ ਬਾਗੜੀ, ਸੁਰਿੰਦਰ ਸਹੋਤਾ, ਮੋਹਨ ਗਿੱਲ, ਹਰਚਰਨ ਸਿੰਘ ਸੰਧੂ, ਸੁੱਖ ਗੋਹਲਵੜ, (ਮੀਤ ਪ੍ਰਧਾਨ) ਮਨਜੀਤ ਮੀਤ, ਡਾਇਰੈਕਟਰ ਬਿਕੱਰ ਸਿੰਘ ਖੋਸਾ (ਗ਼ਜ਼ਲ), ਇੰਦਰਜੀਤ ਸਿੰਘ ਧਾਮੀ (ਭਗਤ ਸਿੰਘ) ਵਾਰੀ ਵਾਰੀ ਆਪਣੀਆਂ ਰਚਨਾਵਾਂ ਨਾਲ ਪੇਸ਼ ਹੋਏ। ਡਾਇਰੈਕਟਰ ਪਲਵਿੰਦਰ ਸਿੰਘ ਰੰਧਾਵਾ ਨੂੰ ਸਭਾ ਲਈ ਪਿਛਲੇ ਵਰ੍ਹੇ, ਵਿਸ਼ੇਸ਼ ਯੋਗਦਾਨ ਪਾਉਣ ਲਈ ਸਨਮਾਨ ਦਿੱਤਾ ਗਿਆ । ਜੋ ਉਹਨਾਂ ਦੀ ਗ਼ੈਰ ਹਾਜ਼ਰੀ ਵਿੱਚ ਉਹਨਾਂ ਦੇ ਬੇਟੇ ਰਾਜਦੀਪ ਸਿੰਘ ਰੰਧਾਵਾ ਅਤੇ ਸੁਪਤਨੀ ਨਰਿੰਦਰ ਕੌਰ ਰੰਧਾਵਾ ਨੇ ਹਾਸਿਲ ਕੀਤਾ । ਦਰਸ਼ਨ ਸੰਘਾ ਨੇ ਕੁੱਝ ਸੂਚਨਾਵਾਂ ਸਾਂਝੀਆਂ ਕੀਤੀਆਂ। ਜੇ. ਮਿਨਹਾਸ ਵਲੋਂ ਮਾਂਗਟ ਸਾਹਿਬ ਲਈ ਵਖੱਰਾ ਸਨਮਾਨ ਕੀਤੇ ਜਾਣ ਬਾਰੇ ਜਾਣਕਾਰੀ ਦਿੱਤੀ ਸੁੱਖੀ ਬਾਠ ਦੀਆਂ ਸਾਹਿਤ ਪ੍ਰਤੀ ਸੇਵਾਵਾਂ ਜ਼ਿਕਰ ਕਰਦਿਆਂ ਉਹਨਾਂ ਦੀ ਗ਼ੈਰ ਹਾਜ਼ਰੀ ਵਿੱਚ ਵੀ ਹਾਜ਼ਰੀ ਲਗਵਾਈ । ਸਹਿਯੋਗੀ ਸੱਜਣਾਂ ਦੇ ਨਾਂ ਬੋਲ ਕੇ ਅਤੇ ਉਹਨਾਂ ਨੂੰ ਖੜ੍ਹੇ ਕਰਕੇ ਸਾਰਿਆਂ ਨਾਲ ਵਾਕਫੀਅਤ ਕਰਵਾਈ । ਬੋਲੀਆਂ ਵੀ ਪਾਈਆਂ ।
ਗੁਰਮੀਤ ਸਿੱਧੂ ਕਵਿਤਾ, ਅਮਰੀਕ ਪਲਾਹੀ, (ਗ਼ਜ਼ਲ), ਨਰਿੰਦਰ ਬਾਹੀਆ (ਗ਼ਜ਼ਲ), ਹਰਦਮ ਮਾਨ (ਕੁੱਝ ਨਵੇਂ ਸ਼ੇਅਰ), ਦਵਿੰਦਰ ਕੌਰ ਜੌਹਲ (ਬੋਲੀਆਂ) ਬਰਜਿੰਦਰ ਕੌਰ ਢਿਲੋਂ, ਨਵੇਂ ਚੁਟਕਲੇ ਅਤੇ ਬਖਸ਼ਿੰਦਰ ਜੀ ਨੇ ਮਾਗਟ ਸਾਹਿਬ ਨੂੰ ਵਧਾਈ ਦਿੱਤੀ । ਸੁਰਜੀਤ ਕਲਸੀ ਨੇ ਆਪਣੀ ਕਵਿਤਾ ਅਤੇ ਇਸ ਸਬੰਧੀ ਚੋਣ ਕਮੇਟੀ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ । ਅਜੈਬ ਸਿੰਘ ਸਿੱਧੂ, ਮੋਹਨ ਗਿੱਲ, ਦਰਸ਼ਨ ਸੰਘਾ, ਰੁਪਿੰਦਰ ਰੂਪੀ ਅੱਜ ਦੇ ਇਸ ਸਮਾਗਮ ਲਈ ਸਾਰਾ ਸਮਾਂ ਵਧੇਰੇ ਹੀ ਸਰਗਰਮੀ ਨਾਲ ਵਿਚਰਦੇ ਰਹੇ। ਪ੍ਰਿਤਪਾਲ ਗਿੱਲ ਨੇ ਸਟੇਜ ਸੰਚਾਲਨ ਕਰਦਿਆਂ ਨਵੇਂ ਕਾਵਿ ਟੋਟਕਿਆਂ ਨਾਲ ਸਟੇਜ ਦਾ ਮਾਹੋਲ ਰਮਣੀਕ ਬਣਾਈ ਰੱਖਿਆ ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …