ਮੋਦੀ ਨਾਲ ਮਿਲ ਕੇ ਉਬਾਮਾ ਨੇ ਕੀਤਾ ਕਈ ਪ੍ਰਾਜੈਕਟਾਂ ‘ਤੇ ਕੰਮ
ਵਾਸ਼ਿੰਗਟਨ : ਵ੍ਹਾਈਟ ਹਾਊਸ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਦੌਰਾਨ ਭਾਰਤ-ਅਮਰੀਕਾ ਸਬੰਧ ਮਜ਼ਬੂਤ ਹੋਏ ਹਨ। ਰਾਸ਼ਟਰਪਤੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਿਲ ਕੇ ਕਈ ਪ੍ਰਾਜੈਕਟਾਂ ‘ਤੇ ਕੰਮ ਕੀਤਾ।
ਉਨ੍ਹਾਂ ਦੀ ਮਦਦ ਨਾਲ ਹੀ ਪੈਰਿਸ ਸਮਝੌਤਾ ਸਫਲ ਹੋ ਸਕਿਆ। ਵ੍ਹਾਈਟ ਹਾਊਸ ਨੇ ਉਮੀਦ ਪ੍ਰਗਟਾਈ ਕਿ ਡੋਨਾਲਡ ਟਰੰਪ ਪ੍ਰਸ਼ਾਸਨ ਦੇ ਸਮੇਂ ਵਿਚ ਵੀ ਇਹ ਮਜ਼ਬੂਤੀ ਕਾਇਮ ਰਹੇਗੀ। ਵ੍ਹਾਈਟ ਹਾਊਸ ਦੇ ਉਪ ਪ੍ਰੱੈਸ ਸਕੱਤਰ ਐਰਿਕ ਸਕੁਲਟਜ਼ ਨੇ ਇਕ ਦਿਨ ਪਹਿਲਾਂ ਕਿਹਾ, ‘ਮੈਂ ਜਾਣਦਾ ਹਾਂ ਕਿ ਰਾਸ਼ਟਰਪਤੀ ਓਬਾਮਾ ਰਾਸ਼ਟਰ ਮੁਖੀ ਦੇ ਰੂਪ ਵਿਚ ਦੂਜੇ ਦੇਸ਼ ਦੇ ਆਪਣੇ ਹਮਰੁਤਬਿਆਂ ਨਾਲ ਖੁੱਲ ਕੇ ਗੱਲਬਾਤ ਕਰਦੇ ਸਨ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕਰਨਾ ਉਨ੍ਹਾਂ ਨੂੰ ਚੰਗਾ ਲੱਗਦਾ ਸੀ। ਉਹ ਨਿਯਮਤ ਰੂਪ ਨਾਲ ਸੰਪਰਕ ਕਰਦੇ ਸਨ। ਜੇਕਰ ਰਿਸ਼ਤਾ ਇਸੇ ਮਜ਼ਬੂਤੀ ਨਾਲ ਕਾਇਮ ਰਿਹਾ ਤਾਂ ਇਹ ਅਮਰੀਕਾ ਲਈ ਚੰਗੀ ਗੱਲ ਹੋਵੇਗੀ।’ ਪ੍ਰੱੈਸ ਸਕੱਤਰ ਚੁਣੇ ਗਏ ਸਕੂਲਟਜ਼ ਰਾਸ਼ਟਰਪਤੀ ਚੁਣੇ ਗਏ ਡੋਨਾਲਡ ਟਰੰਪ ਵਲੋਂ ਚੋਣਾਂ ਤੋਂ ਪਹਿਲਾਂ ਦਿੱਤੇ ਗਏ ਬਿਆਨ ‘ਤੇ ਸਵਾਲ ਦਾ ਜਵਾਬ ਦੇ ਰਹੇ ਹਨ। ਟਰੰਪ ਨੇ ਭਾਰਤ-ਅਮਰੀਕਾ ਰਿਸ਼ਤੇ ਨੂੰ ਬੰਨ੍ਹਣ ਦਾ ਸੱਦਾ ਦਿੱਤਾ ਸੀ।
ਸਕੂਲਟਜ਼ ਨੇ ਕਿਹਾ, ‘ਮੈਂ ਨਹੀਂ ਜਾਣਦਾ ਕਿ ਕਿਸ ਨੇ ਤੁਹਾਡੇ ਭਵਿੱਖ ਦੇ ਬਾਰੇ ਕਿਹਾ ਹੈ ਪਰ ਮੈਂ ਸਮਝਦਾ ਹਾਂ ਕਿ ਭਾਰਤ ਅਤੇ ਅਮਰੀਕਾ ਦਰਮਿਆਨ ਰਿਸ਼ਤੇ ਦੀ ਸਮੀਖਿਆ ਸਾਨੂੰ ਇਤਿਹਾਸਕਾਰਾਂ ‘ਤੇ ਛੱਡ ਦੇਣੀ ਚਾਹੀਦੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਰਾਸ਼ਟਰਪਤੀ ਨੂੰ ਪ੍ਰਧਾਨ ਮੰਤਰੀ ਮੋਦੀ ਨਾਲ ਕੰਮ ਕਰਨ ਦੇ ਆਪਣੇ ਰਿਕਾਰਡ ‘ਤੇ ਫਖ਼ਰ ਹੈ। ਉਨ੍ਹਾਂ ਹਾਲੀਆ ਪੈਰਿਸ ਸਮਝੌਤੇ ‘ਚ ਕਈ ਪ੍ਰਾਜੈਕਟਾਂ ‘ਤੇ ਮਿਲ ਕੇ ਕੰਮ ਕੀਤਾ ਹੈ। ਪੈਰਿਸ ਸਮਝੌਤੇ ਵਿਚ ਕਈ ਵੱਡੇ ਕੰਮ ਹੋਏ ਜਿਸ ‘ਚ ਕਰੀਬ 200 ਦੇਸ਼ਾਂ ਨੂੰ ਸਮਝੌਤੇ ਲਈ ਤਿਆਰ ਕੀਤਾ ਗਿਆ। ਭਾਰਤ ਨੇ ਇਸ ‘ਚ ਵੱਡੀ ਭੂਮਿਕਾ ਨਿਭਾਈ ਹੈ। ਇਸ ਕੰਮ ਨੂੰ ਮੋਦੀ ਦੀ ਅਗਵਾਈ ਦੇ ਬਗੈਰ ਅੰਜਾਮ ਦੇਣਾ ਮੁਮਕਿਨ ਨਹੀਂ ਸੀ।’
Check Also
ਅਮਰੀਕਾ ਵਿਚ ਬਰਫਬਾਰੀ ਤੇ ਹੱਡ ਚੀਰਵੀਂ ਠੰਡ ਨੇ ਜਨ ਜੀਵਨ ਉਪਰ ਪਾਇਆ ਵਿਆਪਕ ਅਸਰ
ਮੌਸਮ ਵਿਭਾਗ ਵੱਲੋਂ ਤਾਪਮਾਨ ‘ਚ ਜਬਰਦਸਤ ਗਿਰਾਵਟ ਦੀ ਚਿਤਾਵਨੀ ਸੈਕਰਾਮੈਂਟੋ,ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਅੱਜਕੱਲ੍ਹ ਕੇਂਦਰੀ …