ਟੋਰਾਂਟੋ/ਬਿਊਰੋ ਨਿਊਜ਼ : ਕੈਨੇਡੀਅਨ ਅਦਾਲਤ ਨੇ 10 ਸਾਲ ਪੁਰਾਣੇ ਇਕ ਮਾਮਲੇ ‘ਤੇ ਫ਼ੈਸਲਾ ਦਿੰਦੇ ਹੋਏ ਤਿੰਨ ਸਿੱਖ ਡਰਾਈਵਰਾਂ ਨੂੰ ਕੰਮ ‘ਤੇ ਹੈਲਮਟ ਪਾ ਕੇ ਜਾਣ ਦਾ ਹੁਕਮ ਸੁਣਾਇਆ ਅਤੇ ਇਸ ਮਾਮਲੇ ਵਿਚ ਕਿਸੇ ਤਰ੍ਹਾਂ ਦੀ ਵੀ ਛੋਟ ਦੇਣ ਤੋਂ ਇਨਕਾਰ ਕਰ ਦਿੱਤਾ। ਤਿੰਨ ਸਿੱਖ ਜੋ ਕਿ ਮਾਂਟਰੀਆਲ ਬੰਦਰਗਾਹ ‘ਤੇ ਕੰਟੇਨਰ ਟਰੱਕ ਚਲਾਉਂਦੇ ਹਨ ਨੇ ਅਪੀਲ ਕੀਤੀ ਸੀ ਕਿ ਸਿੱਖ ਹੋਣ ਦੇ ਨਾਤੇ ਉਨ੍ਹਾਂ ਨੂੰ ਹੈਲਮਟ ਦੀ ਬਜਾਏ ਪੱਗ ਬੰਨ੍ਹਣ ਦੀ ਇਜਾਜ਼ਤ ਦਿੱਤੀ ਜਾਵੇ। ਆਪਣੇ ਹੁਕਮਾਂ ਵਿਚ ਕਿਊਬੇਕ ਸੁਪੀਰੀਅਰ ਅਦਾਲਤ ਦੇ ਜੱਜ ਆਂਦਰੇ ਪ੍ਰੋਵੋਸਟ ਨੇ ਬੰਦਰਗਾਹ ਦੇ ਨਿਯਮਾਂ ਨੂੰ ਸਹੀ ਠਹਿਰਾਇਆ ਕਿਉਂਕਿ ਹੈਲਮਟ ਕਾਮਿਆਂ ਨੂੰ ਸਿਰ ਵਿਚ ਸੱਟ ਤੋਂ ਬਚਾਉਂਦੇ ਹਨ। ਜ਼ਿਕਰਯੋਗ ਹੈ ਕਿ ਸਾਲ 2006 ਵਿਚ ਇਨ੍ਹਾਂ ਸਿੱਖ ਡਰਾਈਵਰਾਂ ਨੇ ਅਪੀਲ ਕੀਤੀ ਸੀ ਕਿ ਉਨ੍ਹਾਂ ਨੂੰ ਧਾਰਮਿਕ ਭੇਦਭਾਵ ਕੀਤਾ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਨੂੰ ਹੈਲਮਟ ਪਹਿਨਣ ਤੋਂ ਬਿਨ੍ਹਾਂ ਬੰਦਰਗਾਹ ਵਿਚ ਦਾਖ਼ਲ ਨਹੀਂ ਹੋਣ ਦਿੱਤਾ ਜਾਂਦਾ।
ਇਥੇ ਸਾਲ 2005 ਵਿਚ ਨਵੇਂ ਸੁਰੱਖਿਆ ਨਿਯਮ ਲਾਗੂ ਕੀਤੇ ਗਏ ਸਨ। ਇਨ੍ਹਾਂ ਸਿੱਖ ਕਾਮਿਆਂ ਦੇ ਵਕੀਲ ਨੇ ਕਿਹਾ ਕਿ ਇਹ ਫ਼ੈਸਲਾ ਨਿਰਾਸ਼ ਕਰਨ ਵਾਲਾ ਹੈ। ਉਨ੍ਹਾਂ ਕਿਹਾ ਕਿ ਉਹ ਅਗਲੇ ਹਫ਼ਤੇ ਸਿੱਖ ਕਾਮਿਆਂ ਨੂੰ ਫਿਰ ਮਿਲਣਗੇ ਤਾਂ ਕਿ ਫ਼ੈਸਲੇ ਖ਼ਿਲਾਫ਼ ਅਪੀਲ ਕੀਤੀ ਜਾ ਸਕੇ।
Check Also
ਬੱਚੇ ਪੈਦਾ ਕਰਨ ਲਈ ਨਵਾਂ ਕਾਨੂੰਨ ਬਣਾਏਗਾ ਰੂਸ
ਰੂਸ ਨੇ ਘਟ ਰਹੀ ਆਬਾਦੀ ਦੇ ਚੱਲਦਿਆਂ ਲਿਆ ਫੈਸਲਾ ਮਾਸਕੋ/ਬਿਊਰੋ ਨਿਊਜ਼ ਰੂਸ ਦੀ ਸਰਕਾਰ ਇਕ …