ਹਰ ਸਾਲ ਹੁੰਦੀਆਂ ਹਨ 60 ਲੱਖ ਤੋਂ ਜ਼ਿਆਦਾ ਮੌਤਾਂ
ਜਨੇਵਾ/ਬਿਊਰੋ ਨਿਊਜ਼ : ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਦੁਨੀਆਂ ਵਿੱਚ ਹਰ ਦਸ ਵਿਅਕਤੀਆਂ ਵਿੱਚੋਂ ਨੌਂ ਅਸ਼ੁੱਧ ਹਵਾ ਵਿੱਚ ਸਾਹ ਲੈ ਰਹੇ ਹਨ। ਸੰਗਠਨ ਨੇ ਇਸ ਪ੍ਰਦੂਸ਼ਣ ਖ਼ਿਲਾਫ਼ ਦੁਨੀਆਂ ਨੂੰ ਝੰਡਾ ਬੁਲੰਦ ਕਰਨ ਦਾ ਸੱਦਾ ਦਿੰਦਿਆਂ ਕਿਹਾ ਹੈ ਕਿ ਇਸ ਅਸ਼ੁੱਧ ਹਵਾ ਕਾਰਨ ਹਰ ਸਾਲ 60 ਲੱਖ ਤੋਂ ਵੱਧ ਲੋਕ ਮਰ ਰਹੇ ਹਨ।
ਸੰਗਠਨ ਦੀ ਸਿਹਤ ਤੇ ਵਾਤਾਵਰਨ ਵਿਭਾਗ ਦੀ ਮੁਖੀ ਮਾਰੀਆ ਨੇਈਰਾ ਨੇ ਕਿਹਾ ਹੈ ਕਿ ਜੇ ਇਸ ਪਾਸੇ ਧਿਆਨ ਨਾ ਦਿੱਤਾ ਗਿਆ ਤਾਂ ਮੌਤਾਂ ਦੀ ਗਿਣਤੀ ਭਿਆਨਕ ਹੱਦ ਤੱਕ ਵੱਧ ਸਕਦੀ ਹੈ। ਇਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸ਼ਹਿਰਾਂ ਵਿੱਚ ਤਾਂ ਹਵਾ ਖ਼ਰਾਬ ਹੈ ਹੀ ਪਰ ਪਿੰਡ ਵੀ ਇਸ ਤੋਂ ਬਚੇ ਹੋਏ ਨਹੀਂ। ਗਰੀਬ ਮੁਲਕਾਂ ਵਿੱਚ ਵਿਕਸਤ ਦੇਸ਼ਾਂ ਦੇ ਮੁਕਾਬਲੇ ਹਵਾ ਜ਼ਿਆਦਾ ਪ੍ਰਦੂਸ਼ਿਤ ਹੈ। ਉਨ੍ਹਾਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਲੋਕਾਂ ਦੀ ਸਿਹਤ ਦਾ ਧਿਆਨ ਰੱਖਦਿਆਂ ਹੋਇਆਂ ਉਹ ਸੜਕਾਂ ‘ਤੇ ਵਾਹਨਾਂ ਦੀ ਗਿਣਤੀ ਵਿੱਚ ਕਮੀ ਲਿਆਉਣ, ਵੇਸਟ ਮੈਨੇਜਮੈਂਟ ਨੂੰ ਕਾਰਗਰ ਢੰਗ ਨਾਲ ਲਾਗੂ ਕਰਨ ਅਤੇ ਖਾਣਾ ਬਣਾਉਣ ਲਈ ਸਵੱਛ ਈਂਧਨ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ। ਸੰਗਠਨ ਨੇ ਹਵਾ ਪ੍ਰਦੂਸ਼ਣ ਬਾਰੇ ਦੁਨੀਆਂ ਦੇ ਤਿੰਨ ਸੌ ਸ਼ਹਿਰਾਂ ਦਾ ਸਰਵੇ ਕੀਤਾ ਹੈ।
Check Also
ਪੀਐਮ ਮੋਦੀ ਨੇ ਡੋਨਾਲਡ ਟਰੰਪ ਨਾਲ ਫੋਨ ’ਤੇ ਕੀਤੀ ਗੱਲਬਾਤ
ਮੋਦੀ ਨੇ ਕਿਹਾ : ਜੰਗਬੰਦੀ ਪਾਕਿਸਤਾਨ ਦੇ ਕਹਿਣ ’ਤੇ ਹੋਈ ਨਵੀਂ ਦਿੱਲੀ/ਬਿੳੂਰੋ ਨਿੳੂਜ਼ ਪ੍ਰਧਾਨ ਮੰਤਰੀ …