ਡਾ. ਸੁਖਦੇਵ ਸਿੰਘ ਝੰਡ
ਕਿਤਾਬਾਂ ਦੇ ਪੜ÷ ੇ ਜਾਣ ਬਾਰੇ ਅੰਗਰੇਜ਼ੀ ਦੇ ਉੱਘੇ-ਲੇਖਕ ਫ਼ਰਾਂਸਿਸ ਬੇਕਨ ਦਾ ਮਸ਼ਹੂਰ ਭਾਵਨਾਤਮਿਕ ‘ਕਥਨ’ (ਕੋਟੇਸ਼ਨ) ਹੈ, “Some books are to be tasted, others to be swallowed, and some few to be chewed and digested.”
ਪੰਜਾਬੀ ਵਿੱਚ ਇਸ ਨੂੰ ਇੰਜ ਕਿਹਾ ਜਾ ਸਕਦਾ ਹੈ ਕਿ ਕਈ ਕਿਤਾਬਾਂ ਕੇਵਲ ਸੁਆਦ ਚੱਖਣ ਵਾਂਗ ਹੁੰਦੀਆਂ ਹਨ, ਕਈ ਗਲ਼ੇ ਦੇ ਅੰਦਰ ਸੁੱਟਣ ਵਾਲੀਆਂ ਅਤੇ ਕੁਝ ਕੁ ਚਬਾਉਣ ਤੇ ਪਚਾਉਣ ਵਾਲੀਆਂ ਹੁੰਦੀਆਂ ਹਨ। ਇਸ ਦਾ ਭਾਵ ਹੈ ਕਿ ਕਈ ਕਿਤਾਬਾਂ ਕੇਵਲ ਓਪਰੀ ਨਜ਼ਰੇ ‘ਵੇਖਣ-ਚਾਖਣ’ ਵਾਲੀਆਂ ਹੁੰਦੀਆਂ ਹਨ, ਕਈ ਪੜ÷ ਨ ਵਾਲੀਆਂ ਹੁੰਦੀਆਂ ਹਨ ਪਰ ਓਨੀ ਦਿਲਚਸਪੀ ਨਾਲ਼ ਨਹੀਂ, ਅਤੇ ਕਈ ਕਿਤਾਬਾਂ ਅਜਿਹੀਆਂ ਹੁੰਦੀਆਂ ਹਨ ਜਿਨ÷ ਾਂ ਦਾ ਅੱਖਰ-ਅੱਖਰ ਬੜੇ ਧਿਆਨ ਨਾਲ ਪੜਿ÷ ਆ ਜਾਂਦਾ ਹੈ, ਜਿਸ ਨੂੰ ਅੰਗਰੇਜ਼ੀ ਵਾਲੇ ‘ਬੀਟਵੀਨ ਦ ਲਾਈਨਜ਼’ (Between the lines) ਕਹਿੰਦੇ ਹਨ।
ਗੁਰਦੇਵ ਚੌਹਾਨ ਦੀ ਇਹ ਵਾਰਤਕ ਪੁਸਤਕਾਂ ਦੀ ਅਖੀਰਲੀ ਕਿਸਮ ਦੀ ਸ਼੍ਰੇਣੀ ‘ਚ ਆਉਂਦੀ ਹੈ ਜਿਸਦੀ ਇੱਕ-ਇੱਕ ਸਤਰ ਧਿਆਨ ਨਾਲ ਪੜ÷ ਨ ਵਾਲੀ ਹੈ। ਗੁਰਦੇਵ ਚੌਹਾਨ ਵੱਲੋਂ ਇਹ ਪੁਸਤਕ ਮੈਨੂੰ 7-8 ਮਹੀਨੇ ਪਹਿਲਾਂ ਪ੍ਰਾਪਤ ਹੋਈ ਪਰ ਉਦੋਂ ਕੁਝ ਨਿੱਜੀ ਰੁਝੇਵਿਆਂ ਕਾਰਨ ਮੈਂ ਇਸ ਨੂੰ ਕੇਵਲ ਸਰਸਰੀ ਨਜ਼ਰ ਨਾਲ ਹੀ ਵੇਖ ਸਕਿਆ ਸੀ। ਮੈਨੂੰ ਇਹ ਲੱਗਿਆ ਸੀ ਕਿ ਇਹ ਪੁਸਤਕ ਆਮ ਪੁਸਤਕਾਂ ਵਰਗੀ ਨਹੀਂ ਹੈ ਅਤੇ ਇਸ ਨੂੰ ਨਿੱਠ ਕੇ ਪੜ÷ ਨ ਦੀ ਜ਼ਰੂਰਤ ਹੈ ਤੇ ਇਸਦੇ ਬਾਰੇ ਕੁਝ ਲਿਖਣ ਲਈ ਇਹ ਵਧੇਰੇ ਧਿਆਨ ਮੰਗਦੀ ਹੈ। ਇਸ ਦੌਰਾਨ ਚਾਰ-ਪੰਜ ਹੋਰ ਲੇਖਕਾਂ ਦੀਆਂ ਕਿਤਾਬਾਂ ਆ ਗਈਆਂ ਅਤੇ ਮੇਰੇ ਵੱਲੋਂ ਪੜ÷ ਨ ਲਈ ਪਹਿਲ ਉਨ÷ ਾਂ ਨੂੰ ਦੇ ਦਿੱਤੀ ਗਈ, ਕਿਉਂਕਿ ਉਹ ਪੜ÷ ਨੀਆਂ ਮੁਕਾਬਲਤਨ ਆਸਾਨ ਸਨ। ਵਾਰੀ-ਵਾਰੀ ਉਹ ਪੜ÷ ੀਆਂ ਤੇ ਉਨ÷ ਾਂ ਬਾਰੇ ਆਪਣੇ ਵਿਚਾਰ ‘ਪੁਸਤਕ-ਰੀਵਿਊ’ ਦੇ ਰੂਪ ਵਿਚ ਵੱਖ-ਵੱਖ ਅਖ਼ਬਾਰਾਂ ‘ਚ ਛਪਣ ਲਈ ਭੇਜੇ ਜੋ ਪਾਠਕਾਂ ਦੀ ਨਜ਼ਰੀਂ ਪਏ ਅਤੇ ਸਲਾਹੇ ਵੀ ਗਏ।
ਪੰਜਾਬੀ ਪੁਸਤਕਾਂ ਬਾਰੇ ਮੇਰਾ ਵਿਚਾਰ ਤੇ ਹੁਣ ਤੱਕ ਦਾ ਨਿੱਜੀ ਤਜਰਬਾ ਹੈ ਕਿ ਕਹਾਣੀ, ਨਾਵਲ, ਸਵੈਜੀਵਨੀ ਜਾਂ ਕਿਸੇ ਸਫਰਨਾਮੇ ਦੇ 60-70 ਪੰਨੇ ਇੱਕ ਦਿਨ ਵਿਚ ਬੜੇ ਆਰਾਮ ਨਾਲ ਪੜ÷ ੇ ਜਾ ਸਕਦੇ ਹਨ। ਕਵਿਤਾਵਾਂ ਦੀ 100 ਕੁ ਪੰਨਿਆਂ ਦੀ ਕਿਤਾਬ ਤਾਂ ਇੱਕ ਬੈਠਕ ਵਿੱਚ ਵੀ ਪੜ÷ ੀ ਜਾ ਸਕਦੀ ਹੈ, ਪਰ ਵਾਰਤਕ ਨੂੰ ਸਮਝ ਕੇ ਪੜ÷ ਨ ਲਈ ਵਧੇਰੇ ਸਮਾਂ ਚਾਹੀਦਾ ਹੈ। ਗੁਰਦੇਵ ਚੌਹਾਨ ਦੀ ਇਸ ਵਾਰਤਕ ਪੁਸਤਕ ਦੇ 8-10 ਪੰਨਿਆਂ ਦਾ ਆਰਟੀਕਲ ਮੈਂ ਇੱਕ ਦਿਨ ‘ਚ ਮਸਾਂ ਇੱਕ ਹੀ ਪੜ÷ ਸਕਿਆਂ ਹਾਂ। ਇਸ ਤਰ÷ ਾਂ 319 ਪੰਨਿਆਂ ਦੀ ਇਹ ਕਿਤਾਬ ਪੜ÷ ਨ ਵਿੱਚ ਮੈਨੂੰ ਡੇਢ ਮਹੀਨੇ ਤੋਂ ਵੀ ਵਧੇਰੇ ਸਮਾਂ ਲੱਗ ਗਿਆ, ਕਿਉਂਕਿ ਇਸ ਕਿਤਾਬ ਦੀਆਂ ਕਈ ਸਤਰਾਂ ਵਾਰ-ਵਾਰ ਪੜ÷ ਨ ਵਾਲੀਆਂ ਸਨ। ਇੱਥੋਂ ਇਸ ਪੁਸਤਕ ਅਤੇ ਇਸਦੇ ਲੇਖਕ ਦੀ ਗੰਭੀਰਤਾ ਬਾਰੇ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਇਸ ਕਿਤਾਬ ਦੀ ਸਮੱਗਰੀ ਵਿਚ ਵਿਭਿੰਨਤਾ ਤੇ ਵੰਨ-ਸਵੰਨਤਾ ਹੈ ਅਤੇ ਇਸ ਨੂੰ ਪਾਠਕਾਂ ਅੱਗੇ ਪ੍ਰੋਸਣ ਦਾ ਗੁਰਦੇਵ ਚੌਹਾਨ ਹੁਰਾਂ ਦਾ ਆਪਣਾ ਹੀ ਵਿਲੱਖਣ ਤਰੀਕਾ ਤੇ ਸਲੀਕਾ ਹੈ। ਪੰਜਾਬੀ ਲੇਖਕਾਂ ਦੀ ਸੂਚੀ ਵਿੱਚ ਗੁਰਦੇਵ ਚੌਹਾਨ ਅਹਿਮ ਹਸਤਾਖ਼ਰ ਹੈ। ਇਸ ਤੋਂ ਪਹਿਲਾਂ ਉਸ ਦੀਆਂ ਕਵਿਤਾਵਾਂ ਦੀਆਂ ਕਵਿਤਾਵਾਂ ਦੀਆਂ ਪੰਜ ਪੁਸਤਕਾਂ ‘ਨਿੱਕੀਆਂ ਬੇੜੀਆਂ ਨਿੱਕੇ ਚੱਪੂ’, ‘ਮੱਕੀ ਦਾ ਗੀਤ’, ‘ਦਿੱਭ ਦੇ ਸਿੱਟੇ’, ‘ਸਪਤਕ’, ਅਕਸਮਾਤ’, ਵਾਰਤਕ ਦੀਆਂ ਦੋ ‘ਆਸ ਪਾਸ’ ਤੇ ‘ਚਸ਼ਮਦੀਦ’ ਅਤੇ ਹਾਸ-ਵਿਅੰਗ ਦੀਆਂ ਦੋ ਪੁਸਤਕਾਂ ‘ਕੁੱਤਾ, ਕਿਤਾਬ ਤੇ ਗੁਲਾਬ’ ਤੇ ‘ਦੇਸੀ ਮੁਰਗ਼ ਵਲਾਇਤੀ ਬਾਂਗ’ ਪੰਜਾਬੀ ਪਾਠਕਾਂ ਦੀ ਨਜ਼ਰੀਂ ਚੜ÷ ਚੁੱਕੀਆਂ ਹਨ। ਇਨ÷ ਾਂ ਮੌਲਿਕ ਸਾਹਿਤਕ ਪੁਸਤਕਾਂ ਤੋਂ ਇਲਾਵਾ ਲੇਖਕ ਨੇ ਬੁੱਧ ਧਰਮ ਬਾਰੇ ਗੰਭੀਰ ਅਧਿਐਨ ਕਰਨ ਤੋਂ ਬਾਅਦ ਪੁਸਤਕ ‘ਬੁੱਧ ਦ੍ਰਿਸ਼ਟੀ’ ਵੀ ਛਪਵਾਈ ਹੈ ਅਤੇ ਕਈ ਅੰਗਰੇਜ਼ੀ ਤੇ ਹਿੰਦੀ ਪੁਸਤਕਾਂ ਦਾ ਅਨੁਵਾਦ ਪੰਜਾਬੀ ਵਿੱਚ ਕੀਤਾ ਹੈ, ਜਿਸ ਦੇ ਵਿਸਥਾਰ ਵਿਚ ਜਾਣ ਦੀ ਇੱਥੇ ਲੋੜ ਨਹੀਂ ਹੈ। ਇਸ ਦੇ ਨਾਲ ਹੀ ਇਹ ਬਹੁ-ਪੱਖੀ ਤੇ ਬਹੁ-ਭਾਸ਼ਾਈ ਲੇਖਕ ਅੰਗਰੇਜ਼ੀ ਦਾ ਮਿਆਰੀ ਤਿਮਾਹੀ ਮੈਗਜ਼ੀਨ ‘ਸਾਊਥ ਏਸ਼ੀਅਨ ਅਨਸਾਂਬਲ’ ਵੀ ਕਈ ਸਾਲ ਸੰਪਾਦਿਤ ਕਰਦਾ ਰਿਹਾ ਹੈ। ਹੱਥਲੀ ਪੁਸਤਕ ‘ਕਲਮੀ ਗੁਲਾਬ’ ਵਿੱਚ ਜਿੱਥੇ ਪੰਜਾਬੀ ਦੇ ਪ੍ਰਮੁੱਖ ਲੇਖਕਾਂ ਅੰਮ੍ਰਿਤਾ ਪ੍ਰੀਤਮ, ਡਾ. ਹਰਿਭਜਨ ਸਿੰਘ, ਸ਼ਿਵ ਕੁਮਾਰ ਬਟਾਲਵੀ, ਭੂਸ਼ਨ ਧਿਆਨਪੁਰੀ, ਨਵਤੇਜ ਭਾਰਤੀ, ਅਜਮੇਰ ਰੋਡੇ, ਅਮਰਜੀਤ ਚੰਦਨ, ਪਟਿਆਲੇ ਵਾਲੇ ‘ਲਾਲੀ ਬਾਬਾ’, ਸੁਰਜਨ ਜ਼ੀਰਵੀ, ਹਰਭਜਨ ਹਲਵਾਰਵੀ, ਗੁਰਬਚਨ, ਡਾ. ਸੁਖਪਾਲ, ਗੁਰਬਚਨ, ਜਸਪਾਲ ਸਿੰਘ, ਆਦਿ ਨਾਲ ਬਿਤਾਏ ਹੋਏ ਖ਼ੂਬਸੂਰਤ ਪਲਾਂ ਤੇ ਦਿਨਾਂ ਦੀਆਂ ਯਾਦਾਂ ਨੂੰ ਗੁਰਦੇਵ ਚੌਹਾਨ ਵੱਲੋਂ ਦਿਲਚਸਪ ਸ਼ਬਦ-ਚਿੱਤਰਾਂ ਦੇ ਰੂਪ ਵਿੱਚ ਬਾਖ਼ੂਬੀ ਪੇਸ਼ ਕੀਤਾ ਗਿਆ ਹੈ, ਉੱਥੇ ਬਰੈਂਪਟਨ ਵਿੱਚ ਰਹਿੰਦੇ ਬਲਰਾਜ ਚੀਮਾ ਦੀ ਸ਼ਖ਼ਸੀਅਤ ਨੂੰ ‘ਚਾਚੇ ਚੀਮੇ ਦਾ ਚੁਬਾਰਾ’ ਅਤੇ ਰਾਮ ਸਰੂਪ ਅਣਖੀ ਨੂੰ ਉਸ ਦੇ ਨਾਵਲ ‘ਚ ਵਸਾਏ ਗਏ ਪਿੰਡ ‘ਕੋਠੇ ਖੜਕ ਸਿੰਘ’ ਨਾਂ ਦੇ ਲੇਖਾਂ ਦੇ ਰੂਪ ਵਿੱਚ ਬਾਖ਼ੂਬੀ ਪੇਸ਼ ਕੀਤਾ ਗਿਆ ਹੈ। ਏਸੇ ਤਰ÷ ਾਂ ਲੇਖਕ ਵੱਲੋਂ ਆਪਣੇ ਬਾਪ, ਜਿਸ ਨੂੰ ਉਹ ‘ਚਾਚਾ’ ਕਹਿ ਕੇ ਸੰਬੋਧਨ ਕਰਦਾ ਹੈ ਅਤੇ ਆਪਣੀ ਮਾਂ (ਚਾਚੀ) ਬਾਰੇ ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਅੰਗਰੇਜ਼ੀ ਦੀ ਮਸ਼ਹੂਰ ਪੱਤਰਕਾਰ ਤੇ ਲੇਖਿਕਾ ਅਰੁਨਧੁਤੀ ਰੌਏ ਨੂੰ ਉਹ ਉਸ ਦੀਆਂ ਗਰਮ ਸਮਾਜਿਕ ਤੇ ਰਾਜਨੀਤਕ ਲਿਖ਼ਤਾਂ ਕਰਕੇ ‘ਅੱਗ ਦੀ ਪੁਤਲੀ’ ਕਹਿੰਦਾ ਹੈ। ਜਾਪਾਨ ਤੋਂ ਸ਼ੁਰੂ ਹੋਈ ਕਵਿਤਾ ਦੀ ਵੰਨਗੀ ‘ਹਾਈਕੂ’ ਬਾਰੇ ਗੱਲ ਕਰਦਿਆਂ ਆਪਣੀ ਹਾਈਕੂ-ਪੁਸਤਕ ‘ਨਿੱਕੀਆਂ ਬੇੜੀਆਂ ਨਿੱਕੇ ਚੱਪੂ’ ਬਾਰੇ ਉਹ ਦੱਸਦਾ ਹੈ ਕਿ ਹਾਈਕੂ ਦੇ ਨਿੱਕੇ ਆਕਾਰ ਤੋਂ ਪ੍ਰਭਾਵਿਤ ਹੋ ਕੇ ਉਸ ਨੇ ਹਾਈਕੂ ਲਿਖਣੇ ਸ਼ੁਰੂ ਕੀਤੇ, ਉੱਥੇ ਉਸ ਨੇ ਇਨ÷ ਾਂ ਦੇ ਰਚਣਹਾਰਿਆਂ ‘ਬਾਸ਼ੋ’, ‘ਸ਼ੀਕੀ’, ‘ਬੂਸਨ’, ‘ਈਸ਼ਾ’, ‘ਸ਼ੋਹਾ’, ‘ਕਿਓਰੀ’, ‘ਸੈਬੀ’ ਅਤੇ ਔਟਵਾ ਰਹਿੰਦੇ ‘ਪੰਜਾਬੀ ਹਾਈਕੂ ਸਪੈਸ਼ਲਿਸਟ’ ਅਮਰਜੀਤ ਸਾਥੀ, ਬਾਰੇ ਜਾਣਕਾਰੀ ਸਾਂਝੀ ਕਰਦਿਆਂ ਉਨ÷ ਾਂ ਵੱਲੋਂ ਲਿਖੇ ਗਏ ‘ਹਾਈਕੂਆਂ’ ਦੀਆਂ ਕੁਝ ਮਿਸਾਲਾਂ ਵੀ ਇਸ ਪੁਸਤਕ ਵਿੱਚ ਦਿੱਤੀਆਂ ਗਈਆਂ ਹਨ। ਗੁਰਦੇਵ ਚੌਹਾਨ ਦੀ ਕਵਿਤਾ ਬਾਰੇ ਉਸ ਦੇ ਨਾਲ ਪੰਜਾਬੀ ਕਵੀਆਂ/ਕਵਿੱਤਰੀਆਂ ਗੁਰਪ੍ਰੀਤ, ਸ਼ਾਇਰ ਮਲਵਿੰਦਰ ਅਤੇ ਸੁਰਜੀਤ ਕੌਰ ਟੋਰਾਂਟੋ ਵੱਲੋਂ ਕੀਤੀਆਂ ਗਈਆਂ ਲੰਮੀਆਂ-ਚੌੜੀਆਂ ਗੱਲਾਂ-ਬਾਤਾਂ ਇੰਟਰਵਿਊਆਂ ਦੇ ਰੂਪ ਵਿੱਚ ਪੁਸਤਕ ‘ਚ ਸ਼ਾਮਲ ਕੀਤੀਆਂ ਗਈਆਂ ਹਨ। ਇਸਦੇ ਨਾਲ ਹੀ ਪੁਸਤਕ ਵਿੱਚ ਹਾਸ-ਵਿਅੰਗ ਨਾਲ ਭਰਪੂਰ ਦੋ ਆਰਟੀਕਲ ‘ਚੋਣਾਂ: ਦੇਸੀ ਅਤੇ ਕੈਨੇਡੀਅਨ’ ਤੇ ‘ਚੋਣ-ਸਮੱਗਰੀ ਦੀ ਹੱਟੀ’ ਵੀ ਦਰਜ ਕੀਤੇ ਗਏ ਹਨ।
ਖ਼ੈਰ, ਇਹ ਤਾਂ ਹੋਈ ਪੁਸਤਕ ਦੀ ਵਿਭਿੰਨਤਾ ਤੇ ਵੰਨ-ਸਵੰਨਤਾ ਦੀ ਗੱਲ। ਹੁਣ ਜ਼ਰਾ ਇਸਦੀ ਵੰਨ-ਸਵੰਨੀ ਸਮੱਗਰੀ ਵੱਲ ਵੀ ਥੋੜ÷ ਾ ਜਿਹਾ ਧਿਆਨ ਮਾਰ ਲਈਏ, ਜਿਸਦੇ ਲਈ ਪੁਸਤਕ ਵਿਚਲੇ ਹਵਾਲਿਆਂ ਦਾ ਕੁਝ ਜ਼ਿਕਰ ਜ਼ਰੂਰੀ ਹੈ। ਪੁਸਤਕ ਦਾ ਪਹਿਲਾ ਆਰਟੀਕਲ ਅੰਮ੍ਰਿਤਾ ਪ੍ਰੀਤਮ ਬਾਰੇ ਹੈ ਜਿਸ ਨੂੰ ਉਸ ਦੇ ਘਰ ਮਿਲਣ ਦੀ ਤੀਬਰ ਇੱਛਾ ਉਦੋਂ ਹਰੇਕ ਪੰਜਾਬੀ ਲੇਖਕ ਦੀ ਹੁੰਦੀ ਸੀ। ਲੇਖਕ ਉਸ ਦੇ ਨਾਲ ਆਪਣੀਆਂ ਦਿਲਚਸਪ ਮੁਲਾਕਾਤਾਂ ਦਾ ਜ਼ਿਕਰ ਕਰਦਿਆਂ ਕਹਿੰਦਾ ਹੈ, ਉਸ ਨੂੰ ਮਿਲਣ ਲਈ ਕਦੇ ਮੈਂ ਇਕੱਲਾ ਚਲੇ ਜਾਂਦਾ, ਕਦੇ ਕੋਈ ਲੇਖਕ ਦੋਸਤ ਨਾਲ ਹੁੰਦਾ ਤੇ ਕਦੇ ਕਦੇ ਤਾਂ ਲੇਖਕਾਂ ਦਾ ਪੂਰਾ ਲਾਣਾ ਹੀ ਕਿਸੇ ਸਾਹਿਤਕ ਫੰਕਸ਼ਨ ਤੋਂ ਬਾਅਦ ਉੱਥੇ ਚਲਾ ਜਾਂਦਾ। ਬਹੁਤੀ ਵੇਰ ਲੇਖਕ ਆਪਣੀਆਂ ਪ੍ਰੇਮਕਾਵਾਂ ਨੂੰ ਵੀ ਅੰਮ੍ਰਿਤਾ ਨਾਲ ਆਪਣੀ ਨੇੜਤਾ ਦਾ ਰੋਅਬ ਪਾਉਣ ਲਈ ਲੈ ਜਾਂਦੇ। (ਪੰਨਾ-14)
ਗੁਰਦੇਵ ਚੌਹਾਨ ਕਈ ਵਾਰ ‘ਨਾਗਮਣੀ’ ਵਿਚ ਛਪਣ ਵਾਲੇ ਮੈਟਰ ਲਈ ‘ਸਹਿਯੋਗ’ ਦੇਣ ਲਈ ਜਾਂਦਾ ਸੀ ਅਤੇ ਉਸਨੇ ਇਸ ਦੇ ਕਈ ਸਪੈਸ਼ਲ ਅੰਕਾਂ ‘ਕਾਲੇ ਤਿਲੀਅਰ’, ‘ਦੇਖ ਕਬੀਰਾ’ ਆਦਿ ਵਿੱਚ ਆਪਣਾ ਯੋਗਦਾਨ ਪਾਇਆ, ਜਿਸ ਵਿੱਚ ਭੂਸ਼ਨ ਧਿਆਨਪੁਰੀ, ਰਾਮ ਸਰੂਪ ਅਣਖੀ, ਕਿਰਪਾਲ ਕਜ਼ਾਕ ਤੇ ਕਈ ਹੋਰ ਲੇਖਕਾਂ ਦੀਆਂ ਪਤਨੀਆਂ ਬਾਰੇ ਲਿਖੇ ਹੋਏ ਦਿਲਚਸਪ ਸ਼ਬਦ-ਚਿੱਤਰ ਸ਼ਾਮਲ ਸਨ। ਭੂਸ਼ਨ ਦੇ ਨਾਲ ਅੰਮ੍ਰਿਤਾ ਦੇ ਘਰ ਉਹ ਪਹਿਲੀ ਵਾਰ ਅਜੀਤ ਕੌਰ, ਦਲੀਪ ਕੌਰ ਟਿਵਾਣਾ ਅਤੇ ਕਈ ਹੋਰ ਲੇਖਕਾਂ ਨੂੰ ਮਿਲਿਆ। ਜੋਗਾ ਸਿੰਘ ਤੇ ਹਰਭਜਨ ਹਲਵਾਰਵੀ ਦੇ ਨਾਲ ਅੰਮ੍ਰਿਤਾ ਨੂੰ ਮਿਲਣ ਜਾਣ ਦੀ ਦਿਲਚਸਪ ਗਾਥਾ ਬਿਆਨ ਕਰਦਿਆਂ ਉਹ ਦੱਸਦਾ ਹੈ ਕਿ 1993 ਦੇ ਦਹਿਸ਼ਤ ਦੇ ਦਿਨਾਂ ਦੇ ਇੱਕ ਮਹੀਨੇ ਉਹ ਤਿੰਨੇ ਭਾਰਤੀ ਸਾਹਿਤ ਅਕਾਦਮੀ ਦੇ ਇੱਕ ਸੈਮੀਨਾਰ ਵਿੱਚ ਭਾਗ ਲੈਣ ਗਏ। ਉੱਥੇ ਉਸ ਨੇ ਤੇ ਜੋਗਾ ਸਿੰਘ ਨੇ ਆਪਣੇ ਪਰਚੇ ਪੜ÷ ਨੇ ਸਨ ਤੇ ਹਰਭਜਨ ਹਲਵਾਰਵੀ ਉੱਪਰ ਕਿਸੇ ਹੋਰ ਨੇ ਪਰਚਾ ਪੜ÷ ਨਾ ਸੀ। ਰਾਤ ਉਨ÷ ਾਂ ਦਾ ਜੋਗਾ ਸਿੰਘ ਦੇ ਮਾਮੇ ਦੇ ਘਰ ਠਹਿਰਨ ਦਾ ਪ੍ਰੋਗਰਾਮ ਸੀ ਜਿਸ ਨੂੰ ਲੱਭਦਿਆਂ ਬੱਸੋਂ ਉੱਤਰ ਕੇ ਉਹ 10 ਕਿਲੋਮੀਟਰ ਤੋਂ ਵੀ ਵਧੇਰੇ ਪੈਂਡਾ ਪੈਦਲ ਤੁਰੇ। ਜੋਗਾ ਸਿੰਘ ਸੈਮੀਨਾਰ ਲਈ ਆਪਣਾ ਪੇਪਰ ਤਿਆਰ ਨਹੀਂ ਸੀ ਕਰ ਸਕਿਆ ਅਤੇ ਉਸ ਨੇ ਅਗਲੇ ਦਿਨ ਇਸਦੇ ਸ਼ੁਰੂ ਹੋਣ ਤੋਂ ਪਹਿਲਾਂ ਬੁਲਾਰਿਆਂ ਕੋਲੋਂ ਉਨ÷ ਾਂ ਦੇ ਲਿਖਤੀ ਪੇਪਰ ਲੈਣ ਆਈ ਲੜਕੀ ਨੂੰ ਬੜੀ ਖ਼ੂਬਸੂਰਤੀ ਨਾਲ ਟਾਲ਼ਿਆ ਤੇ ਲਿਖਤੀ ਪੇਪਰ ਦੀ ਬਜਾਏ ਜ਼ਬਾਨੀ ਬੋਲ ਕੇ ਡੰਗ ਟਪਾਇਆ। ਸੈਮੀਨਾਰ ਤੋਂ ਬਾਅਦ ਅੰਮ੍ਰਿਤਾ ਦੇ ਘਰ ਜਾਣ ਤੋਂ ਜੋਗਾ ਸਿੰਘ ਡਰ ਰਿਹਾ ਸੀ, ਕਿਉਂਕਿ ਅੰਮ੍ਰਿਤਾ ਨੇ ਉਸਦੀ ਜ਼ਾਮਨੀ ‘ਤੇ ਪ੍ਰਤਾਪ ਮਹਿਤਾ ਦੀ ਦੁਕਾਨ ‘ਤੇ ਆਪਣੀਆਂ ਕਾਫ਼ੀ ਕਿਤਾਬਾਂ ਭੇਜੀਆਂ ਸਨ ਜੋ ਵਿਕ ਚੁੱਕੀਆਂ ਸਨ ਪਰ ਉਨ÷ ਾਂ ਦੇ ਪੈਸੇ ਅੰਮ੍ਰਿਤਾ ਨੂੰ ਨਹੀਂ ਮਿਲੇ ਸਨ। ਦਰਅਸਲ, ਪ੍ਰਤਾਪ ਮਹਿਤਾ ਉਹ ਪੈਸੇ ਕਿਧਰੇ ਹੋਰ ਵਰਤ ਚੁੱਕਾ ਸੀ ਅਤੇ ਉਹ ਹੋਰ ਦੇਣ ਤੋਂ ਉਸ ਸਮੇਂ ਅਸਮਰੱਥ ਸੀ। ਖ਼ੈਰ, ਜੋਗਾ ਸਿੰਘ ਵੱਲੋਂ ਬਾਰ-ਬਾਰ ਮੁਆਫੀ ਮੰਗਣ ‘ਤੇ ਅਖ਼ੀਰ ਉਹ ਮਸਾਂ ਹੀ ਇਹ ਪੈਸੇ ਉਸਦੇ ਕੋਲੋਂ ਕਿਸ਼ਤਾਂ ਵਿਚ ਹਰ ਮਹੀਨੇ ਵਾਪਸ ਕਰਨ ‘ਤੇ ਸਹਿਮਤ ਹੋਈ ਅਤੇ ਤਾਂ ਜਾ ਕੇ ਹਾਲਾਤ ਸਾਂਵੇਂ-ਪੱਧਰੇ ਹੋ ਸਕੇ। (ਪੰਨਾ-20)
ਡਾ. ਹਰਿਭਜਨ ਸਿੰਘ ਨਾਲ ਗੁਰਦੇਵ ਚੌਹਾਨ ਦੀ ਸਾਂਝ ਅਤੇ ਵਾਕਫ਼ੀਅਤ ਬਾਹਰੀ ਨਾਲੋਂ ਅੰਦਰੂਨੀ ਲਹਿਜਾ ਵੱਧ ਰੱਖਦੀ ਹੈ। ਉਹ ਉਸ ਦੀਆਂ ਕਵਿਤਾਵਾਂ ਤੋਂ ਬੜਾ ਪ੍ਰਭਾਵਿਤ ਹੋਇਆ ਸੀ ਅਤੇ ਉਸਦਾ ਬਹੁਤ ਸਤਿਕਾਰ ਕਰਦਾ ਸੀ। ਉਸਦੇ ਕਹਿਣ ਅਨੁਸਾਰ, ”ਹਰਿਭਜਨ ਸਿੰਘ ਸਪਾਟ ਦਾ ਕਵੀ ਨਹੀਂ; ਉਹ ਵਿਸਤਾਰ ਦਾ ਕਵੀ ਹੈ, ਡੂੰਘ ਦਾ ਕਵੀ ਹੈ, ਪਸਰੀ ਹੋਈ ਜਟਿਲਤਾ ਦਾ ਕਵੀ ਹੈ। ਆਪਣੀਆਂ ਬਹੁਤੀਆਂ ਕਵਿਤਾਵਾਂ ਵਿੱਚ ਉਹ ਰਹੱਸਵਾਦੀ ਲਹਿਜੇ ਵਿੱਚ ਤੁਰਦਾ ਹੈ।” (ਪੰਨਾ-29)
ਸ਼ਿਵ ਕੁਮਾਰ ਬਟਾਲਵੀ ਨਾਲ ਲੇਖਕ ਦੀ ਪਹਿਲੀ ਮੁਲਾਕਾਤ ਚੰਡੀਗੜ÷ ਵਿਚ ਹੋਈ ਜਦੋਂ ਉਹ ਉੱਥੇ ਬੈਂਕ ਵਿੱਚ ਨੌਕਰੀ ਕਰਦਾ ਸੀ। ਉਹ ਤੇ ਭੂਸ਼ਨ ਸ਼ਿਵ ਦੇ 21 ਸੈਕਟਰ ਵਾਲੇ ਘਰ ਉਸਦੀ ਨਵੀਂ ਛਪੀ ਕਿਤਾਬ ‘ਮੈਂ ਤੇ ਮੈਂ’ ਦੇਣ ਗਏ ਸਨ ਤੇ ਫਿਰ ਉਨ÷ ਾਂ ਦੀ ਬਾਅਦ ਵਿਚ ‘ਪਿਆਲੇ ਦੀ ਸਾਂਝ’ ਕਰਕੇ ਕਾਫ਼ੀ ਨੇੜਤਾ ਹੋ ਗਈ। ਉਹ ਸ਼ਿਵ ਦੇ ਅਖ਼ੀਰਲੇ ਦਿਨਾਂ ਦਾ ਜ਼ਿਕਰ ਬੜੇ ਭਾਵਨਾਤਮਿਕ ਸ਼ਬਦਾਂ ਵਿੱਚ ਕਰਦਾ ਹੈ, ”ਉਸਨੂੰ ਜਿੰਨਾ ਕੁਝ ਤੇਜ਼ੀ ਨਾਲ ਯਾਦ ਆ ਰਿਹਾ ਸੀ, ਉਤਨੀ ਤੇਜ਼ੀ ਨਾਲ ਇਹ ਭੁੱਲ ਵੀ ਰਿਹਾ ਸੀ। ਹੁਣ ਕੋਈ ਉਸ ਨੂੰ ਇੰਗਲੈਂਡ ਬਾਰੇ ਕੁਝ ਦੱਸਣ ਲਈ ਕਹਿ ਰਿਹਾ ਸੀ ਤਾਂ ਕੋਈ ਉਸ ਨੂੰ ਤਾਜ਼ਾ ਨਜ਼ਮ ਸੁਨਾਉਣ ਲਈ ਆਖ ਰਿਹਾ ਸੀ ਪਰ ਲਸਿਵ ਕੁਝ ਵੀ ਜਵਾਬ ਨਹੀਂ ਦੇ ਰਿਹਾ ਸੀ। ਉਹ ਬਸ ਬਿੱਟ-ਬਿੱਟ ਵੇਖ ਹੀ ਰਿਹਾ ਸੀ, ਕਦੇ ਸਾਡੇ ਵੱਲ ਅਤੇ ਕਦੇ ਕਿਸੇ ਦੇ ਵੱਲ ਵੀ ਨਹੀਂ। ਫਿਰ ਅਚਾਨਕ ਇੱਕ ਮੋਟਾ ਹੰਝੂ ਨਿਕਲ ਕੇ ਉਸ ਦੀ ਗੱਲ÷ ਦੀ ਇੱਕ ਤ੍ਰੇੜ ਵਿੱਚ ਅਟਕ ਗਿਆ।” (ਪੰਨਾ- 38)
ਭੂਸ਼ਨ ਧਿਆਨਪੁਰੀ (ਅਸਲ ਨਾਂ ਬੇਨਤੀ ਸਰੂਪ ਸ਼ਰਮਾ) ਬਾਰੇ ਲੇਖਕ ਦਾ ਕਹਿਣਾ ਹੈ, ”ਭੂਸ਼ਨ ਪੀਂਦਾ ਜੱਟਾਂ ਵਾਂਗ ਹੈ ਪਰ ਪਿਲਾਉਣ ਤੋਂ ਠੇਠ ਬਾਣੀਏ ਵਾਂਗ ਭੱਜਦਾ ਹੈ। ਲਤੀਫ਼ੇ ਘੜਦਾ ਹੈ, ਸਮਾਂ ਕੋਈ ਵੀ ਹੋਵੇ। ਉਸ ਦੇ ਲਤੀਫ਼ਆਂ ਵਿੱਚ ਮੱਕੀ ਦੇ ਮੁਰਮੁਰਿਆਂ ਦੀ ਕੜਾਕੇਦਾਰ ਤਾਜ਼ਗੀ ਤੇ ਸਵਾਦ ਹੁੰਦਾ ਹੈ।” (ਪੰਨਾ-39)
ਉਸ ਦੀ ਪੈਰੋਡੀ ਦੀ ਗੱਲ ਕਰਦਿਆਂ ਉਹ ਕਹਿੰਦਾ ਹੈ, ਅਸਲ ਵਿੱਚ ਭੂਸ਼ਨ ਵੇਖਣ ਨੂੰ, ਬੰਦਾ ਘੱਟ ਅਤੇ ‘ਪੈਰੋਡੀ’ ਵੱਧ ਲੱਗਦਾ ਹੈ। ਉਸ ਨੇ ਪੈਰੋਡੀਆਂ ਕੇਵਲ ਉਨ÷ ਾਂ ਸਾਹਿਤਕਾਰਾਂ ਜਾਂ ਉਨ÷ ਾਂ ਦੀਆਂ ਕਵਿਤਾਵਾਂ ਬਾਰੇ ਹੀ ਲਿਖੀਆਂ ਹਨ ਜਿਨ÷ ਾਂ ਨੂੰ ਬੇਹੱਦ ਪਿਆਰ ਕਰਦਾ ਹੈ।
ਉਦਾਹਰਣ ਵਜੋਂ :
ਸੰਤ ਸਿੰਘ ਸੇਖੋਂ ਆਖੇ ਤੇਜਵੰਤ ਨੂੰ,
ਮੇਰੇ ਵਾਲਾ ਹਾਲ ਹੋਣਾ ਤੇਰਾ ਅੰਤ ਨੂੰ।
ਆਖ ਭੱਠੀ ਵਾਲੀ ਨੂੰ,
ਨੀ ਪੀੜਾਂ ਦਾ ਪਰਾਗਾ ਮੇਰਾ,
ਸਾੜ ਕੇ ਸਵਾਹ ਕਰ ਦੇ। (ਪੰਨਾ-44)
ਨਵਤੇਜ ਭਾਰਤੀ ਤੇ ਅਜਮੇਰ ਰੋਡੇ ਬਾਰੇ ਗੁਰਦੇਵ ਚੌਹਾਨ ਦਾ ਕਹਿਣਾ ਹੈ ਕਿ ਪਿਛਲੇ ਦਸ ਸਾਲ ਤੋਂ ਜਦ ਤੋਂ ਦੋਹਾਂ ਭਰਾਵਾਂ ਸਾਂਝੀ ਕਾਵ-ਪੁਸਤਕ ‘ਲੀਲ÷ ਾ’ ਪ੍ਰਕਾਸ਼ਿਤ ਹੋਈ ਹੈ, ਇਸਨੇ ਪੰਜਾਬੀ ਦੀ ਬਹੁਤ ਸਾਰੀ ਕਵਿਤਾ ਨੂੰ ਬੇਲੋੜੀ ਤੇ ਗ਼ੈਰ-ਪ੍ਰਸੰਗਿਕ ਬਣਾ ਦਿੱਤਾ ਹੈ। ਇਸ ਨੂੰ ਪੜ÷ ਕੇ ਜਾਪਦਾ ਹੈ ਕਿ ਜ਼ਿੰਦਗੀ ਦਾ ਅਸਲ ਮਜ਼ਬੂਨ ਤਾਂ ਛੋਟੇ ਅਹਿਸਾਸਾਂ ਅਤੇ ਭਾਵ-ਚਿਤਰਾਂ ਵਿੱਚ ਪਿਆ ਹੈ, ਕੁਦਰਤ ਦੀ ਅਮੁੱਕ ਅਤੇ ਅਤੁੱਟ ਵਿਰਾਟਤਾ ਅਤੇ ਨੇੜਤਾ ਵਿੱਚ, ਝੁਣਝੁਣੀ ਦੀ ਸਰੀਰਕਤਾ ਵਿੱਚ ਅਤੇ ਪਿਆਰ ਦੀ ਅਛੋਹ ਅਤੇ ਅਮੂਕ ਛਹਿਬਰ ਵਿੱਚ। ‘ਲੀਲ÷ ਾ’ ਦੀ ਬਹੁਤੀ ਕਵਿਤਾ ਕੁਝ ਕਹਿਣ ਤੇ ਮਨਾਉਣ ਵੱਲ ਨਹੀਂ, ਕੁਝ ਮਹਿਸੂਸ ਕਰਾਉਣ ਵੱਲ ਰੁਚਿਤ ਹੈ। (ਪੰਨਾ-51)
ਅਮਰਜੀਤ ਚੰਦਨ ਬਾਰੇ ਲੇਖਕ ਦਾ ਕਹਿਣਾ ਹੈ, ”ਇਸ ਵਿੱਚ ਕੋਈ ਸ਼ੱਕ ਨਹੀਂ ਕਿ ਚੰਦਨ ਵਿੱਚ ਨਵਾਂ ਰਚਣ ਅਤੇ ਨਵੀਂ ਤਰ÷ ਾਂ ਰਚਣ ਦੀ ਸਮਰੱਥਾ ਹੈ। ਪੰਜਾਬੀ ਵਿੱਚ ਅਜਹੀ ਮਿਸਾਲ ਮਿਲਣੀ ਔਖੀ ਹੈ ਪਰ ਕਈ ਵੇਰ ਇਸ ਪ੍ਰਵਿਰਤੀ ਹੇਠ ਉਹ ਅਜਿਹਾ ਵੀ ਲਿਖ ਜਾਂਦਾ ਹੈ ਜਿਹੜਾ ਉਠਾਲਣਯੋਗ ਨਹੀਂ ਹੁੰਦਾ ਜਾਂ ਨਹੀਂ ਰਹਿੰਦਾ।” (ਪੰਨਾ-59)
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐਂਥਰੋਪੌਲੋਜੀਕਲ ਲਿੰਗੂਇਸਟਿਕਸ ਵਿਭਾਗ ਦੇ ਪ੍ਰੋਫ਼ੈਸਰ ਤੇ ਮੁਖੀ ‘ਲਾਲੀ ਬਾਬੇ’ ਨੂੰ ਗੁਰਦੇਵ ਚੌਹਾਨ ਪਟਿਆਲਾ ਦੇ ‘ਭੂਤਵਾੜੇ’ ਦੇ ਅਹਿਮ ਮੈਂਬਰ ਵਜੋਂ ਯਾਦ ਕਰਦਾ ਹੈ। ਉਹ ਕਹਿੰਦਾ ਹੈ, ”ਭੂਤਵਾੜੇ ਨੂੰ ਲਾਲੀ ਤੋਂ ਵੱਖ ਕਰਕੇ ਨਹੀਂ ਵੇਖਿਆ ਜਾ ਸਕਦਾ। ਇਸ ਦੀਆਂ ਸਾਰੀਆਂ ਹਸਤੀਆਂ ਆਪੋ ਆਪਣੀਆਂ ਰਚਨਾਤਮਿਕ ਭਟਕਣਾਂ ਕਾਰਨ ਇੱਕ ਦੂਜੇ ਦੀਆਂ ਪੂਰਕ ਸਨ।
ਗੁਰਭਗਤ, ਨਵਤੇਜ ਭਾਰਤੀ, ਹਰਿੰਦਰ ਮਹਿਬੂਬ, ਲਾਲੀ ਬਾਬਾ, ਪ੍ਰੇਮ ਪਾਲੀ, ਅਮਰਜੀਤ ਸਾਥੀ, ਨੂਰ, ਸੁਰਜੀਤ ਲੀਅ, ਕੁਲਵੰਤ ਗਰੇਵਾਲ, ਨਕਸਲੀਆ ਹਰਭਜਨ ਸੋਹੀ, ਜੋਗਿੰਦਰ ਹੀਰ ਇਸ ਦੇ ਮੁੱਖ ਮੈਂਬਰ ਸਨ। ਕਦੇ ਕਦੇ ਜੋਗਾ ਸਿੰਘ, ਅਮਰਜੀਤ ਪਰਾਗ, ਗੁਰਬਖ਼ਸ਼ ਸਿੰਘ ਸੋਚ ਵੀ ਉੱਥੇ ਜਾ ਡੇਰਾ ਲਾਉਂਦੇ। ਇਨ÷ ਾਂ ‘ਭੂਤਾਂ’ ਦਾ ਅਜੇ ਆਪਣਾ ਕੋਈ ‘ਪ੍ਰਛਾਵਾਂ’ ਨਹੀਂ ਸੀ ਉੱਭਰਿਆ। ਸਾਰਿਆਂ ਭੂਤਾਂ ਦੇ ਪੈਰ ਪੁੱਠੇ ਸਨ।” (ਪੰਨਾ-80)
ਸੁਰਜਨ ਸਿੰਘ ਜ਼ੀਰਵੀ ਜੋ ‘ਨਵਾਂ ਜ਼ਮਾਨਾ’ ਅਖ਼ਬਾਰ ਦੇ ਲੰਮਾਂ ਸਮਾਂ ਸੰਪਾਦਕ ਰਹੇ, ਨੂੰ ਲੇਖਕ ‘ਇੱਕੀਵੀ ਸਦੀ ਦਾ ਸ਼ਾਹਸਵਾਰ’ ਮੰਨਦਾ ਹੈ। ਉਹ ਕਹਿੰਦਾ ਹੈ, ”ਜ਼ੀਰਵੀ ਦੇ ਨਜ਼ਰ ਵਾਲੇ ਚਸ਼ਮੇਂ ਦੇ ਸ਼ੀਸ਼ਿਆਂ ਵਿੱਚੋਂ ਉਸਦੀ ਪੈਨੀ ਦ੍ਰਿਸ਼ਟੀ ਸੱਭ ਉਨ÷ ਾਂ ਚੀਜ਼ਾਂ ‘ਤੇ ਪੈਂਦੀ ਸੀ ਜਿਹੜੀਆਂ ਮੀਡੀਆ ਦੇ ਰਹਿਮੋ-ਕਰਮ ‘ਤੇ ਸਨ। … ਉਸਦੀ ‘ਇਹ ਹੈ ਬਾਰਬੀ ਸੰਸਾਰ’ ਵਿੱਚ ਕੁਝ ਅਜਿਹੇ ਮਸਲੇ ਹਨ ਜਿਹੜੇ ਕੈਨੇਡਾ ਤੇ ਅਮਰੀਕੀ ਰਾਜਨੀਤੀ ਅਤੇ ਅਰਥਚਾਰੇ ਨਾਲ ਸਬੰਧਿਤ ਹੀ ਨਹੀਂ, ਸਗੋਂ ਇਨ÷ ਾਂ ਉੱਤੇ ਕਰਾਰੀ ਚੋਟ ਵੀ ਕਰਦੇ ਹਨ।” (ਪੰਨਾ-83,84)
ਇਸ ਤਰ÷ ਾਂ ਇਸ ਆਰਟੀਕਲ ਵਿੱਚ ਇਸ ਕਿਤਾਬ ਵਿੱਚੋਂ ਗੁਰਦੇਵ ਚੌਹਾਨ ਦੇ ਸਮਕਾਲੀ ਲੇਖਕਾਂ, ਜਿਨ÷ ਾਂ ਦੀ ਤੁਲਣਾ ਉਸ ਨੇ ਖ਼ੂਬਸੂਰਤ ‘ਕਲਮੀ ਗੁਲਾਬਾਂ’ ਨਾਲ ਕੀਤੀ ਹੈ ਅਤੇ ਜਿਨ÷ ਾਂ ਦੇ ਨਾਲ ਉਸਦੀ ਬੜੀ ਨੇੜਤਾ ਰਹੀ ਹੈ, ਬਾਰੇ ਬਹੁਤ ਦਿਲਚਸਪ ਟੂਕਾਂ ਤੇ ਟਿੱਪਣੀਆਂ ਦਿੱਤੀਆਂ ਸਕਦੀਆਂ ਹਨ। ਪਰ ਇੱਥੇ ਇਹ ਏਨੀਆਂ ਹੀ ਕਾਫ਼ੀ ਹਨ, ਬਾਕੀ ਪਾਠਕ ਆਪ ਇਹ ਪੁਸਤਕ ਪੜ÷ ਕੇ ਵੇਖ ਸਕਦੇ ਹਨ। ਕਿਤਾਬ ਸਾਰੀ ਦੀ ਸਾਰੀ ਨਿੱਠ ਕੇ ਪੜ÷ ਨ ਵਾਲੀ ਹੈ। ਪਾਠਕ ਨੂੰ ਇਸ ਵਿੱਚੋਂ ‘ਬਹੁ-ਮੁੱਲੇ ਪ੍ਰਵਚਨ’ ਪ੍ਰਾਪਤ ਹੋ ਸਕਦੇ ਹਨ। ਮਸਲਿਨ, ਸਫ਼ਰਨਾਮੇ ਬਾਰੇ ਗੁਰਦੇਵ ਚੌਹਾਨ ਦਾ ਕਹਿਣਾ ਹੈ, ”ਸਫ਼ਰਨਾਮਾ ਉਹ ਹੁੰਦਾ ਹੈ ਜਦ ਕੋਈ ਕਿਧਰੇ ਇਸ ਆਸ ਨਾਲ ਜਾਵੇ ਕਿ ਉਸ ਨੇ ਮੁੜ ਆਣਾ ਹੈ। ਸਫ਼ਰਨਾਮਾ ਮੁੜ ਆਣ ਦੀ ਆਸ ਵਿੱਚੋਂ ਸ਼ੁਰੂ ਹੁੰਦਾ ਹੈ। ਇਸ ਵਿੱਚ ਉਹ ਖ਼ੁਸ਼ੀ ਸ਼ਾਮਲ ਹੁੰਦੀ ਹੈ, ਜਿਹੜੀ ਕੋਈ ਹੋਰਨਾਂ ਨੂੰ ਦੱਸਦਾ ਹੋਇਆ ਮਹਿਸੂਸ ਕਰਦਾ ਹੈ ਕਿ ਉਸ ਕਿਵੇਂ ਤੇ ਕਿਹੜੀਆਂ ਦੂਰ-ਦੁਰਾਡੀਆਂ ਥਾਵਾਂ ਗਾਹ ਮਾਰੀਆਂ ਹਨ।” (ਪੰਨਾ-186)
ਏਸੇ ਤਰ÷ ਾਂ ਕਾਵਿ-ਸਿਰਜਣਾ ਬਾਰੇ ਉਸ ਦਾ ਵਿਚਾਰ ਹੈ ਕਿ ਇਹ ਦਰਖ਼ਤਾਂ ਦੇ ਸੱਕ ਲਾਹੁਣ ਵਾਂਗ ਹੈ। ਬਾਗ਼ ਵਿੱਚ ਦੇਰ ਸਵੇਰ ਅਕਾਰਣ ਸੈਰ ਕਰਨ ਵਾਂਗ। ਬਾਗ਼ ਦੀ ਥਾਂ ਥੇਹ ਵੀ ਲੈ ਸਕਦੀ ਹੈ ਅਤੇ ਦਰਖ਼ਤਾਂ ਦੀ ਥਾਂ ਦਰਦ ਵੀ। ਕਵਿਤਾ ਦੀ ਸਾਰਥਕਤਾ ਵਿੱਚ ਫ਼ਰਕ ਕੇਵਲ ਉਦੋਂ ਪੈਂਦਾ ਹੈ ਜਦ ਗੱਲ ਨਿਰੀ ਦਿਮਾਗ਼ੀ ਬਣ ਕੇ ਰਹਿ ਜਾਵੇ। ਬਾਗ਼, ਥੇਹ ਜਾਂ ਦਰਖ਼ਤ ਇਸ ਵਿੱਚ ਹੋਣ ਜਾਂ ਨਾ, ਪਰ ਕਵਿਤਾ ਵਿੱਚ ਦਿਲ ਦੇ ਟੋਟੇ ਦਾ ਹੋਣਾ ਅਤਿਅੰਤ ਜ਼ਰੂਰੀ ਹੈ। (ਪੰਨਾ-199)
ਨੌਕਰੀ ਤੋਂ ਸੇਵਾ-ਮੁਕਤ ਹੋਣ ਤੋਂ ਬਾਅਦ ਗੁਰਦੇਵ ਚੌਹਾਨ ਨੇ ਕੈਨੇਡਾ ਦੀ ਮੋਟਲ ਇੰਡਸਟਰੀ ਨੂੰ ਨੇੜਿਉਂ ਵੇਖਿਆ ਤੇ ਹੱਡੀਂ ਹੰਢਾਇਆ ਹੈ। ਅੱਠ ਸਾਲ ਦੇ ਇਸ ਲੰਮੇਂ ਸਮੇਂ ਦੌਰਾਨ ਉਸ ਨੇ ਇੱਥੋਂ ਦੇ ਛੋਟੇ ਜਿਹੇ ਸ਼ਹਿਰ ‘ਟਰਿੰਟਨ’ ਵਿਖੇ ਸਥਿਤ ਆਪਣੇ ਧੀ-ਜੁਆਈ ਦੇ ‘ਡੋਰਵਾਲ ਪਾਰਕ ਮੋਟਲ’ ਦਾ ਦੋ-ਤਿੰਨ ਵਾਰ ਚਾਰਜ ਸੰਭਾਲਿਆ। ਇਸ ਦੌਰਾਨ ਉਸਦਾ ਕਈ ਤਰ÷ ਾਂ ਦੇ ‘ਗਾਹਕਾਂ’ (ਗੈੱਸਟਾਂ) ਨਾਲ ਵਾਹ ਪਿਆ ਜਿਨ÷ ਾਂ ਵਿੱਚ ਕਈ ਚਲਾਕ ਕਿਸਮ ਦੇ ਕਿਰਾਇਆ ਮਾਰਨ ਵਾਲੇ ਅਤੇ ਗ਼ਲਤ ਕੰਮ ਕਰਨ ਵਾਲੇ ਵੀ ਸ਼ਾਮਲ ਸਨ ਅਤੇ ਉਨ÷ ਾਂ ਨੂੰ ਬੜੀ ਮੁਸ਼ਕਲ ਨਾਲ ਪੋਲੀਸ ਦੀ ਮਦਦ ਨਾਲ ਮੋਟਲ ਵਿੱਚੋਂ ਬਾਹਰ ਕੱਢਿਆ ਗਿਆ। ਇੱਥੇ ਉਹ ਇੱਕ ਅਜਿਹੀ ਮਾਸੂਮ ਲੜਕੀ ਦਾ ਵੀ ਜ਼ਿਕਰ ਕਰਦਾ ਹੈ ਜਿਸ ਨੂੰ ਵੇਸਵਾ ਬਣਨ ਲਈ ਮਜਬੂਰ ਕਰ ਦਿੱਤਾ ਗਿਆ ਸੀ। (ਪੰਨਾ-283)
ਇਸ ਤਰ÷ ਾਂ ਅਸੀਂ ਵੇਖਦੇ ਹਾਂ ਕਿ ਇਸ ਪੁਸਤਕ ਵਿੱਚ ਗੁਰਦੇਵ ਚੌਹਾਨ ਨੇ ਜਿੱਥੇ ਆਪਣੇ ਸਮਕਾਲੀ ਲੇਖਕਾਂ ਨਾਲ ਗੁਜ਼ਾਰੇ ਹੋਏ ਦਿਨ÷ ਾਂ ਨੂੰ ਬਾਖ਼ੂਬੀ ਯਾਦ ਕੀਤਾ ਹੈ, ਉੱਥੇ ਇਸ ਵਿੱਚ ਕਵਿਤਾ, ਕਾਵਿ-ਸਿਰਜਣਾ, ਸਫ਼ਰਨਾਮੇ, ਮੋਟਲਨਾਮੇ, ਕੈਨੇਡਾ ਦੇ ਬਰਫ਼ਨਾਮੇ, ਕਰੋਨਾ, ਨੀਂਦ, ਪੇੜਾਂ, ਪੱਤਿਆਂ, ਬ੍ਰਹਿਮੰਡੀ ਚੇਤਨਾ, ਮੱਛੀ ਦੇ ਪਕੌੜਿਆਂ ਦੀ ਸੁਗੰਧ, ਸ਼ਰਾਬ ਤੇ ਹਾਈਡਰੋਜਨ ਦੇ ਅਦਭੁੱਤ ਗੁਣਾਂ, ਆਦਿ ਬਾਰੇ ਬਹੁ-ਮੁੱਲੀਆਂ ਗੱਲਾਂ ਦਰਜ ਕੀਤੀਆਂ ਗਈਆਂ ਹਨ ਜਿਨ÷ ਾਂ ਨੂੰ ਪੜ÷ ਕੇ ਪਾਠਕ ਦੀ ਜਾਣਕਾਰੀ ਵਿੱਚ ਢੇਰ ਸਾਰਾ ਵਾਧਾ ਹੁੰਦਾ ਹੈ। ਮੈਂ ਇਹ ਪੁਸਤਕ ਲਿਆਉਣ ਲਈ ਗੁਰਦੇਵ ਚੌਹਾਨ ਨੂੰ ਹਾਰਦਿਕ ਵਧਾਈ ਦਿੰਦਾਂ ਹਾਂ ਅਤੇ ਪਾਠਕਾਂ ਨੂੰ ਇਹ ਬਹੁ-ਮੁੱਲੀ ਜਾਣਕਾਰੀ ਭਰਪੂਰ ਪੁਸਤਕ ਪੜ÷ ਨ ਦੀ ਪੁਰਜ਼ੋਰ ਸਿਫ਼ਾਰਿਸ਼ ਕਰਦਾ ਹਾਂ।
***

